ਅੰਮ੍ਰਿਤਸਰ,12 ਜੁਲਾਈ (ਅਰਵਿੰਦਰ ਵੜੈਚ)- ਕਰੀਬ ਢਾਈ ਮਹੀਨੇ ਬਾਅਦ ਨਗਰ ਨਿਗਮ ਕਮਿਸ਼ਨਰ ਦੀ ਪੱਕੇ ਤੌਰ ਤੇ ਖਾਲੀ ਪਈ ਕੁਰਸੀ ਤੇ ਆਖਿਰਕਾਰ ਨਵੇਂ ਕਮਿਸ਼ਨਰ ਸੋਰਭ ਰਾਜ ਨੇ ਚਾਰਜ ਸੰਭਾਲ ਲਿਆ ਹੈ। ਦੇਰ ਸ਼ਾਮ ਨਿਗਮ ਕਮਿਸ਼ਨਰ ਪਹੁੰਚ ਕੇ ਉਹਨਾਂ ਨੇ ਕਮਿਸ਼ਨ ਦਾ ਚਾਰਜ ਸੰਭਾਲਿਆ। ਜਿਸ ਦੋਰਾਨ ਸੈਕਟਰੀ ਸੁਸ਼ਾਂਤ ਭਾਟੀਆ ਸਮੇਤ ਵੱਖ-ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਨਵੇਂ ਕਮਿਸ਼ਨਰ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ। ਨਵੇਂ ਕਮਿਸ਼ਨਰ ਨੇ ਕੰਮਾਂ ਦੇ ਪ੍ਰਤੀ ਆਪਣਾ ਜੋਸ਼ ਦਿਖਾਉਂਦਿਆਂ 13 ਜੁਲਾਈ ਬੁੱਧਵਾਰ ਨੂੰ ਸਵੇਰੇ 12 ਵਜੇ ਪੱਤਰਕਾਰਾਂ ਗੱਲਬਾਤ ਕਰਨ ਲਈ ਸੱਦਾ ਦੇ ਦਿੱਤਾ ਹੈ। ਉਸ ਤੋਂ ਬਾਅਦ ਹੋਰ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਲ ਕਰਨਗੇ। ਚਾਰਜ ਸੰਭਾਲਣ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਅਸ਼ੀਰਵਾਦ ਲੈਣ ਲਈ ਸ੍ਰੀ ਦਰਬਾਰ ਸਾਹਿਬ ਪਹੁੰਚੇ।