ਅੰਮ੍ਰਿਤਸਰ18 ਦਸੰਬਰ (ਰਾਜਿੰਦਰ ਧਾਨਿਕ) : ਮੁਹੱਲਾ ਸੁਧਾਰ ਵੈਲਫੇਅਰ ਸੋਸਾਇਟੀ, ਸੁੰਦਰ ਨਗਰ ਵੱਲੋਂ ਕਰੋਨਾ ਬਿਮਾਰੀ ਦੀ ਰੋਕਥਾਮ ਨੂੰ ਲੈ ਕੇ ਕੈਂਪ ਲਗਾਇਆ ਗਿਆ। ਪ੍ਰਧਾਨ ਰਮਨ ਮਲਹੌਤਰਾ ਦੀ ਦੇਖ-ਰੇਖ ਵਿਚ ਲਗਾਏ ਕੈਂਪ ਦੌਰਾਨ 290 ਲੋਕਾਂ ਨੂੰ ਕਰੋਨਾ ਬਿਮਾਰੀ ਦੀ ਰੋਕਥਾਮ ਲਈ ਟੀਕਾਕਰਨ ਕੀਤਾ ਗਿਆ। ਕੈਂਪ ਦੇ ਦੌਰਾਨ ਸਿਵਲ ਸਰਜਨ ਡਾਕਟਰ ਚਰਨਜੀਤ ਸਿੰਘ,ਟੀਕਾਕਰਨ ਅਧਿਕਾਰੀ ਕੰਵਲਜੀਤ ਸਿੰਘ,ਡਾਕਟਰ ਵਿਨੋਦ ਕੋਂਡਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਹੁੰਚੀ ਟੀਮ ਵੱਲੋਂ ਲੋਕਾਂ ਨੂੰ ਵੈਕਸੀਨ ਲਗਾਉਣ ਦੀ ਸੇਵਾ ਨਿਭਾਈ ਗਈ। ਰਮਨ ਮਲਹੌਤਰਾ ਵੱਲੋਂ ਸਿਹਤ ਵਿਭਾਗ ਦੀ ਟੀਮ ਦਾ ਸੁਆਗਤ ਕਰਦਿਆਂ ਸਨਮਾਨ ਵੀ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਵੱਖ ਵੱਖ ਬਿਮਾਰੀਆਂ ਦੀ ਰੋਕਥਾਮ ਨੂੰ ਲੈ ਕੇ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਜਿਸ ਦੌਰਾਨ ਲੋਕਾਂ ਨੂੰ ਫਰੀ ਦਵਾਈਆਂ ਦੇਣ ਦੇ ਨਾਲ ਫਰੀ ਟੈਸਟ ਵੀ ਕੀਤੇ ਵੀ ਕੀਤੇ ਜਾਂਦੇ ਹਨ। ਮਲਹੋਤਰਾ ਨੇ ਕਿਹਾ ਕਿ ਅੱਗੇ ਤੋਂ ਵੀ ਮੈਡੀਕਲ ਕੈਂਪ ਸਮੇਤ ਹੋਰ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਅਦਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਿਸ ਭਾਈ-ਭੈਣ ਨੂੰ ਕਰੋਨਾ ਦੀ ਰੋਕਥਾਮ ਸੰਬੰਧੀ ਟੀਕਾ ਲਗਵਾਇਆ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ।