ਰੈੱਡ ਕਰਾਸ ਦੀ ਚੇਅਰਪਰਸਨ ਨੇ ਗਤੀਵਿਧੀਆਂ ਦਾ ਲਿਆ ਜਾਇਜਾ

0
18

ਅੰਮ੍ਰਿਤਸਰ 24 ਮਈ (ਪਵਿੱਤਰ ਜੋਤ) : ਸ੍ਰੀਮਤੀ ਗੁਰਪ੍ਰੀਤ ਕੌਰ ਪਤਨੀ ਡਿਪਟੀ ਕਮਿਸਨਰ, ਅੰਮ੍ਰਿਤਸਰ ਅਤੇ ਜਿਲ੍ਹਾ ਹਸਪਤਾਲ ਭਲਾਈ ਸੈਕਸਨ ਦੀ ਚੇਅਰਪਰਸਨ ਅਤੇ ਰੈੱਡ ਕਰਾਸ, ਅੰਮ੍ਰਿਤਸਰ ਦੀ ਮਹਿਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਰੈੱਡ ਕਰਾਸ ਵਿਖੇ ਇਕ ਮੀਟਿੰਗ ਕੀਤੀ ਗਈ ਅਤੇ ਰੈੱਡ ਕਰਾਸ ਅਧੀਨ ਚੱਲ ਰਹੀਆਂ ਗਤੀਵਿਧੀਆਂ ਦਾ ਜਾਇਜਾ ਲਿਆ ਗਿਆ।
ਇਸ ਤੋਂ ਪਹਿਲਾਂ ਰੈੱਡ ਕਰਾਸ ਦੇ ਸਾਰੇ ਮੈਂਬਰਾਂ ਅਤੇ ਸਟਾਫ ਦੀ ਚੇਅਰਪਰਸਨ ਨਾਲ ਜਾਣ-ਪਛਾਣ ਕਰਵਾਈ ਗਈ ਅਤੇ ਰੈਡ ਕਰਾਸ ਦੇ ਕਾਰਜਕਾਰੀ ਸਕੱਤਰ ਸ੍ਰੀ ਟੀ.ਐਸ. ਰਾਜਾ ਨੇ ਰੈੱਡ ਕਰਾਸ ਦੀਆਂ ਸਾਰੀਆਂ ਗਤੀਵਿਧੀਆਂ ਅਤੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਹਰ ਪ੍ਰੋਜੈਕਟ ਦਾ ਇੱਕ-ਇੱਕ ਕਰਕੇ ਦੌਰਾ ਕੀਤਾ ਜਾਵੇਗਾ ਅਤੇ ਇਸ ਦੇ ਆਉਟਪੁੱਟ ਦਾ ਮੁਲਾਂਕਣ ਕੀਤਾ ਜਾਵੇਗਾ। ਚੇਅਰਪਰਸਨ ਵੱਲੋਂ ਇਸ ਗੱਲ ‘ਤੇ ਜੋਰ ਦਿੱਤਾ ਗਿਆ ਕਿ ਸਾਰੇ ਪ੍ਰੋਜੈਕਟਾਂ ਨੂੰ ਸਵੈ-ਨਿਰਭਰ ਬਣਾਇਆ ਜਾਵੇਗਾ ਅਤੇ ਭਲਾਈ ਦੇ ਕੰਮਾਂ ਨੂੰ ਪੂਰੇ ਦਿਲ ਨਾਲ ਜਾਰੀ ਰੱਖਿਆ ਜਾਵੇਗਾ ਅਤੇ ਰੈੱਡ ਕਰਾਸ ਦੀ ਆਮਦਨੀ ਪੈਦਾ ਕਰਨ ਲਈ ਹੋਰ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਸ: ਅਮਨਪ੍ਰੀਤ ਸਿੰਘ, ਸਹਾਇਕ ਕਮਿਸਨਰ (ਜ), ਅੰਮ੍ਰਿਤਸਰ ਨੇ ਵੀ ਹਾਜ਼ਰ ਸਨ।

NO COMMENTS

LEAVE A REPLY