ਸਵੱਛ ਭਾਰਤ ਅਭਿਆਨ ਤਹਿਤ ਮਹਾਂਨਗਰ ਵਿੱਚ ਹੋ ਰਹੇ ਨੇ ਘਾਲੇ ਮਾਲੇ-ਵਿਨੋਦ ਬਿੱਟਾ,ਸੁਰਿੰਦਰ ਟੋਨਾ

    0
    43

     

    ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਵਿੱਚ ਕੀਤੀ ਗਈ ਨਾਅਰੇਬਾਜ਼ੀ
    72 ਘੰਟੇ ਦਾ ਨੋਟਿਸ ਦੇਣ ਗਈ ਟੀਮ ਨੂੰ ਜਾਇੰਟ ਕਮਿਸ਼ਨਰ ਨੇ ਦਿੱਤੇ ਭਰੋਸੇ
    ਅੰਮ੍ਰਿਤਸਰ,30 ਮਈ (ਪਵਿੱਤਰ ਜੋਤ)- ਸਵੱਛ ਭਾਰਤ ਅਭਿਆਨ ਸਬੰਧੀ ਆਉਣ ਵਾਲੀਆਂ ਟੀਮਾਂ ਨੂੰ ਅੰਮ੍ਰਿਤਸਰ ਸ਼ਹਿਰ ਸਬੰਧੀ ਸਹੀ ਰਿਪੋਰਟ ਨਹੀਂ ਦਿੱਤੀ ਜਾਂਦੀ ਹੈ। ਟੀਮ ਦੇ ਆਉਣ ਤੋਂ ਪਹਿਲਾਂ ਕੁਝ ਜਗ੍ਹਾ ਤੇ ਸਫ਼ਾਈ ਕਰਵਾ ਕੇ ਅਤੇ ਟੀਮ ਦੀ ਚੰਗੇ ਤਰੀਕੇ ਨਾਲ ਆਓ ਭਗਤ ਕਰਦਿਆਂ ਗਲਤ ਰਿਪੋਰਟਾਂ ਤਿਆਰ ਕਰਵਾ ਦਿੱਤੀਆਂ ਜਾਂਦੀਆਂ ਹਨ। ਅਭਿਆਨ ਦੇ ਤਹਿਤ ਕਰੋੜਾਂ ਰੁਪਏ ਦੇ ਖਰਚ ਵਿਖਾਏ ਜਾਂਦੇ ਹਨ ਛੋਟੀ ਹੋਣ ਦੇ ਬਾਵਜੂਦ ਨਗਰ ਨਿਗਮ ਕਰਮਚਾਰੀਆਂ ਨੂੰ ਫਰੀਦਕੋਟ ਵਿੱਚ ਕੰਮ ਕਰਵਾਇਆ ਜਾਂਦਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਇੰਟਕ ਦੇ ਪ੍ਰਧਾਨ ਅਤੇ ਚੇਅਰਮੈਨ ਸੁਰਿੰਦਰ ਦੋਨਾਂ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਕ ਦੇ ਵਿਚ ਨਗਰ ਨਿਗਮ ਅੰਮ੍ਰਿਤਸਰ ਵਿਖੇ ਯੂਨੀਅਨ ਨੇਤਾਵਾਂ ਕਰਮਚਾਰੀਆਂ ਵੱਲੋਂ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਜਾਇੰਟ ਕਮਿਸ਼ਨਰ ਹਰਦੇਵ ਸਿੰਘ ਨੂੰ 72 ਘੰਟੇ ਦਾ ਨੋਟਿਸ ਲੈਣ ਗਈ ਟੀਮ ਨੂੰ ਮੰਗਾਂ ਨੂੰ ਪੂਰੀਆਂ ਕਰਨ ਅਤੇ ਸਵੱਛ ਭਾਰਤ ਅਭਿਆਨ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ ਬੈਠ ਕਰਵਾਉਣ ਦਾ ਭਰੋਸਾ ਦਿੰਦਿਆ ਫਿਲਹਾਲ ਨੋਟਿਸ ਨਹੀਂ ਲਿਆ ਗਿਆ।
