ਕੌਂਸਲਰਾਂ ਵੱਲੋਂ ਮਾੜਾ ਸਲੂਕ ਕੀਤੇ ਜਾਣ ਤੇ ਨਿਗਮ ਮੁਲਾਜ਼ਮਾਂ ਨੇ ਵਾਰਡ ਦਾ ਬਾਈਕਾਟ ਕਰਨ ਦੀ ਚੇਤਾਵਨੀ

0
98

ਜਲ ਸਪਲਾਈ ਟੈਕਨੀਕਲ ਯੂਨੀਅਨ ਨੇ ਮੇਅਰ ਨੂੰ ਦਿੱਤੀ ਜਾਣਕਾਰੀ
_________
ਅੰਮ੍ਰਿਤਸਰ  13 ਜੁਲਾਈ ( ਰਾਜਿੰਦਰ ਧਾਨਿਕ)  : ਨਗਰ ਨਿਗਮ ਜਲ ਸਪਲਾਈ ਟੈਕਨੀਕਲ ਯੁਨੀਅਨ ਅਤੇ ਅੰਮ੍ਰਿਤਸਰ ਵਰਕਰਜ਼ ਯੂਨੀਅਨ ( ਸੀਟੂ) ਦਾ ਵਫ਼ਦ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਪਨੋਰਮਾ ਕੰਪਨੀ ਬਾਗ ਵਿਖੇ ਪ੍ਰਧਾਨ ਕਰਮਜੀਤ ਸਿੰਘ ਕੇ ਪੀ ਅਤੇ ਪ੍ਰਧਾਨ ਭਗਵੰਤ ਸਿੰਘ ਦੀ ਅਗਵਾਈ ਹੇਠ ਮਿਲਿਆ। ਮੇਅਰ ਸਾਹਿਬ ਨੂੰ ਦੱਸਿਆ ਕਿ ਕੁੱਝ ਕੌਂਸਲਰਾ ਦਾ ਜੋਨਾਂ ਜੇ ਈਆਂ ਨਾਲ ਵਤੀਰਾ ਠੀਕ ਨਹੀਂ ਹੈ।ਉਹ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹਨ। ਜੋ ਸਹਿਣ ਨਹੀਂ ਕੀਤਾ ਜਾਵੇਗਾ। ਉ ਐਂਡ ਐਮ ਸਤਿੰਦਰ ਕੁਮਾਰ ਐਸ ਈ , ਪ੍ਰਦੀਪ ਸਲੂਜਾ ਐਕਸੀਅਨ ਅਤੇ ਹਰਜਿੰਦਰ ਸਿੰਘ ਐਸ ਡੀ ਉ ਵੀ ਮੌਜੂਦ ਸਨ। ਯੂਨੀਅਨ ਨੁਮਾਇੰਦਿਆ ਨੇ ਫੈਸਲਾ ਕੀਤਾ ਕਿ ਜਿਹੜਾ ਕੌਂਸਲਰ ਇਸ ਤਰ੍ਹਾਂ ਦਾ ਸਲੂਕ ਕਰੇਗਾ ਉਸ ਦੀ ਵਾਰਡ ਦਾ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਤੇ  ਸਰਦੂਲ ਸਿੰਘ, ਸੁਖਰਾਜ ਸਿੰਘ, ਵਿਸ਼ਵਜੀਤ, ਰਮਨ ਕੁਮਾਰ, ਨਿਤਿਨ ਕੁਮਾਰ, ਕੁਲਦੀਪ ਕੁਮਾਰ, ਦਿਲਬਾਗ ਸਿੰਘ, ਨਰਿੰਦਰ ਕੁਮਾਰ, ਹੀਰਾ ਸਿੰਘ, ਸੁਨਿਲ ਬੇਦੀ, ਵਿਕਰਮਜੀਤ, ਕੁਲਵੰਤ ਸਿੰਘ ਦਿਲਬਾਗ ਭੁੱਲਰ ( ਸਾਰੇ ਜੇ ਈ ) ਲਖਵਿੰਦਰ ਸਿੰਘ ਨਾਗ, ਅਸ਼ੋਕ ਕੁਮਾਰ ਮਜੀਠੀਆ, ਵਰਿੰਦਰ ਸਿੰਘ, ਗੁਰਬਚਨ ਸਿੰਘ, ਬਿਕਰਮਜੀਤ ਸਿੰਘ, ਮੰਗਲ ਸਿੰਘ, ਯੋਰਜ, ਤਰਸੇਮ ਲਾਲ, ਮਨਬੀਰ ਸਿੰਘ ਆਦਿ ਯੂਨੀਅਨ ਮੈਂਬਰ ਮੌਜੂਦ ਸਨ।

NO COMMENTS

LEAVE A REPLY