ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ,ਬਾਬਾ ਜੁਝਾਰ ਸਿੰਘ,ਬਾਬਾ ਜ਼ੋਰਾਵਰ ਸਿੰਘ,ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਭੋਗ ਉਪਰੰਤ ਬਾਹਰ ਤੋਂ ਆਏ ਰਾਗੀ ਜੱਥੇ ਭਾਈ ਜਸਵੀਰ ਸਿੰਘ ਬਰਨਾਲੇ ਵਾਲੇ ਅਤੇ ਹਜ਼ੂਰੀ ਰਾਗੀ ਜੱਥਾ ਭਾਈ ਰਾਮ ਸਿੰਘ ਮਾਈਸਰਖਾਨੇ ਵਾਲਿਆਂ ਦੇ ਰਾਗੀ ਜਥੇ ਨੇ ਚਾਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਬਾਰੇ ਵਿਸਥਾਰਪੂਰਵਕ ਚਾਨਣਾ ਪਾਉਂਦਿਆਂ ਹੋਇਆਂ ਮਨੋਹਰ ਗੁਰਬਾਣੀ ਕੀਰਤਨ ਰਾਹੀਂ ਗੁਰੂ ਜਸ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਆਗਿਆਪਾਲ ਸਿੰਘ ਨਾਗਪਾਲ ਨੇ ਰਾਤਰੀ ਦੇ ਹੋਏ ਕੀਰਤਨ ਦੀਵਾਨ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਨਵੇਂ ਸਾਲ ਵਿੱਚ ਪ੍ਰਵੇਸ਼ ਹੋਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਵਾਹਿਗੁਰੂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ।ਇਸ ਮੌਕੇ ਸਵਰਨਜੀਤ ਸਿੰਘ ਸਾਹਨੀ,ਦਵਿੰਦਰਪਾਲ ਸਿੰਘ ਨਾਗਪਾਲ,ਡਾ.ਪ੍ਰਿਤਪਾਲ ਸਿੰਘ ਕੋਹਲੀ,ਗੁਰਚਰਨ ਸਿੰਘ ਮਲਹੋਤਰਾ,ਪ੍ਰੀਤਇੰਦਰ ਸਿੰਘ ਕੋਹਲੀ,ਦਲਜੀਤ ਸਿੰਘ,ਜਗਮੋਹਨ ਸਿੰਘ,ਮਾਸਟਰ ਕੁਲਵੰਤ ਸਿੰਘ,ਮਿਸਤਰੀ ਜਰਨੈਲ ਸਿੰਘ,ਰਜਿੰਦਰ ਸਿੰਘ ਸੋਨੂੰ,ਦਵਿੰਦਰ ਸਿੰਘ ਕੋਹਲੀ ਅਤੇ ਗਗਨਜੋਤ ਸਿੰਘ ਕੋਹਲੀ ਆਦਿ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ।ਗੁਰੂ ਕਾ ਮਹਾਨ ਲੰਗਰ ਅਤੁੱਟ ਵਰਤਾਇਆ ਗਿਆ।