ਯੂਨੀਵਰਸਿਟੀ ਆਫੀਸਰਜ਼ ਡੈਮੋਕਰੇਟਿਕ ਫਰੰਟ ( ਉਡਦਾ ਬਾਜ਼ ਗਰੁੱਪ )ਵੱਲੋਂ ਚੋਣ ਪ੍ਰਚਾਰ ਸ਼ੁਰੂ

0
21

ਪਲੇਠੀ ਮੀਟਿੰਗ ਵਿੱਚ ਕੀਤੀ ਰਣਨੀਤੀ ਤਿਆਰ , ਚੋਣ ਮਨੋਰਥ ਪੱਤਰ ਕੀਤਾ ਰੀਲੀਜ਼
ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਐਸੋਸੀਏਸ਼ਨ ਦੀ ਚੋਣ ਦਾ ਮੁੱਖ ਮਕਸਦ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀ ਭਲਾਈ ਲਈ ਕੰਮ ਕਰਨਾ : ਤੀਰਥ ਸਿੰਘ

ਅੰਮ੍ਰਿਤਸਰ , 6 ਦਸੰਬਰ (ਪਵਿੱਤਰ ਜੋਤ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਐਸੋਸੀਏਸ਼ਨ ਦੀਆਂ ਚੋਣਾਂ ਦਾ ਬਿਗਲ ਵੱਜਦਿਆਂ ਹੀ ਯੂਨੀਵਰਸਿਟੀ ਆਫੀਸਰਜ਼ ਡੈਮੋਕਰੇਟਿਕ ਫਰੰਟ( ਉਡਦਾ ਬ‍ਾਜ਼ ) ਵੱਲੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ । ਪਹਿਲੇ ਦਿਨ ਯੂਨੀਵਰਸਿਟੀ ਕੈੰਪਸ ਦੇ ਵੱਖ ਵੱਖ ਵਿਭਾਗਾਂ ਵਿੱਚ ਜਾ ਕੇ ਉਮੀਦਵਾਰਾਂ ਵੱਲੋਂ ਧੂੰਆਂ ਧਾਰ ਪ੍ਰਚਾਰ ਕੀਤਾ ਗਿਆ ।ਉਮੀਦਵਾਰਾਂ ਵੱਲੋਂ ਵੱਖ – ਵੱਖ ਅਫਸਰਾਂ ਨਾਲ ਨਿੱਜੀ ਤੌਰ ਤੇ ਮੀਟਿੰਗਾਂ ਵੀ ਕੀਤੀਆਂ ਅਤੇ ਚੋਣ ਮੁੱਦਿਆਂ ‘ਤੇ ਭਰਪੂਰ ਚਰਚਾ ਵੀ ਕੀਤੀ ਗਈ।
ਯੂਨੀਵਰਸਿਟੀ ਆਫੀਸਰਜ਼ ਡੈਮੋਕਰੇਟਿਕ ਫਰੰਟ( ਉਡਦਾ ਬ‍ਾਜ਼ ) ਵੱਲੋਂ ਪ੍ਰਧਾਨ ਦੇ ਅਹੁਦੇ ਲਈ ਚੋਣ ਲੜ ਰਹੇ ਉਮੀਦਵਾਰ ਸ੍ਰ ਤੀਰਥ ਸਿੰਘ ਨੇ ਭਰੋਸਾ ਦਵਾਇਆ ਕਿ ਉਨ੍ਹਾਂ ਦਾ ਫਰੰਟ ਮੁਲਾਜ਼ਮ ਦੀਆਂ ਮੁੱਖ ਮੰਗਾਂ ਪ੍ਰਤੀ ਗੰਭੀਰ ਹੈ ਅਤੇ ਜਲਦੀ ਹੀ ਉਹ ਆਪਣੇ ਸਾਥੀਆਂ ਨੂੰ ਖੁਸ਼ਖਬਰੀ ਦੇਣਗੇ। ਜਿੰਮੇਵਾਰੀ ਮਿਲਦਿਆਂ ਹੀ ਉਨ੍ਹਾਂ ਨੂੰ ਅਮਲੀ ਜਾਮਾ ਪਹੁੰਚਣਾ ਸ਼ੁਰੂ ਕਰ ਦਿੱਤਾ ਜਾਵੇਗਾ । ਇਸ ਤੋਂ ਪਹਿਲਾਂ ਉਨ੍ਹਾਂ ਵੱਖ -ਵੱਖ ਅਹੁਦਿਆਂ ਦੇ ਉਮੀਦਵਾਰਾਂ ਨਾਲ ਪਲੇਠੀ ਮੀਟਿੰਗ ਕੀਤੀ ਅਤੇ ਫਰੰਟ ਵੱਲੋਂ ਭਵਿੱਖ ਵਿੱਚ ਕੀਤੇ ਜਾਣ ਵਾਲਿਆਂ ਕੰਮਾਂ ਦਾ ਪੈੰਫਲੈਟ ਰੀਲੀਜ਼ ਕੀਤਾ । ਉਨ੍ਹਾਂ ਇਸ ਮੌਕੇ ਇਹ ਵੀ ਅਹਿਦ ਕੀਤਾ ਕਿ ਉਨ੍ਹਾਂ ਦਾ ਮੁੱਖ ਮਕਸਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਿਹਨਤ ਨਾਲ ਤਰੱਕੀਆ ‘ਤੇ ਲੈ ਕੇ ਜਾਣਾ ਅਤੇ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀ ਭਲਾਈ ਲਈ ਕੰਮ ਕਰਨਾ ਹੋਵੇਗਾ । ਜਿਸ ਦੇ ਲਈ ਉਹ ਅਤੇ ਉਨ੍ਹਾਂ ਦੀ ਟੀਮ ਇਕਜੁੱਟ ਹੋ ਕੇ ਅਨੁਸ਼ਾਸਨ ਵਿੱਚ ਰਹਿ ਕੇ ਕੰਮ ਕਰਦੀ ਨਜ਼ਰ ਆਵੇਗੀ । ਉਨ੍ਹਾਂ ਕਿਹਾ ਕਿ ਉਹ ਆਪਣੀ ਟੀਮ ਨਾਲ ਸਾਰੇ ਅਫਸਰ ਵੋਟਰਾਂ ਤੱਕ ਪਹੁੰਚ ਅਪਣਾਉਣਗੇ ਅਤੇ ਸਾਰਿਆਂ ਨੂੰ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀ ਭਲਾਈ ਲਈ ਉਡਦਾ ਬਾਜ਼ ਗਰੁੱਪ ਨੂੰ ਵੋਟ ਪਾਉਣ ਅਤੇ ਪਵਾਉਣ ਦੀ ਅਪੀਲ ਕਰਨਗੇ । ਉਨ੍ਹਾਂ ਕਿਹਾ ਉਨ੍ਹਾਂ ਦੀ ਅਫਸਰ ਸਾਹਿਬਾਨ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀ ਭਲਾਈ ਲੈ ਉਡਦਾ ਬਾਜ਼ ਤੇ ਮੋਹਰ ਲਾਉਣ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮੌਜੂਦਾ ਸਮੇਂ ਵਿੱਚ ਸਿਰਫ ਉਡਦਾ ਬਾਜ਼ ਗਰੁੱਪ ਹੀ ਹੈ ਜੋ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਅਤੇ ਸਮੱਸਿਆਵਾਂ ਨੂੰ ਸਮਝਣ ਅਤੇ ਹੱਲ ਕਰਨ ਦੀ ਸਮਰੱਥਾ ਰੱਖਦਾ ਹੈ । ਮੁਲਾਜ਼ਮਾਂ ਪ੍ਰਤੀ ਸੰਜੀਦਾ ਅਤੇ ਗੰਭੀਰ ਹੈ। ਉਨ੍ਹਾਂ ਬਿਨਾਂ ਕਿਸੇ ਦਾ ਨਾਂ ਲਿਆ ਕਿਹਾ ਕਿ ਯੂਨੀਵਰਸਿਟੀ ਦੇ ਅਫਸਰ ਸਾਹਿਬਾਨ ਭਲੀਭਾਂਤ ਜਾਣਦੇ ਹਨ ਕਿ ਜ਼ਮੀਨੀ ਪੱਧਰ ‘ਤੇ ਕੌਣ ਕੰਮ ਕਰਨਾ ਜਾਣਦਾ ਹੈ । ਉਨ੍ਹਾਂ ਕਿਹਾ ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਯੂਨੀਵਰਸਿਟੀ ਦੇ ਅਫਸਰ ਸਾਹਿਬਾਨ ਉਡਦਾ ਬਾਜ਼ ਗਰੁੱਪ ਦੇ ਹੱਕ ਵਿੱਚ 15 ਦਸੰਬਰ 2022 ਨੂੰ ਆਪਣਾ ਫਤਵਾ ਦੇਣਗੇ । ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਐਸੋਸੀਏਸ਼ਨ ਦੀਆਂ ਸਲਾਨਾ ਚੋਣਾ ਲਈ ਯੂਨੀਵਰਸਿਟੀ ਆਫੀਸਰਜ਼ ਡੈਮੋਕਰੇਟਿਕ ਫਰੰਟ ਦੇ ਕਨਵੀਨਰ ਸ੍ਰ ਬਲਵੀਰ ਸਿੰਘ ਗਰਚਾ ਅਤੇ ਨਾਨ-ਟੀਚਿੰਗ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਨਾਗਰਾ , ਅਫਸਰ ਐਸੋਸੀਏਸ਼ਨ ਦੇ ਮੌਜੂਦਾ ਸਕੱਤਰ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਅੱਜ ਵੱਖ ਵੱਖ ਵਿਭਾਗਾਂ ਵਿੱਚ ਜਾ ਕੇ ਚੋਣ ਪ੍ਰਚਾਰ ਮਗਾਇਆ ਗਿਆ । ਸ੍ਰ ਗਰਚਾ ਜੋ ਕਿਹਾ ਹੈ ਕਿ ਇਸ ਸਮੇਂ ਬਾਜ਼ ਗਰੁੱਪ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ ਸੱਭ ਅਧਿਕਾਰੀਆਂ ਵੱਲੋਂ ਉਨ੍ਹਾਂ ਨਾਲ ਸੰਪਰਕ ਬਣਾਇਆ ਗਿਆ ਹੈ ਅਤੇ ਭਰੋਸਾ ਦਿੱਤਾ ਹੈ ਕਿ ਉਹ ਉਨ੍ਹਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀ ਭਲਾਈ ਲਈ ਕੰਮ ਕਰਨ ਤਿਆਰ ਹਨ । ਉਨ੍ਹਾਂ ਕਿਹਾ ਸ੍ਰ ਤੀਰਥ ਸਿੰਘ ਸੈਟਰ ਫਾਰ ਆਈ.ਟੀ.