ਆਲ ਇੰਡੀਆ ਜਾਟ ਮਹਾਂਸਭਾ ਪੰਜਾਬ ਯੂਥ ਜਰਨਲ ਸਕੱਤਰ ਗੁਰਕੀਰਤ ਬੇਦੀ ਨੇ ਆਲ ਇੰਡੀਆ ਜਾਟ ਮਹਾਂਸਭਾ ਪੰਜਾਬ ਯੂਥ ਪ੍ਧਾਨ ਵੀਰ ਕੰਵਰਪ੍ਤਾਪ ਬਾਜਵਾ ਨਾਲ ਕੀਤੀ ਮੁਲਾਕਾਤ

0
9

ਬੁਢਲਾਡਾ, 22 ਦਸੰਬਰ (ਦਵਿੰਦਰ ਸਿੰਘ ਕੋਹਲੀ)-ਆਲ ਇੰਡੀਆ ਜਾਟ ਮਹਾਸਭਾ ਪੰਜਾਬ ਦੇ ਯੂਥ ਜਰਨਲ ਸਕੱਤਰ ਗੁਰਕੀਰਤ ਸਿੰਘ ਬੇਦੀ ਨੇ ਬੀਤੇ ਦਿਨ ਆਲ ਇੰਡੀਆ ਜਾਟ ਮਹਾਂਸਭਾ ਪੰਜਾਬ ਦੇ ਯੂਥ ਪ੍ਧਾਨ ਸਤਿਕਾਰਯੋਗ ਵੀਰ ਕੰਵਰਪ੍ਰਤਾਪ ਬਾਜਵਾ ਜੀ ਨਾਲ ਮੁਲਾਕਾਤ ਕੀਤੀ।ਇਸ ਮੁਲਾਕਾਤ ਦੌਰਾਨ ਗੁਰਕੀਰਤ ਸਿੰਘ ਬੇਦੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੰਜਾਬ‘ਚ ਨੌਜਵਾਨੀ ਦੇ ਭਵਿੱਖ ਅਤੇ ਜਾਟ ਮਹਾਂਸਭਾ ਯੂਥ ਦੀ ਮਜ਼ਬੂਤੀ ਨੂੰ ਲੈ ਕੇ ਸਲਾਹ-ਮਸ਼ਵਰਾ ਕੀਤਾ ਗਿਆ।ਕੰਵਰਪ੍ਰਤਾਪ ਬਾਜਵਾ ਜੀ ਨੇ ਕਿਹਾ ਕਿ ਆਲ ਇੰਡੀਆ ਜਾਟ ਮਹਾਸਭਾ ਬਹੁਤ ਹੀ ਜਲਦੀ ਪੰਜਾਬ ਜਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਜਾਵੇਗੀ ਅਤੇ ਮੈਂ ਹਮੇਸ਼ਾ ਦੀ ਤਰ੍ਹਾਂ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਅਤੇ ਜਾਟ ਮਹਾਸਭਾ ਦੀਆ ਮੰਗਾਂ ਲਈ ਆਪਣੀ ਅਵਾਜ਼ ਨੂੰ ਬੁਲੰਦ ਕਰਦਾ ਰਹਾਂਗਾ।

NO COMMENTS

LEAVE A REPLY