    ਵਿਨੋਦ ਬਿੱਟਾ ਅਤੇ ਸੁਰਿੰਦਰ ਟੋਨਾ ਨੇ ਕਿਹਾ ਕਿ ਸਵੱਛ ਭਾਰਤ ਅਭਿਆਨ ਦੇ ਤਹਿਤ ਸਫ਼ਾਈ ਕਰਮਚਾਰੀਆਂ ਕੋਲੋਂ ਛੁੱਟੀ ਵਾਲੇ ਦਿਨ ਕੰਮ ਲਿਆ ਜਾਂਦਾ ਹੈ ਉਨ੍ਹਾਂ ਦਾ ਬਣ ਦਾ ਮਿਹਨਤਾਨਾ ਦਿੱਤਾ ਜਾਏ ਨਹੀਂ ਤਾਂ ਕਰਮਚਾਰੀ ਕਿਸੇ ਹਾਲਤ ਵਿਚ ਕੰਮ ਨਹੀਂ ਕਰਨਗੇ। ਅਭਿਆਨ ਦੇ ਤਹਿਤ ਅਗਰ ਕਰੋੜਾਂ ਰੁਪਏ ਦੀ ਮਿਸ਼ਨਰੀ ਆ ਸਕਦੀ ਹੈ ਜਾਂ ਹੋਰ ਕੰਮ ਕਰਵਾਏ ਜਾ ਸਕਦੇ ਹਨ। ਪਾਕ ਕਰਮਚਾਰੀਆਂ ਨੂੰ ਪੈਸੇ ਕਿਉਂ ਨਹੀਂ ਦਿੱਤੇ ਜਾ ਰਹੇ। ਅਭਿਆਨ ਲਈ ਭੇਜੀ ਮਸ਼ਿਨਰੀ ਤੇ ਲੇਖ ਤੇਲ ਨਗਰ ਨਿਗਮ ਦਾ ਪੈਂਦਾ ਹੈ ਉਹਨਾਂ ਤੇ ਪ੍ਰਾਈਵੇਟ ਕਰਮਚਾਰੀ ਤੈਨਾਤ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਗੇਟਾਂ ਦੇ ਅੰਦਰ ਪੁਰਾਣੇ ਸ਼ਹਿਰ ਦੇ ਦੌਰਾਨ 18 ਸੋ ਸਫ਼ਾਈ ਕਰਮਚਾਰੀ ਕੰਮ ਕਰਦਾ ਸੀ ਜਦ ਕਿ ਹੁਣ ਪੰਜਾਬੀ ਭਾਸ਼ਾ ਵੱਧ ਜਾਣ ਦੇ ਬਾਵਜੂਦ ਨਿਗਮ ਵਿਚ ਸਫਾਈ ਕਰਮਚਾਰੀ ਕੰਮ ਕਰ ਰਿਹਾ ਹੈ। ਨਵੇਂ ਕਰਮਚਾਰੀਆਂ ਦੀ ਭਰਤੀ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਗੰਦਗੀ ਨੂੰ ਸਮੇਟਣ ਵਿੱਚ ਕਾਫੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਬੀਟਾ ਅਤੇ ਉਹਨਾਂ ਨੇ ਕਿਹਾ ਕਿ ਸਵੱਛ ਭਾਰਤ ਅਭਿਆਨ ਤਹਿਤ ਨਗਰ ਵਿੱਚ ਪਹੁੰਚੀ ਟੀਮ ਦੀ ਚੰਗੀ ਤਰ੍ਹਾਂ ਆਓ ਭਗਤ ਕਰਦਿਆਂ ਗਲਤ ਤਰੀਕੇ ਨਾਲ ਰਿਪੋਰਟਾਂ ਤਿਆਰ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਨੇ ਕੱਚੇ ਤੌਰ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਜਾਂ ਪੱਕੇ ਕਰਨ ਦੀ ਮੰਗ ਵੀ ਕੀਤੀ। ਉਹਨਾਂ ਨੇ ਕਿਹਾ ਕਿ ਜਾਇੰਟ ਕਮਿਸ਼ਨਰ ਵੱਲੋਂ ਦਿੱਤੇ ਭਰੋਸੇ ਅਤੇ ਨਿਰਧਾਰਿਤ ਬੈਠਕਾਂ ਵਿੱਚ ਕੋਈ ਫੈਸਲਾ ਨਾ ਲਿਆ ਗਿਆ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ। ਇਸ ਮੌਕੇ ਤੇ ਕੇਵਲ ਕੁਮਾਰ, ਕਸਤੂਰੀ ਲਾਲ,ਵਰਿੰਦਰਜੀਤ ਸਿੰਘ, ਭੁਪਿੰਦਰ ਸਿੰਘ,ਮੋਹਨ ਲਾਲ,ਸਤਵੰਤ ਸਿੰਘ,ਗੁਰਚਰਨ ਸਿੰਘ,ਬਲਵਿੰਦਰ ਸਿੰਘ, ਸੁਖਦੇਵ,ਕੁੰਦਨ,ਰਘੂ,ਨਰੇਸ਼ ਕੁਮਾਰ,ਸਿਕੰਦਰ,ਵਿਕਰਮ ਕੁਮਾਰ ਸਮੇਤ ਕਈ ਦਰਜਨਾਂ ਕਰਮਚਾਰੀ ਮੌਜੂਦ ਸਨ।

