ਅੰਮ੍ਰਿਤਸਰ 26 ਅਪ੍ਰੈਲ (ਰਾਜਿੰਦਰ ਧਾਨਿਕ) : ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੀ ਮੀਟਿੰਗ ਬਲਜਿੰਦਰ ਵਡਾਲੀ ਦੀ ਪ੍ਰਧਾਨਗੀ ਹੇਠ ਸਥਾਨਕ ਡੀ ਸੀ ਦਫ਼ਤਰ ਕੰਪਲੈਕਸ ਵਿਖੇ ਕੀਤੀ ਗਈ। ਮੀਟਿੰਗ ਵਿੱਚ ਨਿਰਣਾ ਕੀਤਾ ਗਿਆ ਕਿ ਯੂਨੀਅਨ 7 ਮਈ ਨੂੰ ਹੋਣ ਵਾਲੇ ਝੰਡਾ ਮਾਰਚ ਵਿੱਚ ਪ ਸ ਸ ਫ 1680 -22 ਬੀ ਦੀ ਅਗਵਾਈ ਵਿਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਵੇਗੀ| ਸਟੇਟ ਸਲਾਹਕਾਰ ਬਲਕਾਰ ਵਲਟੋਹਾ ਜੀ ਨੇ ਕਿਹਾ ਕਿ ਸਰਕਾਰ ਮੁਲਾਜਮ ਮੰਗਾਂ ਤੋਂ ਟਾਲਾ ਵੱਟ ਰਹੀ ਹੈ ,ਕੋਈ ਕੱਚਾ ਮੁਲਾਜਮ ਪੱਕਾ ਨਹੀਂ ਕੀਤਾ ਗਿਆ,ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਵੀ ਜਾਰੀ ਨਹੀਂ ਕਰ ਰਹੀ| ਜਨਰਲ ਸਕੱਤਰ ਰਕੇਸ਼ ਧਵਨ ਨੇ ਪ੍ਰਾਇਮਰੀ ਅਧਿਆਪਕਾਂ ਦੀਆਂ ਦੀਆਂ ਤਰੱਕੀਆਂ ਅਤੇ ਪੇ ਸਕੇਲਾਂ ਵਿੱਚ ਤਰੁੱਟੀਆਂ ਦੂਰ ਕਰਨ ਦੀ ਮੰਗ ਕੀਤੀ| ਭੁਪਿੰਦਰ ਸਿੰਘ ਸੋਖੀ,ਅਨਿਲ ਪ੍ਰਤਾਪ ,ਓਮ ਪ੍ਰਕਾਸ਼ ਸ਼ਰਮਾ ਨੇ ਸਰਕਾਰ ਦੀ ਬੇਰੁਖ਼ੀ ਵਿਰੁੱਧ ਇੱਕ ਸਾਂਝਾ ਸੰਘਰਸ਼ ਛੇੜਨ ਦਾ ਸੱਦਾ ਦਿੱਤਾ। ਜ਼ਿਲ੍ਹਾ ਪ੍ਰਧਾਨ ਬਲਜਿੰਦਰ ਵਡਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਪੇਂਡੂ ਏਰੀਆ ਅਤੇ ਬਾਰਡਰ ਏਰੀਆ ਭੱਤਾ ਕੱਟ ਕੇ ਮੁਲਾਜ਼ਮਾਂ ਦੇ ਹੱਕਾਂ ਤੇ ਡਾਕਾ ਮਾਰਿਆ ਹੈ, ਸਰਕਾਰ ਤੁਰੰਤ ਇਨ੍ਹਾਂ ਕੱਟੇ ਭੱਤਿਆਂ ਨੂੰ ਬਹਾਲ ਕਰੇ ਅਤੇ ਪੇਅ ਕਮਿਸ਼ਨ ਦੇ ਬਕਾਏ ਜਲਦ ਤੋਂ ਜਲਦ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਪਾਏ ਜਾਣ| ਇਸ ਸਮੇਂ ਕੈਸ਼ਈਅਰ ਕੁਲਦੀਪ ਸ਼ਰਮਾ, ਗੁਰਬੀਰ ਸਿੰਘ,ਹਰਦੇਵ ਭਕਨਾ,ਵਿਜੈ ਕੁਮਾਰ, ਯੋਗਪਾਲ,ਗੁਰਮਿੰਦਰ ਸਿੰਘ,ਸੁਖਚੈਨ ਸਿੰਘ,ਬਲਾਕ ਵੇਰਕਾ ਤੋਂ ਸੁਖਦੇਵ ਸਿੰਘ,ਸਾਮ ਲਾਲ, ਅੰਮ੍ਰਿਤਸਰ ਇੱਕ ਤੋਂ ਯੋਧਵੀਰ,ਮਨਿੰਦਰ ਸਿੰਘ, ਅੰਮ੍ਰਿਤਸਰ ਚਾਰ ਤੋਂ ਦਿਨੇਸ਼ ਕੁਮਾਰ ,ਧਿਆਨ ਰਾਮ, ਅੰਮ੍ਰਿਤਸਰ ਦੋ ਤੋਂ ਜਸਵਿੰਦਰ ਸਿੰਘ, ਅੰਮ੍ਰਿਤਸਰ ਤਿੰਨ ਤੋਂ ਸੁਮਿਤ ਅਰੋੜਾ, ਬਲਾਕ ਮਜੀਠਾ ਤੋਂ ਉਂਕਾਰ ਸਿੰਘ, ਜਗਦੀਪ ਸਿੰਘ ਰਈਆ 2,ਚੋਗਾਵਾ 1 ਤੋਂ ਜਿੰਦਰ ਪਾਇਲਟ ਹਾਜ਼ਰ ਸਨ।