ਕੀਤੇ ਸਰਕਾਰ ਦੇ ਖੋਖਲੇ ਹੀ ਨਾ ਹੋ ਜਾਣ ਦਾਅਵੇ……

0
23

 

ਕਰੋੜਾਂ ਦੀਆਂ ਜਾਇਦਾਦਾਂ ਨੂੰ ਕਦੋਂ ਕਬਜ਼ਾ ਮੁਕਤ ਕਰਵਾਏਗਾ ਨਗਰ ਨਿਗਮ

ਮਿਲੀਭੁਗਤ ਨਾਲ ਘਪਲੇਬਾਜ਼ਾਂ ਨੇ ਉਡਾ ਦਿੱਤਾ ਲੀਜ਼ ਦੀਆਂ ਪ੍ਰਾਪਟੀਆਂ ਦਾ ਰਿਕਾਰਡ

ਅੰਮ੍ਰਿਤਸਰ,16 ਅਕਤੂਬਰ (ਪਵਿੱਤਰ ਜੋਤ)- ਸਰਕਾਰੀ ਜ਼ਮੀਨਾਂ ਤੇ ਪਿਛਲੇ ਕਈ ਦਹਾਕਿਆਂ ਤੋਂ ਮੱਲ ਮਾਰੀ ਬੈਠੇ ਕਬਜ਼ਾਧਾਰਕਾਂ ਤੋਂ ਅਰਬਾਂ ਦੀਆਂ ਜਾਇਦਾਦਾਂ ਨੂੰ ਕਬਜ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਐਕਟਿਵ ਨਜ਼ਰ ਆ ਰਹੀ ਹੈ। ਪਰ ਨਗਰ ਨਿਗਮ ਅੰਮ੍ਰਿਤਸਰ ਦੀ ਹਦੂਦ ਵਿੱਚ ਆਉਂਦੀਆਂ ਅਰਬਾਂ ਦੀਆਂ ਜਮੀਨਾਂ ਉੱਪਰ ਕਬਜਾ ਧਾਰਕ ਦਾ ਆਪਣੈ ਕਬਜ਼ਾ ਜਮਾਈ ਬੈਠੇ ਹਨ। ਅੰਮ੍ਰਿਤਸਰ ਦੀ ਲੋਕ ਸਭਾ ਦੇ 9 ਵਿਧਾਨ ਸਭਾ ਹਲਕਿਆਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹੀ ਹਨ। ਕਾਂਗਰਸ ਦੀ ਟਿਕਟ ਤੇ ਕੌਂਸਲਰ ਦੀ ਚੋਣ ਜਿੱਤ ਕੇ ਮੇਅਰ ਬਣਨ ਤੋਂ ਬਾਅਦ ਆਪ ਵਿੱਚ ਸ਼ਾਮਲ ਹੋਏ ਮੇਅਰ ਕਰਮਜੀਤ ਸਿੰਘ ਰਿੰਟੂ ਵੀ ਇਸ ਵੇਲੇ ਆਮ ਪਾਰਟੀ ਦੇ ਨੇਤਾ ਹੀ ਹਨ। ਹੁਣ ਦੇਖਣਯੋਗ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਐਮ ਐਲ ਏ ਅਤੇ ਮੇਅਰ ਕਬਜ਼ਾਧਾਰਕਾਂ ਤੋਂ ਸਰਕਾਰੀ ਜਮੀਨਾਂ ਨੂੰ ਕਬਜ਼ਾ ਮੁਕਤ ਕਰਵਾ ਸਕਦੇ ਹਨ ਜਾਂ ਫਿਰ ਗੁਰੂ ਨਗਰੀ ਵਿੱਚ ਸਰਕਾਰ ਦੇ ਦਾਅਵੇ ਹਵਾ ਹਵਾਈ ਹੁੰਦੇ ਰਹਿਣਗੇ।