ਸਲਿਊਸ਼ਨ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਜੋ ਬਹੁਤ ਸੁਲਝੇ ਹੋਏ ਪ੍ਰੋੜ ਅਫਸਰ ਹਨ । ਉਨ੍ਹਾਂ ਦਾ ਯੂਨੀਵਰਸਿਟੀ ਦੇ ਭਾਈਚਾਰੇ ਵਿੱਚ ਬਹੁਤ ਸਤਿਕਾਰ ਹੈ ਅਤੇ ਉਹ ਆਪਣੇ ਚੰਗੇ ਕੰਮਾਂ ਕਰਕੇ ਜਾਣੇ ਜਾਂਦੇ ਹਨ ਅਤੇ ਸੱਭ ਅਧਿਕਾਰੀਆਂ ਦੇ ਨਾਲ ਨੇੜੇ ਦਾ ਸਬੰਧ ਹੈ ਜੋ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਕੰਮ ਆਵੇਗਾ । ਉਨ੍ਹਾਂ ਅਧਿਕਾਰੀਆਂ ਨੂੰ ਆਪੀਲ ਕੀਤੀ ਕਿ ਸਕੱਤਰ ਦੇ ਅਹੁਦੇ ਲਈ ਮਨਪ੍ਰੀਤ ਸਿੰਘ ਗੁਪਤ ਸ਼ਾਖ‍ਾ , ਮੀਤ ਪ੍ਰਧਾਨ ਦੇ ਅਹੁਦੇ ਲਈ ਅਜਮੇਰ ਸਿੰਘ ਸਰਟੀਫਿਕੇਟ ਸੈਕਸ਼ਨ , ਸਯੁੰਕਤ ਸਕੱਤਰ ਦੇ ਅਹੁਦੇ ਲਈ ਪ੍ਰਵੀਨ ਪੁਰੀ , ਲੋਕ ਸੰਪਰਕ ਵਿਭਾਗ ਅਤੇ ਖਜਾਨਚੀ ਲਈ ਸ੍ਰ ਹਰਦੀਪ ਸਿੰਘ ਇੰਜੀਨੀਅਰਿੰਗ ਵਿਭਾਗ ਚੋਣ ਮੈਦਾਨ ਵਿੱਚ ਹਨ। ਕਾਰਜਕਾਰਨੀ ਮੈਂਬਰਾਂ ਦੀ ਚੋਣ ਲਈ ਮਤਬਰ ਚੰਦ ( ਸੈੰਟਰ ਫਾਰ ਆਈ.ਟੀ.ਸਲਿਊਸ਼ਨ ) , ਹਰਚਰਨ ਸਿੰਘ ( ਲੀਗਲ ਸੈੱਲ ), ਮੁਖਤਿਆਰ ਸਿੰਘ( ਗੁਪਤ ਸ਼ਾਖਾ ) , ਮੈਡਮ ਰਜਨੀ( ਭਾਈ ਗੁਰਦਾਸ ਲਾਇਬ੍ਰੇਰੀ ) ,ਅਜੈ ਅਰੋੜਾ( ਪਲੇਸਮੈੰਟ) , ਜਗਜੀਤ ਸਿੰਘ ( ਡੀਨ ਅਕਾਦਮਿਕ ਮਾਮਲੇ ) ਉਮੀਦਵਾਰ ਹਨ । ਪਹਿਲੇ ਦਿਨ ਦੇ ਚੋਣ ਪ੍ਰਚਾਰ ਦੌਰਾਨ ਸ੍ਰੀ ਨਾਰੇਸ਼ ਸਰੀਨ , ਸ੍ਰੀ ਨਰੇਸ਼ ਨੰਦਨ , ਰਾਜਿੰਦਰ ਕੁਮਾਰ ਸੈਕਟਰੀ ਪ੍ਰਗਟ ਸਿੰਘ , ਸਰਬਜੀਤ ਸਿੰਘ ਸੋਖੀ , ਸੰਦੀਪ ਸੂਦ ਤੋਂ ਇਲਾਵਾ ਫਰੰਟ ਹੋਰ ਵੀ ਸੀਨੀਅਰ ਆਗੂ ਹਾਜ਼ਰ ਸਨ ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈੰਪਸ ਵਿੱਚ ਆਪਣਾ ਚੋਣ ਮਨੋਰਥ ਪੱਤਰ ਰੀਲੀਜ਼ ਕਰਦੇ ਹੋਏ ਯੂਨੀਵਰਸਿਟੀ ਆਫੀਸਰਜ਼ ਡੈਮੋਕਰੇਟਿਕ ਫਰੰਟ( ਉਡਦਾ ਬ‍ਾਜ਼ )ਦੇ ਉਮੀਦਵਾਰ ਅਤੇ ਹੋਰ ਅਹੁਦੇਦਾਰ ।

NO COMMENTS

LEAVE A REPLY