ਸਾਹਿਤਕ ਮੰਚ ਛੇਹਰਟਾ ਨੇ ਕੌਮਾਤਰੀ ਮਾਂ ਬੋਲੀ ਦਿਵਸ ਮਨਾਇਆ

0
16

ਅੰਮ੍ਰਿਤਸਰ 21 ਫਰਵਰੀ ( ਪਵਿੱਤਰ ਜੋਤ):  ਸਾਹਿਤਕ ਮੰਚ ਛੇਹਰਟਾ ਨੇ ਸਰਕਾਰੀ ਸੈਕੰਡਰੀ ਸਕੂਲ ਵਿਖੇ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਕੀਤਾ ਗਿਆ। ਪੰਜਾਬੀ ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ, ਅਧਿਆਪਕ ਆਗੂ ਬਲਕਾਰ ਸਿੰਘ ਵਲਟੋਹਾ ਅਤੇ ਪੰਜਾਬੀ ਅਧਿਆਪਕਾ ਬਲਜੀਤ ਕੌਰ ਨੇ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਤੇ ਚਾਨਣਾ ਪਾਉਂਦਿਆਂ ਪੰਜਾਬੀ ਬਣੋ, ਪੰਜਾਬੀ ਪੜ੍ਹੋ ਦਾ ਨਾਅਰਾ ਦਿੱਤਾ ਅਤੇ ਪੰਜਾਬੀ ਭਾਸ਼ਾ ਨੂੰ ਕਿੱਤਾ ਮੁਖੀ ਬਣਾਉਣ ਦੀ ਲੋੜ ਤੇ ਜੋਰ ਦੇਦਿਆ ਇੰਜੀਨੀਅਰਿੰਗ ਅਤੇ ਮੈਡੀਕਲ ਦੀ ਪੜ੍ਹਾਈ ਪੰਜਾਬੀ ਵਿੱਚ ਕਰਾਉਣ ਲਈ ਕਿਹਾ। ਜੀ ਐੱਸ ਭੁੱਲਰ ਨੇ ਵਿਦੇਸ਼ਾਂ ਵਿੱਚ ਪੰਜਾਬੀ ਦੀ ਸਥਿਤੀ ਤੇ ਚਾਨਣਾ ਪਾਉਂਦਿਆਂ ਆਪਣੇ ਅਮਰੀਕੀ ਅਨੁਭਵ ਸਾਝੇ ਕੀਤੇ।ਡਾ ਗੁਰਸ਼ਰਨ ਸਿੰਘ ਸੋਹਲ, ਅਜੀਤ ਸਿੰਘ ਨਬੀਪੁਰੀ ਨੇ ਪੰਜਾਬੀ ਮਾਂ ਬੋਲੀ ਨਾਲ਼ ਸਬੰਧਤ ਕਵਿਤਾਵਾਂ ਸੁਣਾਈਆਂ।ਸਟੇਜ ਸੰਚਾਲਨ ਧਰਮਿੰਦਰ ਸਿੰਘ ਗੰਡੀਵਿੰਡ ਨੇ ਕੀਤਾ।ਇਸ ਮੌਕੇ ਤੇ ਕੁਲਦੀਪ ਕੁਮਾਰ, ਜਸਵੰਤ ਰਾਏ, ਗੁਲਜ਼ਾਰ ਸਿੰਘ, ਜਗਜੀਤ ਸਿੰਘ,ਸੂਰਜ ਪ੍ਰਕਾਸ਼ ਅਤੇ ਹਰਦੇਵ ਸਿੰਘ ਭਕਨਾ ਨੇ ਵੀ ਸ਼ਿਰਕਤ ਕੀਤੀ।ਸਭ ਦਾ ਧੰਨਵਾਦ ਮੰਚ ਸੰਚਾਲਕ ਧਰਮਿੰਦਰ ਸਿੰਘ ਨੇ ਕੀਤਾ।
ਫੋਟੋ ਕੈਪਸਨ: ਸਾਹਿਤਕ ਮੰਚ ਛੇਹਰਟਾ ਵਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਇਕੱਤਰ ਲੇਖਕ, ਜਿਹਨਾਂ ਵਿੱਚ ਮਨਮੋਹਨ ਸਿੰਘ ਬਾਸਰਕੇ,ਬਲਕਾਰ ਸਿੰਘ ਵਲਟੋਹਾ, ਅਜੀਤ ਸਿੰਘ ਨਬੀਪੁਰੀ, ਧਰਮਿੰਦਰ ਸਿੰਘ ਗੰਡੀਵਿੰਡ, ਬਲਜੀਤ ਕੌਰ ਅਤੇ ਹੋਰ ਮੌਜੂਦ ਸਨ।

NO COMMENTS

LEAVE A REPLY