ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਦੇ ਸੰਬੰਧ ਵਿੱਚ ਨਗਰ ਕੀਰਤਨ ਸਜਾਇਆ

0
13

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨਵੀਨ ਵਿਖੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਦਿਹਾੜਾ 25,26 ਅਤੇ 27 ਨਵੰਬਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਰੱਖਣ ਤੋਂ ਬਾਅਦ ਦੁਪਹਿਰ ਮਹਾਨ ਅਲੌਕਿਕ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ,ਗੋਲ ਚੱਕਰ,ਭੀਖੀ ਰੋਡ,ਬੱਸ ਸਟੈਂਡ ਰੋਡ, ਬੁਢਲਾਡਾ ਪਿੰਡ ਦੀ ਫਿਰਨੀ ਅਤੇ ਫੁਹਾਰਾ ਚੌਂਕ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ। ਸ਼ਹਿਰ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਦੌਰਾਨ ਪੂਰੀਆ ਛੋਲੇ, ਦੁੱਧ,ਕੇਲੇ, ਬਿਸਕੁਟ,ਲੱਡੂ ਅਤੇ ਚਾਹ ਦੇ ਲੰਗਰ ਲਗਾਏ ਗਏ। ਨਗਰ ਕੀਰਤਨ ਦੌਰਾਨ ਸ਼ਹੀਦ ਬਾਬਾ ਦੀਪ ਸਿੰਘ ਅਖਾੜਾ ਗਤਕਾ ਪਾਰਟੀ, ਸ਼੍ਰੀ ਗੁਰੂ ਤੇਗ ਬਹਾਦਰ ਸਕੂਲ ਦੇ ਬੱਚੇ, ਹਜੂਰੀ ਰਾਗੀ ਗੁਰਨਾਮ ਸਿੰਘ ਰਾਮਾ ਮੰਡੀ ਵਾਲੇ, ਹਜੂਰੀ ਰਾਗੀ ਜੱਥਾ ਭਾਈ ਰਾਮ ਸਿੰਘ ਮਾਈਸਰਖਾਨੇ ਵਾਲਿਆਂ ਦੇ ਰਾਗੀ ਜਥੇ ਅਤੇ ਬੀਬੀਆਂ ਦੇ ਰਾਗੀ ਜਥੇ ਗੁਰੂ ਜਸ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਨਗਰ ਕੀਰਤਨ ਦੌਰਾਨ ਆਗਿਆਪਾਲ ਸਿੰਘ ਨਾਗਪਾਲ, ਸਵਰਨਜੀਤ ਸਿੰਘ ਸਾਹਨੀ,ਤਨਜੋਤ ਸਿੰਘ ਸਾਹਨੀ,ਡਾਕਟਰ ਪ੍ਰਿਤਪਾਲ ਸਿੰਘ ਕੋਹਲੀ, ਪ੍ਰੀਤਇੰਦਰ ਸਿੰਘ ਕੋਹਲੀ, ਮਿੱਠੂ ਸਿੰਘ, ਕੁਲਦੀਪ ਸਿੰਘ ਅਨੇਜਾ,ਮਿਸਤਰੀ ਜਰਨੈਲ ਸਿੰਘ, ਸੁਰਜੀਤ ਸਿੰਘ ਟੀਟਾ, ਗੁਰਚਰਨ ਸਿੰਘ,ਕੁਲਦੀਪ ਸਿੰਘ ਪਟਿਆਲਾ, ਮਾਸਟਰ ਕੁਲਵੰਤ ਸਿੰਘ,ਵਿੱਕੀ ਕੋਹਲੀ, ਸੁਖਦੇਵ ਸਿੰਘ,ਪਰਮਜੀਤ ਸਿੰਘ ਅਨੇਜਾ, ਅਵਤਾਰ ਸਿੰਘ,ਸੰਤੋਖ ਸਿੰਘ,ਗੁਰਨਾਮ ਸਿੰਘ ਕੋਹਲੀ , ਦਵਿੰਦਰ ਪਾਲ ਸਿੰਘ ਨਾਗਪਾਲ,ਪ੍ਰੇਮ ਸਿੰਘ ਦੋਦੜਾ, ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਭਲਿੰਦਰ ਸਿੰਘ ਵਾਲੀਆ, ਅਮਰਜੀਤ ਸਿੰਘ,ਰਜਿੰਦਰ ਸਿੰਘ ਸੋਨੂੰ,ਗਿਆਨ ਸਿੰਘ‌, ਜਸਵੀਰ ਸਿੰਘ ਜੱਸਾ, ਕਮਲਜੀਤ ਸਿੰਘ ਬੋਬੀ,ਹਰਮਨਜੋਤ ਸਿੰਘ ਕੋਹਲੀ,ਗਗਨਜੋਤ ਸਿੰਘ ਕੋਹਲੀ ਆਦਿ ਹਾਜ਼ਰ ਸਨ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਆਗਿਆਪਾਲ ਸਿੰਘ ਨਾਗਪਾਲ ਨੇ ਕਿਹਾ ਕਿ ਗੁਰਪੁਰਬ ਨੂੰ ਸਮਰਪਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 27 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ 10‌‌ ਵਜੇ ਪੈਣਗੇ। ਉਪਰੰਤ ਕੀਰਤਨ ਦਰਬਾਰ ਹੋਵੇਗਾ ਜਿਸ ਵਿੱਚ ਬਾਹਰ ਤੋਂ ਆਏ ਰਾਗੀ ਜਥੇ ਮਨੋਹਰ ਕਥਾ ਕੀਰਤਨ ਰਾਹੀਂ ਗੁਰੂ ਜੋ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ।ਗੁਰੂ ਦਾ ਮਹਾਨ ਲੰਗਰ ਅਤੁੱਟ ਵਰਤਾਇਆ ਜਾਵੇਗਾ।

NO COMMENTS

LEAVE A REPLY