ਅੰਮ੍ਰਿਤਸਰ 22 ਫਰਵਰੀ (ਰਾਜਿੰਦਰ ਧਾਨਿਕ) : ਨਗਰ ਨਿਗਮ ਕਮਿਸ਼ਨਰ ਨੇ ਸੂਚਿਤ ਕਰਦਿਆ ਦਸਿਆ ਕਿ ਸਰਕਾਰ ਵਲੋਂ
ਅੰਮ੍ਰਿਤਸਰ ਸ਼ਹਿਰ ਵਿੱਚ ਜੀ-20 ਸ਼ਿਖਰ ਸੰਮੇਲਨ ਅਯੋਜਿਤ ਕੀਤਾ ਜਾ ਰਿਹਾ ਹੈ। ਜਿਸ ਦੇ ਸਬੰਧ ਵਿੱਚ ਸ਼ਹਿਰ ਦਾ ਚੋ-ਮੁਖੀ ਵਿਕਾਸ ਅਤੇ ਸੁੰਦਰੀਕਰਨ ਕੀਤਾ ਜਾ ਰਿਹਾ ਹੈ। ਇਸ ਸੁੰਦਰੀਕਰਨ ਅਭਿਆਨ ਅਧੀਨ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਦੇ ਵੱਖ-ਵੱਖ
ਆਦਿ ਦੇ ਕੰਮ ਕਰਵਾਏ ਜਾ ਰਹੇ ਹਨ ਪ੍ਰੰਤੂ ਕੁੱਝ ਲੋਕਾਂ ਵੱਲੋ ਜਗਾ੍-ਜਗਾ ਤੇ ਅਣ-ਅਧਿਕਾਰਤ ਤੌਰ ਤੇ ਪੋਸਟਰ/ ਬੈਨਰ/ ਬੋਰਡ/ ਹੋਰਡਿੰਗ ਆਦਿ ਲਗਾ ਦਿੱਤੇ ਜਾਂਦੇ ਹਨ। ਜਿਸ ਕਾਰਨ ਇਹ ਆਰਟ ਵਰਕ, ਪੇਂਟਿੰਗਾਂ ਆਦਿ ਦੇ ਕੰਮ ਖਰਾਬ ਹੋ ਜਾਂਦੇ ਹਨ ਅਜਿਹਾ ਕਰਨ ਨਾਲ ਜਿੱਥੇ ਸ਼ਹਿਰ ਦੀ ਸੁੰਦਰਤਾ ਪ੍ਭਾਵਿਤ ਹੁੰਦੀ ਹੈ ਉੱਥੇ ਸ਼ਹਿਰ ਦਾ ਅਕਸ ਵੀ ਖਰਾਬ ਹੁੰਦਾ ਹੈ।
ਇਸ ਲਈ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸ਼ਹਿਰ
ਵਿੱਚ ਕਿਸੇ ਵੀ ਜਗਾ ਤੇ ਵਪਾਰਿਕ/ਧਾਰਮਿਕ/ਰਾਜਨੀਤਿਕ ਅਣ-ਅਧਿਕਾਰਤ ਤੋਰ ਤੇ ਲਗਾਏ ਜਾਣ ਵਾਲੇ ਪੋਸਟਰ/ਬੈਨਰ/ਬੋਰਡ/ਹੋਰਡਿੰਗ ਆਦਿ ਨਾ ਲਗਾਏ ਜਾਣ। ਅਜਿਹਾ ਕਰਨ ਦੀ ਸੂਰਤ ਵਿੱਚ “ਪੰਜਾਬ ਮਿਊਂਸੀਪਲ ਐਕਟ-1976” ਦੀ ਧਾਰਾ 123 ਅਤੇ ਐਕਟ 1997 ਅਨੁਸਾਰ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਜਿਹਾ ਕਰਨ ਵਾਲਿਆਂ ਤੇ 50,000/- ਰੁ: ਤੱਕ ਦਾ ਜੁਰਮਾਨਾ ਵੀ ਲਗਾਇਆ ਜਾਵੇਗਾ।