11 ਪੰਜਾਬ ਬਟਾਲੀਅਨ ਨੇ ਐਨ.ਸੀ.ਸੀ ਕੈਡਿਟਾਂ ਦੀ ਚੋਣ ਲਈ ਰਾਯਨ ਇੰਟਰਨੈਸ਼ਨਲ ਸਕੂਲ ਦਾ ਦੌਰਾ ਕੀਤਾ

0
13

ਅੰਮ੍ਰਿਤਸਰ 25 ਅਪ੍ਰੈਲ (ਰਾਜਿੰਦਰ ਧਾਨਿਕ) : ਸਾਡੇ ਸਤਿਕਾਰਯੋਗ ਚੇਅਰਮੈਨ ਸਰ ਡਾ. ਏ.ਐਫ. ਪਿੰਟੋ ਅਤੇ ਐਮ.ਡੀ. ਮੈਡਮ ਡਾ. ਗਰੇਸ ਪਿੰਟੋ ਦੀ ਅਗਵਾਈ ਹੇਠ, ਅੱਜ ਸ਼੍ਰੀ ਰਾਜ ਗੁਪਤਾ ਅਤੇ ਸ੍ਰੀ ਵਿਜੇ ਕੁਮਾਰ, 11 ਪੰਜਾਬ ਬਟਾਲੀਅਨ ਨੇ ਸੈਸ਼ਨ 2023-24 ਲਈ ਐਨ.ਸੀ.ਸੀ. ਲੜਕੇ ਕੈਡਿਟਾਂ ਦੀ ਚੋਣ ਕਰਨ ਲਈ ਰਾਯਨ ਇੰਟਰਨੈਸ਼ਨਲ ਸਕੂਲ ਦਾ ਦੌਰਾ ਕੀਤਾ। ਕੁੱਲ 50 ਵਿਦਿਆਰਥੀਆਂ ਦਾ ਟਰਾਇਲ ਹੋਇਆ ਜਿਨ੍ਹਾਂ ਵਿੱਚੋਂ 32 ਵਿਦਿਆਰਥੀ ਚੁਣੇ ਗਏ। ਵਿਦਿਆਰਥੀਆਂ ਨੂੰ ਪੁਸ਼-ਅੱਪ, ਪੁੱਲ-ਅੱਪ ਅਤੇ 400 ਮੀਟਰ ਫਲੈਟ ਰੇਸ ਕਰਨ ਲਈ ਕਿਹਾ
ਗਿਆ। ਇਹ ਚੋਣ ਪ੍ਰਕਿਰਿਆ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਕੰਚਨ ਮਲਹੋਤਰਾ ਦੀ ਅਗਵਾਈ ਹੇਠ ਸੰਪੰਨ ਹੋਈ।

NO COMMENTS

LEAVE A REPLY