ਜਾਟ ਮਹਾਂਸਭਾ ਵੱਲੋਂ ਜ਼ੀਰਾ ਨੇੜੇ ਕਿਸਾਨਾਂ’ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ

0
8

ਬੁਢਲਾਡਾ, 22 ਦਸੰਬਰ -(ਦਵਿੰਦਰ ਸਿੰਘ ਕੋਹਲੀ)-ਜ਼ੀਰਾ ਨੇੜੇ ਪਿੰਡ ਮਨਸੂਰਵਾਲ ਕਲਾਂ’ਚ ਸ਼ਰਾਬ ਫੈਕਟਰੀ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਵਿਰੁੱਧ ਕਿਸਾਨਾਂ ਵੱਲੋਂ ਪਿਛਲੇ ਪੰਜ ਮਹੀਨਿਆਂ ਤੋਂ ਦਿੱਤੇ ਜਾ ਰਹੇ ਸ਼ਾਂਤਮਈ ਧਰਨੇ’ਤੇ ਪੁਲਿਸ ਵੱਲੋਂ ਲਾਠੀਚਾਰਜ ਕਰਨਾ ਅਤੇ ਫਿਰ ਉਨ੍ਹਾਂ ਦੀ ਗਿ੍ਫ਼ਤਾਰ ਕਰਨ ਦੀ ਕਾਰਵਾਈ ਨੂੰ ਦਰਿੰਦਗੀ ਕਰਾਰ ਦਿੰਦਿਆਂ ਆਲ ਇੰਡੀਆ ਜਾਟ ਮਹਾਂਸਭਾ ਪੰਜਾਬ ਦੇ ਯੂਥ ਜਰਨਲ ਸਕੱਤਰ ਗੁਰਕੀਰਤ ਸਿੰਘ ਬੇਦੀ, ਆਲ ਇੰਡੀਆ ਜਾਟ ਮਹਾਂਸਭਾ ਪੰਜਾਬ ਦੇ ਯੂਥ ਪ੍ਧਾਨ ਵੀਰ ਕੰਵਰਪ੍ਤਾਪ ਬਾਜਵਾ ਅਤੇ ਸਮੂਹ ਜਾਟ ਮਹਾਂਸਭਾ ਮੈਂਬਰਾਂ ਵੱਲੋਂ ਪੁਲਿਸ ਪ੍ਸ਼ਾਸ਼ਨ ਦੀ ਕੜੇ ਸ਼ਬਦਾਂ ਵਿੱਚ ਆਲੋਚਨਾ ਕੀਤੀ ਗਈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਧੱਕੇਸ਼ਾਹੀ ਕਿਸੇ ਵੀ ਹੱਦ’ਤੇ ਬਰਦਾਸ਼ਤ ਨਹੀਂ ਹੋਵੇਗੀ।
ਉਨ੍ਹਾਂ ਕਿਹਾ ਕਿ ਫੈਕਟਰੀ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਕਾਰਨ ਨੇੜਲੇ ਪਿੰਡਾਂ ਵਿੱਚ ਪੀਣਯੋਗ ਪਾਣੀ ਦੀ ਸੁਵਿਧਾ ਨਹੀਂ ਹੈ। ਇਸ ਤੋਂ ਇਲਾਵਾ ਪ੍ਰਦੂਸ਼ਣ ਦਿਨੋਂ ਦਿਨ ਵੱਧਣ ਨਾਲ ਇਲਾਕਾ ਨਿਵਾਸੀਆਂ ਦਾ ਰਹਿਣ ਸਹਿਣ ਦੁੱਭਰ ਹੋ ਚੁੱਕਾ ਹੈ।ਇਸ ਮੌਕੇ ਸਮੂਹ ਜਾਟ ਮਹਾਂਸਭਾ ਵੱਲੋਂ ਸਰਕਾਰ ਨੂੰ ਸ਼ਰਾਬ ਫੈਕਟਰੀਆਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ ਅਤੇ ਕਿਸਾਨਾਂ ਉੱਤੇ ਪੁਲਿਸ ਪ੍ਸ਼ਾਸ਼ਨ ਵੱਲੋਂ ਲਾਠੀਚਾਰਜ ਕੀਤੇ ਜਾਣਾ ਮੰਦਭਾਗੀ ਘਟਨਾ ਕਰਾਰ ਦੱਸਿਆ।

NO COMMENTS

LEAVE A REPLY