    ਫਾਇਰ ਬ੍ਰਿਗੇਡ ਕਰਮਚਾਰੀ ਨੂੰ ਮਿਲਦੇ ਪੈਸੇ,ਸਾਨੂੰ ਨਹੀਂ
    __________
    ਪ੍ਰਧਾਨ ਵਿਨੋਦ ਬਿੱਟਾ ਅਤੇ ਸੁਰਿੰਦਰ ਟੋਨਾ ਨੇ ਕਿਹਾ ਕਿ ਨਗਰ ਨਿਗਮ ਕਰਮਚਾਰੀਆਂ ਨੂੰ ਕੰਮ ਕਰਨ ਪੈਸੇ ਮਿਲਦੇ ਹਨ। ਫੇਰ ਸਫ਼ਾਈ ਕਰਮਚਾਰੀਆਂ ਨੂੰ ਛੁੱਟੀ ਵਾਲੇ ਦਿਨ ਕੰਮ ਕਰਨ ਦੇ ਪੈਸੇ ਕਿਉਂ ਨਹੀਂ ਮਿਲ ਸਕਦੇ ਹਨ। ਕਰਮਚਾਰੀਆਂ ਨੂੰ ਜਾਂ ਤਾਂ ਛੁੱਟੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਅਗਰ ਛੁੱਟੀ ਵਾਲੇ ਦਿਨ ਕੰਮ ਕਰਵਾਇਆ ਜਾਂਦਾ ਹੈ ਤਾਂ ਪੈਸੇ ਦਿੱਤੇ ਜਾਣੇ ਜਰੂਰੀ ਹਨ।

    ਰਿਕਾਰਡ ਗਾਇਬ ਕਰਨ ਵਾਲਿਆਂ ਤੇ ਹੋਵੇ ਐਫ ਆਈ ਆਰ
    _________
    ਜਾਇੰਟ ਕਮਿਸ਼ਨਰ ਹਰਦੀਪ ਸਿੰਘ ਨੂੰ ਮੰਗ ਕਰਦੇ ਹੋਏ ਅਤੇ ਉਨ੍ਹਾਂ ਨੇ ਕਿਹਾ ਕਿ ਕੋਈ ਪੁੱਛਣ ਵਾਲਾ ਨਹੀਂ ਹੈ ਕਿਉਂਕਿ ਅਕਸਰ ਵਿਭਾਗਾਂ ਵਿਚ ਜ਼ਰੂਰੀ ਦਸਤਾਵੇਜ਼ ਗ਼ਾਇਬ ਹੋ ਜਾਂਦੇ ਹਨ। ਮੁਲਾਜ਼ਮਾਂ ਦੇ ਰਿਕਾਰਡ ਵਿੱਚੋਂ ਸਰਵਿਸਬੁਕਾਂ, ਨੌਮੀਨੇਸ਼ਨ ਫਾਰਮ, ਫਾਈਲਾਂ ਗੁੰਮ ਹੋਣਾ ਮੰਦਭਾਗਾ ਹੈ। ਕਿਸੇ ਵੀ ਵਿਭਾਗ ਵਿੱਚੋਂ ਰਿਕਾਰਡ ਗੁੰਮ ਹੋਣ ਦੀ ਸੂਰਤ ਵਿੱਚ ਸਬੰਧਤ ਕਰਮਚਾਰੀ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਜਾਵੇ।

    ਹੋ ਜਾਣਗੇ ਮਸਲੇ ਹੱਲ- ਹਰਦੀਪ ਸਿੰਘ
    _________
    ਨਗਰ ਨਿਗਮ ਦੇ ਜਾਇੰਟ ਕਮਿਸ਼ਨਰ ਹਰਦੀਪ ਸਿੰਘ ਨੇ ਬੈਠਕ ਦੌਰਾਨ ਯੂਨੀਅਨ ਅਹੁਦੇਦਾਰਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਮਸਲੇ ਹੱਲ ਕਰਵਾਏ ਜਾਣਗੇ।
    ਉਨ੍ਹਾਂ ਨੇ ਕਿਹਾ ਕਿ ਛੁੱਟੀ ਵਾਲੇ ਦਿਨ ਕੰਮ ਕਰਨ ਦੇ ਮਾਮਲੇ ਨੂੰ ਲੈ ਕੇ ਸਵੱਛ ਭਾਰਤ ਅਭਿਆਨ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰਵਾਈ ਜਾਵੇਗੀ। ਹੜਤਾਲ ਦੇ ਲਈ 72 ਘੰਟੇ ਦਾ ਨੋਟਿਸ ਦੇਣ ਆਏ ਯੂਨੀਅਨ ਦੇ ਅਹੁਦੇਦਾਰਾਂ ਨੂੰ ਫਿਲਹਾਲ ਜਾਇੰਟ ਕਮਿਸ਼ਨਰ ਨੇ ਆਪਣੀ ਸੂਝ-ਬੂਝ ਦੇ ਨਾਲ ਭਰੋਸਾ ਦਿੰਦੇ ਹੋਏ ਮੌਕੇ ਨੂੰ ਸੰਭਾਲ ਲਿਆ।

    NO COMMENTS

    LEAVE A REPLY