ਹਲਕਾ ਸਨੌਰ ਦੇ ਪਿੰਡ ਖਾਸੀਆਂ ਦੇ ਬੀਐਸਐਫ ਜਵਾਨ ਅਵਤਾਰ ਸਿੰਘ ਦੀ ਹੋਈ ਮੌਤ,ਪਰਿਵਾਰ ਵੱਲੋਂ ਸਰਕਾਰ ਨੂੰ ਮੁਆਵਜ਼ੇ ਦੀ‌ ਕੀਤੀ ਮੰਗ।

0
30

ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-ਹਲਕਾ ਸਨੌਰ ਦੇ ਪਿੰਡ ਖਾਸੀਆਂ ਦੇ ਬੀਐਸਐਫ ਜਵਾਨ ਅਵਤਾਰ ਸਿੰਘ 32 ਦੀ ਰਾਜ ਤੋਂ ਬਾਹਰ ਡਿਊਟੀ ਦੌਰਾਨ 8/10/2023 ਤੋਂ ਨਵੀਂ ਦਿੱਲੀ ਵਿਖੇ ਅਚਾਨਕ ਮੌਤ ਹੋ ਗਈ ਜਿਸ ਉਪਰੰਤ ਸੰਬੰਧਤ ਪਰਿਵਾਰ ਅਤੇ ਉਸ ਦੀ ਪਤਨੀ ਸੰਦੀਪ ਕੌਰ ਨੂੰ ਰਾਤੀ ਇਕ ਵਜੇ ਡਿਊਟੀ ਵਾਲੀ ਜਗ੍ਹਾ ਤੋਂ ਫੋਨ ਰਾਹੀਂ ਮੌਤ ਸਬੰਧੀ ਇਤਲਾਹ ਮਿਲੀ ਪਰਿਵਾਰ ਨੂੰ ਅਵਤਾਰ ਸਿੰਘ ਦਾ ਪਾਰ ਪਾਰਥੀ ਸਰੀਰ ਮਿਤੀ 9/10/ 2023 ਨੂੰ ਰਾਤ ਨੂੰ ਤਕਰੀਬਨ 8:30 ਵਜੇ ਬੀਐਸਐਫ ਦੀ ਟੁਕੜੀ ਵੱਲੋਂ ਸੌਂਪਿਆ ਗਿਆ ਅਤੇ ਮਿਤੀ 10/10/23 ਨੂੰ ਪਾਰਥੀ ਸਰੀਰ ਨੂੰ ਸਲਾਮੀ ਦੇ ਕੇ ਬੀਐਸਐਫ ਦੀ ਟੁਕੜੀ ਵੱਲੋਂ ਅੰਤਿਮ ਵਿਦਆਗੀ ਦਿੱਤੀ ਗਈ ਇਸ ਕਰਕੇ ਸਾਰੇ ਪਿੰਡ ਚ ਸੋਗ ਦੀ ਲਹਿਰ ਦੌੜ ਗਈ ਅਵਤਾਰ ਸਿੰਘ 2011 ਵਿੱਚ ਬੀਐਸਐਫ ਚ ਭਰਤੀ ਹੋ ਗਿਆ ਸੀ ਆਪਣੇ ਪਿੱਛੇ ਪਤਨੀ ਤੇ 6 ਸਾਲ ਦੀ ਬੇਟੀ ਅਤੇ ਬਜ਼ੁਰਗ ਮਾਤਾ ਪਿਤਾ ਨੂੰ ਰੋਂਦੇ ਛੱਡ ਗਿਆ ਜਿਸ ਕਰਕੇ ਜਵਾਨ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।ਅਵਤਾਰ ਸਿੰਘ ਕਾਂਸਟੇਬਲ ਬੀਐਸਐਫ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਵਤਾਰ ਸਿੰਘ ਨੂੰ ਸ਼ਹੀਦ ਫੌਜੀ ਨਾਲ ਸਨਮਾਨ ਦਿੱਤਾ ਜਾਵੇ ਅਤੇ ਇਸਦੇ ਨਾਲ ਹੀ ਪੰਜਾਬ ਸਰਕਾਰ ਇਹ ਵੀ ਗੁਹਾਰ ਲਗਾਈ ਗਈ ਕਿ ਉਹਨਾਂ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।ਉਹਨਾਂ ਦੇ ਨਾਮ ਤੇ ਪਿੰਡ ਖਾਸੀਆ ਵਿਖੇ ਇੱਕੋ ਹੀ ਯਾਦਗਾਰੀ ਗੇਟ, ਖੇਲ ਦਾ ਮੈਦਾਨ ਜਾਂ ਸਕੂਲ ਦੀ ਚਾਰ ਦੀਵਾਰੀ ਤੱਕ ਉਹਨਾਂ ਦਾ ਨਾਮ ਲਿਖ ਦਿੱਤਾ ਜਾਵੇ।

NO COMMENTS

LEAVE A REPLY