ਸਰਕਾਰੀ ਜਮੀਨਾਂ ਨੂੰ ਕਬਜ਼ਾ ਮੁਕਤ ਕਰਾਉਣ ਦੀ ਮੁਹਿਮ ਦੇ ਤਹਿਤ ਪਹਿਲੇ ਪੜਾਅ ਵਿੱਚ ਕਰੀਬ 9126 ਏਕੜ ਜਮੀਨ ਕਬਜ਼ਾ ਮੁਕਤ ਕਰਵਾਈ ਗਈ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਗੱਲ ਮੰਨੀਏ ਤਾਂ 153 ਬਲਾਕਾਂ ਵਿੱਚੋਂ 86 ਬਲਾਕਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਜਿਸ ਦੌਰਾਨ 26,300 ਏਕੜ ਜਮੀਨ ਲੱਭੀ ਗਈ ਹੈ।
ਨਗਰ ਨਿਗਮ ਅੰਮ੍ਰਿਤਸਰ ਦੇ ਅਸਟੇਟ ਵਿਭਾਗ ਦੀ ਜਾਣਕਾਰੀ ਮੁਤਾਬਕ ਕਈ ਅਜਿਹੇ ਇਲਾਕਿਆਂ ਜੋ ਨਿਗਮ ਦੀ ਹਦੂਦ ਵਿੱਚ ਆ ਚੁੱਕੇ ਹਨ ਪਰ ਉਨ੍ਹਾਂ ਇਲਾਕਿਆਂ ਦੀਆਂ ਕਰੋੜਾਂ ਦੀਆਂ ਜ਼ਮੀਨਾਂ ਉੱਪਰ ਅੱਜ ਵੀ ਕਬਜ਼ਾ ਕਰ ਆਪਣੇ ਕਬਜ਼ੇ ਜਮਾਈ ਬੈਠੇ ਹਨ। ਕਈ ਵਾਰੀ ਨਗਰ ਨਿਗਮ ਵੱਲੋਂ ਕਾਰਵਾਈ ਕੀਤੀ ਵੀ ਗਈ ਪਰ ਪਰਨਾਲਾ ਓਥੇ ਦਾ ਓਥੇ ਹੀ ਨਜ਼ਰ ਆ ਰਿਹਾ ਹੈ। ਇਹ ਮਾਮਲੇ ਕਿਵੇਂ ਦਬਾਏ ਜਾ ਰਹੇ ਹਨ ਇਸ ਬਾਰੇ ਜਨਤਾ ਸਭ ਜਾਣਦੀ ਹੈ। ਜਾਣਕਾਰੀ ਮੁਤਾਬਕ ਗੁਰੂ ਕੀ ਵਡਾਲੀ ਵਿਖੇ ਪੰਦਰਾ ਕਿੱਲੇ ਜਮੀਨ, ਫਤਾਹਪੁਰ ਵਿਖੇ ਕਰੀਬ ਪੰਦਰਾਂ ਕਿੱਲੇ ਜਮੀਨ,ਵੇਰਕਾ ਵਿਖੇ ਮੁਸਤਰਕਾ ਕਮੇਟੀ ਅਧੀਨ ਕਈ ਪੰਦਰਾਂ ਕਿੱਲੇ ਜਮੀਨ, ਵੱਲਾ ਵਿਖੇ ਕਰੀਬ ਚਾਰ ਕਿੱਲੇ ਜਮੀਨ,ਮੀਰਾਕੋਟ ਵਿਖੇ ਕਰੀਬ ਚਾਰ ਕਿੱਲੇ ਜਮੀਨ, ਭਰਾੜੀਵਾਲ ਵਿਖੇ ਲੋਕਾਂ ਵੱਲੋਂ ਸਮੇਤ ਹੋਰ ਕਈ ਦਰਜਨਾਂ ਜਗਾ ਤੇ ਕਈ ਕਬਜ਼ੇ ਕੀਤੇ ਗਏ ਹਨ। ਇਹ ਸਾਰੀ ਜਾਣਕਾਰੀ ਗੁਪਤ ਸੂਚਨਾ ਦੇ ਆਧਾਰ ਤੇ ਨਿਗਮ ਅਧਿਕਾਰੀ ਵੱਲੋਂ ਦਿੱਤੀ ਗਈ। ਇਸ ਤੋਂ ਇਲਾਵਾ ਸ਼ਹਿਰ ਦੇ ਅੰਦਰ ਕਰੀਬ 170 