ਹਰਿਆਣਾ ਹੱਦ ਤੋਂ ਬੈਰੀਕੇਡ ਹਟਾਏ, ਬੱਸਾਂ ਆਉਣੀਆਂ ਸ਼ੁਰੂ, ਦੋਵਾਂ ਰਾਜਾਂ ਦੇ ਲੋਕਾਂ ਨੂੰ ਮਿਲੀ ਰਾਹਤ

0
175

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਤੇ ਬੈਰੀਗੇਟ ਅਤੇ ਨੁਕੀਲੀਆਂ ਕਿੱਲਾ ਲਗਾ ਕੇ ਆਵਾਜਾਈ ਨੂੰ ਠੱਪ ਕੀਤਾ ਹੋਇਆ ਸੀ ਜਿਸ ਨੂੰ ਅੱਜ ਠੀਕ 41 ਦਿਨਾਂ ਬਾਅਦ ਰਤੀਆ ਪੁਲੀਸ ਪ੍ਰਸ਼ਾਸਨ ਨੇ ਪਿੰਡ ਰੋਝਾਂਵਾਲੀ ਵਿੱਚ ਬੰਦ ਪੰਜਾਬ ਸਰਹੱਦ ਤੋਂ ਬੈਰੀਕੇਡ ਹਟਾ ਕੇ ਸੜਕ ਨੂੰ ਪੂਰੀ ਤਰ੍ਹਾਂ ਖੋਲ੍ਹ ਦਿੱਤਾ। ਸ਼ਾਮ 5.15 ਵਜੇ ਰੋਡਵੇਜ਼ ਨੇ ਰਤੀਆ ਤੋਂ ਬੁਢਲਾਡਾ ਲਈ ਬੱਸਾਂ ਭੇਜ ਕੇ ਆਉਣਾ—ਜਾਣਾ ਸ਼ੁਰੂ ਕਰ ਦਿੱਤਾ। ਪੁਲੀਸ ਪ੍ਰਸ਼ਾਸਨ ਨੂੰ ਸੜਕ ਤੋਂ ਨਾਕਾਬੰਦੀ ਹਟਾਉਣ ਵਿੱਚ ਤਿੰਨ ਦਿਨ ਲੱਗ ਗਏ। ਸੜਕ ਬੰਦ ਹੋਣ ਕਾਰਨ ਆਸ ਪਾਸ ਦੇ ਪਿੰਡਾਂ ਦੇ ਲੋਕ ਅਤੇ ਬੱਸ ਚਾਲਕ ਪ੍ਰੇਸ਼ਾਨ ਸਨ। ਅੰਤਰ—ਰਾਜੀ ਰੂਟ ਹੋਣ ਕਾਰਨ ਇਸ ਰੂਟ ਤੇ ਸਿਰਫ਼ ਪੰਜਾਬ ਅਤੇ ਹਰਿਆਣਾ ਤੋਂ ਹੀ ਰੋਡਵੇਜ਼ ਦੀਆਂ ਬੱਸਾਂ ਚੱਲਦੀਆਂ ਹਨ। ਸੜਕ ਦੇ ਖੁੱਲ੍ਹਣ ਨਾਲ ਦੋਵਾਂ ਰਾਜਾਂ ਦੇ ਲੋਕਾਂ ਨੂੰ ਰਾਹਤ ਮਿਲੀ ਹੈ। ਇੱਥੇ ਕਿਸਾਨਾਂ ਦੇ ਅੰਦੋਲਨ ਕਾਰਨ 10 ਫਰਵਰੀ ਨੂੰ ਪੁਲੀਸ ਪ੍ਰਸ਼ਾਸਨ ਨੇ ਸੜਕ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ। ਰਤੀਆ ਸਿਟੀ ਥਾਣੇ ਦੇ ਐਸ.ਐਚ.ਓ. ਜੈ ਸਿੰਘ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨੇ ਸੜਕ ਨੂੰ ਖੁਲ੍ਹਵਾਇਆ ਹੈ। ਸੜਕ ਰਾਹੀਂ ਆਵਾਜਾਈ ਦਾ ਆਉਣਾ—ਜਾਣਾ ਵੀ ਸ਼ੁਰੂ ਕਰ ਦਿੱਤਾ ਗਿਆ। ਹੁਣ ਆਉਣ—ਜਾਣ ਵਿੱਚ ਕੋਈ ਦਿੱਕਤ ਨਹੀਂ ਹੈ। ਜਿਸ ਨਾਲ ਦੋਵਾਂ ਸਾਇਡ ਜਾਣ ਵਾਲੇ ਲੋਕਾਂ ਨੂੰ ਰਾਹਤ ਮਿਲ ਗਈ ਹੈ।

NO COMMENTS

LEAVE A REPLY