ਅੰਮ੍ਰਿਤਸਰ 21 ਫਰਵਰੀ (ਪਵਿੱਤਰ ਜੋਤ) : ਪ੍ਰਾਪਰਟੀ ਟੈਕਸ ਵਿਭਾਗ ਵੱਲੋਂ ਹਲਕਾ ਪੂਰਬੀ ਅਤੇ ਦੱਖਣੀ ਵੱਲੋਂ ਸੀਲਿੰਗ ਅਧਿਅਨ ਚਲਾਇਆ ਗਿਆ ਅਤੇ ਦੋਵਾਂ ਹਲਕਿਆਂ ਦੇ ਵੱਖ-ਵੱਖ ਅਦਾਰਿਆਂ ਤੇ ਦਸਤਕ ਦਿਤੀ ਗਈ। ਸੀਲਿੰਗ ਦੌਰਾਨ ਹਲਕਾ ਪੂਰਬੀ ਅਤੇ ਹਲਕਾ ਦੱਖਣੀ ਦੀਆਂ 8-8 ਪ੍ਰਾਪਰਟੀਆਂ ਸੀਲ ਕੀਤੀਆਂ ਗਈਆਂ। ਜਿਨ੍ਹਾਂ ਵਿਚ ਚਾਰ ਦੁਕਾਨਾਂ ਅਤੇ ਇਕ ਖੋਖਾ ਨਜਦੀਕ ਰੇਲਵੇ ਫਾਟਕ ਵੇਰਕਾ, ਇਕ ਪੇਪਰ ਸਟਿੱਕਰ ਦੀ ਫੈਕਟਰੀ ਫੋਕਲ ਪੁਆਇੰਟ, ਦੋ ਦੁਕਾਨਾਂ ਫੋਕਲ ਪੁਆਇੰਟ, ਇਕ ਮੋਬਾਈਲ ਦੀ ਦੁਕਾਨ ਅਤੇ ਇੱਕ ਫਾਸਟ ਫੂਡ ਦੀ ਦੁਕਾਨ ਚਾਟੀਵਿੰਡ ਗੇਟ, ਇਕ ਸ਼ੀਸ਼ੇ ਦੀ ਦੁਕਾਨ, ਇਕ ਹਾਰਡਵੇਅਰ ਦੀ ਦੁਕਾਨ ਅਤੇ ਇੱਕ ਜਿੰਮ ਤਰਨਤਾਰਨ ਰੋਡ ਅਤੇ ਤਿੰਨ ਦੁਕਾਨਾਂ ਦਾਣਾ ਮੰਡੀ ਭਗਤਾਵਾਲਾ ਵਿਖੇ ਸੀਲ ਕੀਤੀਆਂ ਗਈਆਂ। ਇਸ ਮੌਕੇ ਕਈ ਡਿਫਾਲਟਰਾਂ ਵੱਲੋਂ ਮੁੱਖ ਦਫਤਰ ਵਿਖੇ ਆ ਕੇ ਅੱਧਾ ਟੈਕਸ ਅਦਾ ਕੀਤਾ ਅਤੇ ਆਪਣੀ ਪ੍ਰਾਪਰਟੀਆਂ ਨੂੰ ਸੀਲਿੰਗ ਤੋਂ ਬਚਾਇਆ। ਇਸ ਮੌਕੇ ਸੁਪਰਡੰਟ ਪ੍ਰਦੀਪ ਰਾਜਪੂਤ, ਸੁਪਰਡੈਂਟ ਸੁਨੀਲ ਭਾਟੀਆ, ਸਤਿੰਦਰ ਸਿੰਘ ਇੰਸਪੈਕਟਰ, ਸ਼ਿਵ ਪ੍ਰਸਾਦ ਇੰਸਪੈਕਟਰ, ਹਰਵਿੰਦਰ ਕੁਮਾਰ, ਅਜੀਤ ਸਿੰਘ, ਨਿਰਮਲ ਸਿੰਘ ਅਤੇ ਲਛਮਣ ਸਿੰਘ ਹਾਜ਼ਰ ਸਨ।