ਪ੍ਰਾਪਰਟੀਆਂ ਜਿਸ ਦਾ ਸਮਾਂ ਖਤਮ ਹੋ ਚੁੱਕਿਆ ਹੈ। ਪਰ ਬਦਕਿਸਮਤੀ ਵਾਲੀ ਗੱਲ ਹੈ ਕੇ ਨਗਰ ਨਿਗਮ ਦੇ ਵਿਭਾਗ ਦੇ ਕੋਲ ਸਿਰਫ਼ 20 ਤੋਂ 30 ਪ੍ਰਾਪਰਟੀਆਂ ਦਾ ਰਿਕਾਰਡ ਹੀ ਹੈ। ਘਪਲੇਬਾਜ਼ੀ ਦੇ ਚੱਲਦਿਆਂ ਲੀਜ ਵਾਲੀਆਂ ਪ੍ਰਾਪਟੀਆਂ ਦਾ ਰਿਕਾਰਡ ਨਾ ਹੋਣਾ ਮੁੱਖ ਅਧਿਕਾਰੀਆਂ ਦੀ ਘਟੀਆ ਕਾਰਗੁਜ਼ਾਰੀ ਅੱਗੇ ਸਵਾਲੀਆ ਨਿਸ਼ਾਨ ਹੈ। ਇਸ ਮਸਲੇ ਨੂੰ ਲੈ ਕੇ ਕਈ ਵਾਰੀ ਨਗਰ ਨਿਗਮ ਹਾਊਸ ਵਿੱਚ ਕਈ ਕੌਂਸਲਰ ਵੱਲੋਂ ਸਵਾਲ ਵੀ ਖੜ੍ਹੇ ਕੀਤੇ ਗਏ,ਪਰ ਹੇਰਾ ਫੇਰੀ ਦੇ ਮਾਮਲੇ ਅਜੇ ਤੱਕ ਨਹੀ ਹੋ ਸਕੇ। ਪੰਜਾਬ ਸਰਕਾਰ ਆਪਣੇ ਦਾਅਵੇ ਮੁਤਾਬਿਕ ਕਬਜ਼ੇ ਹੇਠ ਪਈਆਂ ਜ਼ਮੀਨਾਂ ਨੂੰ ਕਿਵੇਂ ਤੇ ਕਦੋਂ ਤੱਕ ਕਬਜ਼ਾ ਮੁਕਤ ਕਰਦੇ ਹੈ। ਇਹ ਸਰਕਾਰ ਦੀ ਆਉਣ ਵਾਲੀ ਕਾਰਗੁਜ਼ਾਰੀ ਵਿੱਚ ਹੀ ਨਜ਼ਰ ਆਵੇਗਾ। ਨਗਰ ਨਿਗਮ ਵੱਲੋਂ ਕਾਫੀ ਸਮਾਂ ਪਹਿਲਾਂ ਲਈ ਦੇ ਅਧਾਰ ਤੇ ਦਿੱਤੀਆਂ ਗਈਆਂ ਪ੍ਰਾਪਟੀਆਂ ਜਿਨ੍ਹਾਂ ਦੀ ਲੀਜ਼ ਦਾ ਸਮਾਂ ਖਤਮ ਹੋ ਚੁੱਕਾ ਹੈ। ਉਸਦਾ ਰਿਕਾਰਡ ਛੇਤੀ ਜੱਗ ਜਾਹਿਰ ਕੀਤਾ ਜਾਵੇਗਾ।

ਅਧਿਕਾਰੀ ਨੂੰ ਦਿੱਤੇ ਹਨ ਆਦੇਸ਼-ਕਮਿਸ਼ਨਰ
________
ਨਗਰ ਨਿਗਮ ਕਮਿਸ਼ਨਰ ਕੁਮਾਰ ਸੋਰਭ ਰਾਜ ਨੇ ਦੱਸਿਆ ਕਿ ਇਸ ਦੀਆਂ ਪ੍ਰਾਪਰਟੀਆਂ ਨੂੰ ਲੈ ਕੇ ਅਸਟੇਟ ਅਧਿਕਾਰੀ ਨੂੰ ਲੀਜ਼ ਦੀਆਂ ਪ੍ਰਾਪਰਟੀਆਂ ਵਾਲਿਆਂ ਨੂੰ ਨੋਟਿਸ ਜਾਰੀ ਕਰਕੇ ਰਿਕਾਰਡ ਦੀ ਰਿਪੋਰਟ ਜਾਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।

NO COMMENTS

LEAVE A REPLY