ਬੁਢਲਾਡਾ, 8 ਦਸੰਬਰ (ਦਵਿੰਦਰ ਸਿੰਘ ਕੋਹਲੀ)-ਸਮਾਜਿਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੀ ਸੰਸਥਾ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੀ ਚੈਅਰਮੈਨ ਜੀਤ ਦਹੀਆ ਦੀ ਅਗਵਾਈ ਹੇਠ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਗੁਰਕੀਰਤ ਸਿੰਘ ਬੇਦੀ ਨਾਲ ਹੋਈ ਅਹਿਮ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ’ਤੇ ਵਿਚਾਰਾਂ ਕੀਤੀਆਂ ਗਈਆਂ। ਐਂਟੀ ਕੁਰੱਪਸ਼ਨ ਦੇ ਪੰਜਾਬ ਪ੍ਰਧਾਨ ਗੁਰਕੀਰਤ ਸਿੰਘ ਬੇਦੀ ਅਤੇ ਐਂਟੀ ਕੁਰੱਪਸ਼ਨ ਜ਼ਿਲ੍ਹਾ ਮਾਨਸਾ ਦੀ ਚੈਅਰਮੈਨ ਜੀਤ ਦਹੀਆ ਦੇ ਯਤਨਾਂ ਸਦਕਾ ਲੋੜਵੰਦਾਂ ਨੂੰ ਮਕਾਨ, ਵਿਆਹ ਦਾ ਸਮਾਨ, ਰੋਜ਼ਗਾਰ ਦੇਣ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ,ਜੋ ਕਿ ਬਹੁਤ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ 12 ਦਸੰਬਰ ਦਿਨ ਸੋਮਵਾਰ ਨੂੰ ਜ਼ਿਲ੍ਹਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਅਤੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਗੁਰਕੀਰਤ ਸਿੰਘ ਬੇਦੀ ਅਤੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੀ ਚੈਅਰਮੈਨ ਜੀਤ ਦਹੀਆ ਦੀ ਅਗਵਾਈ ਹੇਠ ਲੋੜਵੰਦ ਘਰਾਂ ਦੀਆਂ ਲੜਕੀਆਂ ਲਈ ਇੱਕ ਵਿਸ਼ੇਸ਼ ਉਪਰਾਲਾ ਕਰਕੇ ਮੁਫ਼ਤ ਸਿਲਾਈ ਸੈਂਟਰ ਪਿੰਡ ਫਫੜੇ ਭਾਈਕੇ ਵਿਖੇ ਖੋਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਊ ਬਰੈਂਡ ਐੱਸ.ਆਰ.ਰਾਣਾ ਸਿਲਾਈ ਸੈਂਟਰ ਵਿੱਚ ਇੱਕ ਸਾਲ ਵਿੱਚ ਪੰਜ ਕੋਰਸ ਮੁਫ਼ਤ ਸਿਖਾਏ ਜਾਂਦੇ ਹਨ। ਪਹਿਲਾਂ ਸਿਲਾਈ,ਦੂਸਰਾ ਕਢਾਈ, ਤੀਸਰਾ ਚੌਦਾਂ ਕਿਸਮਾਂ ਦੀ ਪੇਂਟਿੰਗ,ਚੌਥਾ ਫੁਲਕਾਰੀਆਂ ਅਤੇ ਪੰਜਵਾਂ ਬੁੱਕੇ ਟੈਂਡੀ ਬਣਾਉਣਾ ਆਦਿ ਕੋਰਸ ਸਿਖਾਏ ਜਾਂਦੇ ਹਨ। ਇਸ ਮੀਟਿੰਗ ਮੌਕੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ, ਯੂਥ ਚੈਅਰਮੈਨ ਜ਼ਿਲ੍ਹਾ ਮਾਨਸਾ ਅਮਰਦੀਪ ਪਰੋਚਾ, ਯੂਥ ਪ੍ਰਧਾਨ ਜ਼ਿਲ੍ਹਾ ਮਾਨਸਾ ਨਿਰਭੈ ਸਿੰਘ,ਜ਼ਿਲ੍ਹਾ ਰੂਰਲ ਕਲੱਬਜ਼ ਮਾਨਸਾ ਰਜਿੰਦਰ ਵਰਮਾ ਸਟੇਟ ਐਵਾਰਡੀ,ਸ਼ਹਿਰੀ ਪ੍ਰਧਾਨ ਸੁਮਨ ਲੋਟੀਆ, ਬਲਾਕ ਪ੍ਰਧਾਨ ਰੇਣੂ ਬਾਲਾ,ਮੱਖਣ ਸਿੰਘ, ਗੁਰਦਰਸ਼ਨ ਸਿੰਘ ਅਤੇ ਮੈਂਬਰ ਰਜਿੰਦਰ ਕੌਰ ਫਫੜੇ ਭਾਈਕੇ ਆਦਿ ਹਾਜ਼ਰ ਸਨ।