ਪੰਜਾਬ ਦੇ ਕਿਰਸਾਨੀ ਮੁੱਦਿਆਂ ਤੇ ਰਾਜਨੀਤੀ ਕਰਕੇ ਪੰਜਾਬ ਦੀ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਕਰ ਰਹੀ ਹੈ ਕਿਸਾਨਾਂ ਅਤੇ ਪੰਜਾਬ ਨਾਲ ਧੋਖਾ: ਦਰਸ਼ਨ ਸਿੰਘ ਨੈਨੇਵਾਲ

0
14

ਕਿਸਾਨ ,ਮਜ਼ਦੂਰਾਂ ਅਤੇ ਹੱਕੀ ਮੰਗਾ ਲਈ ਸੰਘਰਸ਼ ਕਰ ਰਹੇ ਪੰਜਾਬੀਆ ਤੇ ਡਾਂਗਾਂ ਵਰ੍ਹਾਉਣਾ ਬਹੁਤ ਹੀ ਨਿੰਦਨਯੋਗ: ਦਰਸ਼ਨ ਸਿੰਘ ਨੈਨੇਵਾਲ

ਚੰਡੀਗੜ੍ਹ/ਅੰਮ੍ਰਿਤਸਰ: 22 ਦਸੰਬਰ (ਪਵਿੱਤਰ ਜੋਤ) :ਭਾਜਪਾ ਪੰਜਾਬ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲ ਨੇ ਜ਼ੀਰਾ ਵਿਖੇ ਸ਼ਾਂਤੀ ਪੂਰਨ ਪਰਦਰਸ਼ਨ ਕਰ ਰਹੇ ਲੋਕਾਂ ਤੇ ਪੰਜਾਬ ਸਰਕਾਰ ਵੱਲੋਂ ਕੀਤੇ ਅੱਤਿਆਚਾਰ ਦੀ ਘੋਰ ਨਿਖੇਧੀ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੇ ਮੁੱਦਿਆਂ ਤੇ ਰਾਜਨੀਤੀ ਕੀਤੀ ਅਤੇ ਆਪਣੇ ਆਪ ਨੂੰ ਕਿਸਾਨਾਂ ਦੀ ਹਿਤਾਇਸੀ ਪਾਰਟੀ ਵਜੋਂ ਪੰਜਾਬ ਦੇ ਲੋਕਾਂ ਸਾਹਮਣੇ ਪੇਸ਼ ਕੀਤਾ ਸੀI ਹੁਣ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਬਣੀ ਸਰਕਾਰ ਆਪਣੇ ਹੱਕਾਂ ਲਈ ਪੰਜਾਬ ਸਰਕਾਰ ਖਿਲਾਫ਼ ਧਰਨੇ ਦੇ ਕੇ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਲੋਕਾਂ ਤੇ ਡਾਂਗਾਂ ਵਰ੍ਹਾ ਰਹੀ ਹੈI ਇਹ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਯੋਗ ਨਹੀਂ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਹੰਕਾਰ ਛੱਡ ਕੇ ਪੰਜਾਬ ਦੀ ਜਨਤਾ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨI
ਦਰਸ਼ਨ ਸੋਇੰਘ ਨੈਨੇਵਾਲ ਨੇ ਜਾਰੀ ਆਪਣੇ ਬਿਆਨ ‘ਚ ਕਿਹਾ ਕਿ ਪੰਜਾਬ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗੁਵਾਈ ਵਾਲੀ ਕੇਂਦਰ ਸਰਕਾਰ ਤੋਂ ਕੁਝ ਸਿੱਖੇ, ਜਿਸ ਨੇ ਇੱਕ ਸਾਲ ਤੋ ਜਿਆਦਾ ਸਮਾ ਚੱਲੇ ਕਿਸਾਨ ਅੰਦੋਲਨ ਦੌਰਾਨ ਕਦੀ ਵੀ ਕਿਸੇ ਕਿਸਾਨ ‘ਤੇ ਕਦੇ ਵੀ ਕੋਈ ਸਖਤੀ ਨਹੀ ਵਰਤੀ ਅਤੇ ਨਾਂ ਹੀ ਕੋਈ ਲਾਠੀਚਾਰਜ ਕੀਤਾ। ਪਰ ਪੰਜਾਬ ਦੇ ਕਿਸਾਨਾ ਦੇ ਹਿਮਾਇਤੀ ਹੋਣ ਦਾ ਢੰਡੋਰਾ ਪਿੱਟ ਕੇ ਸੱਤਾ ਵਿਚ ਆਈ ਭਗਵੰਤ ਸਿੰਘ ਮਾਨ ਦੀ ਅਗੁਵਾਈ ਵਾਲੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਕਿਸਾਨ ਮਜ਼ਦੂਰਾ ‘ਤੇ ਅੱਤਿਆਚਾਰ ਕਰਨੇ ਸੁਰੂ ਕਰ ਦਿੱਤੇ ਹਨI ਜਿਸ ਦੀ ਇੱਕ ਹੋਰ ਮਿਸਾਲ ਮੁੱਖ ਮੰਤਰੀ ਦੇ ਆਪਣੇ ਹਲਕੇ ਸੰਗਰੂਰ ਦੀ ਹੈ, ਜਿੱਥੇ ਆਪਣੀਆ ਮੰਗਾਂ ਸੰਬੰਧੀ ਮੰਗ ਪੱਤਰ ਦੇਣ ਪਹੁੰਚੇ ਖੇਤ ਮਜਦੂਰਾਂ ‘ਤੇ ਬੁਰੀ ਤਰਾਂ ਲਾਠੀਚਾਰਜ ਕਰਨਾ ਹੈ। ਜੀਰਾ ਵਿਖੇ ਸੰਘਰਸ਼ ਕਰ ਰਹੇ ਕਿਸਾਨ, ਮਜਦੂਰਾ, ਔਰਤਾ ਤੇ ਲਾਠੀਚਾਰਜ ਕਰਨ ਦੀ ਬਜਾਏ ਪੰਜਾਬ ਸਰਕਾਰ ਫੈਕਟਰੀ ‘ਤੇ ਵਾਤਾਵਰਣ ਅਤੇ ਪਾਣੀ ਖਰਾਬ ਕਰਨ ਦੇ ਲੱਗੇ ਇਲਜਾਮਾਂ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਏ ।
ਭਾਜਪਾ ਆਗੂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਬੁਰੀ ਤਰਾ ਫੇਲ੍ਹ ਹੋ ਚੁੱਕੀ ਹੈI ਸਰਕਾਰ ਪੰਜਾਬ ਦੇ ਲੋਕਾ ਨਾਲ ਕੀਤੇ ਵਾਅਦੇ ਪੂਰੇ ਨਹੀ ਕਰ ਰਹੀI ਕਿਸਾਨਾ ਨੂੰ ਸਮੇਂ ਸਿਰ ਖਾਦ ਨਹੀ ਮਿਲ ਰਹੀI ਪੰਜਾਬ ਦੇ ਕਿਸਾਨਾ ਨੇ ਸਰਕਾਰ ਤੇ ਵਿਸਵਾਸ਼ ਕਰਕੇ ਮੂੰਗੀ ਦੀ ਫਸਲ ਬੀਜੀ ਸੀ, ਪਰ ਪੰਜਾਬ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕੀਤਾ ਅਤੇ ਮੂੰਗੀ ਦੀ ਫਸਲ ਐਮ.ਐਸ.ਪੀ. ਤੇ ਨਹੀ ਖਰੀਦੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਭਾਵ ਅੰਤਰ ਯੋਜਨਾ ਦਾ ਲਾਭ ਕਿਸਾਨਾਂ ਤੱਕ ਨਹੀਂ ਪਹੁੰਚਾ ਰਹੀI ਉਹਨਾ ਦੱਸਿਆ ਕਿ ਪੰਜਾਬ ਦੀਆਂ ਟੇਲਾ ਤੇ ਪਾਣੀ ਨਹੀ ਪਹੁੰਚ ਰਿਹਾ ਹੈ, ਜਿਸ ਕਰਕੇ ਅਬੋਹਰ, ਫਾਜਿਲਕਾ ਆਦਿ ਜਿਲਿਆਂ ਵਿੱਚ ਬਾਗ ਆਦਿ ਖਰਾਬ ਹੋ ਗਏ ਹਨ। ਉਹਨਾ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਮੁਤਾਬਿਕ ਕਿਸਾਨਾਂ ਦਾ ਸਾਰਾ ਕਰਜਾ ਮੁਆਫ ਕਰੇ। ਉਹਨਾ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬ ਅਤੇ ਕਿਸਾਨ ਵਿਰੋਧੀ ਹੈI

NO COMMENTS

LEAVE A REPLY