ਜ਼ਿਲ੍ਹਾ ਮਾਨਸਾ ਟੇਬਲ ਟੈਨਿਸ ਚੈਂਪੀਅਨਸ਼ਿਪ 26 ਤੋਂ

0
18

ਬੁਢਲਾਡਾ, 22 (ਦਵਿੰਦਰ ਸਿੰਘ ਕੋਹਲੀ):  ਜ਼ਿਲ੍ਹਾ ਮਾਨਸਾ ਟੇਬਲ ਟੈਨਿਸ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਟੇਬਲ ਟੈਨਿਸ ਚੈਂਪੀਅਨਸ਼ਿਪ ਮਿਤੀ 26 ਦਸੰਬਰ ਤੋਂ 27 ਦਸੰਬਰ 2022 ਤੱਕ , ਸ਼ਾਇਨ ਸਟਾਰ ਟੇਬਲ ਟੈਨਿਸ ਅਕੈਡਮੀ, ਪੁਰਾਣੀ ਮੰਡੀ, ਪੰਚਾਇਤੀ ਗੳੂਸਾਲਾ ਵਿਖੇ ਆਯੋਜਿਤ ਕੀਤੀ ਜਾਵੇਗੀ। ਚੈਂਪੀਅਨਸ਼ਿਪ ਵਿੱਚ ਵੱਖ ਵੱਖ ਉਮਰ ਵਰਗ ਦੇ ਮੁੰਡੇ , ਕੁੜੀਆਂ ਦੇ ਮੁਕਾਬਲਿਆਂ ਤੋਂ ਬਿਨਾਂ, ਔਰਤਾਂ, ਮਰਦਾਂ ਦੇ ੳਪਨ ਮੁਕਾਬਲੇ ਵੀ ਕਰਵਾਏ ਜਾਣਗੇ। ੲਿਸ ਤੋਂ ਬਿਨਾਂ ਮਰਦਾਂ ਦੇ 40+,50+,60+ ਉਮਰ ਵਰਗ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ੲਿਹ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੇਵਲ ਗਰਗ ਨੇ ਦੱਸਿਆ ਕਿ ਹਰੇਕ ਉਮਰ ਵਰਗ ਵਿੱਚ ਜੇਤੂ ਅਤੇ ਉਂਪ ਜੇਤੂ ਖਿਡਾਰੀਆਂ ਨੂੰ ਟਰਾਫੀਆਂ ਅਤੇ ਸ਼ਾਨਦਾਰ ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ ਹਰੇਕ ਹਿੱਸਾ ਲੈਣ ਵਾਲੇ ਖਿਡਾਰੀ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ। ਜਿਲ੍ਹੇ ਦੇ ਪੁਰਾਣੇ ਰਾਸ਼ਟਰੀ ਅਤੇ ਅੰਤਰ ਯੂਨੀਵਰਸਿਟੀ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਚੈਂਪੀਅਨਸ਼ਿਪ ਵਿੱਚ ਹਰੇਕ ਉਮਰ ਵਰਗ ਦੇ ਖਿਡਾਰੀਆਂ ਦੀਆਂ ਟੀਮਾਂ ਚੁਣੀਆਂ ਜਾਣਗੀਆਂ,ਜੋ ਜਲੰਧਰ ਵਿਖੇ ਹੋ ਰਹੀ ਸਟੇਟ ਚੈਂਪੀਅਨਸ਼ਿਪ ਵਿੱਚ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰਨਗੀਆਂ। ਚੈਂਪੀਅਨਸ਼ਿਪ ਦੀਆਂ ਐਂਟਰੀਆਂ 25ਦਸੰਬਰ 2022 ਤੱਕ ਪਹੁੰਚਣੀਆਂ ਚਾਹੀਦੀਆਂ ਹਨ। ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਪ੍ਰਮੋਦ ਸਿੰਗਲਾ ਐਸ,ਡੀ,ਐਮ ਬੁਢਲਾਡਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਇਸ ਸਬੰਧੀ ਸਮੀਖਿਆ ਕੀਤੀ ਗਈ ਅਤੇ ਲੋੜੀਂਦੇ ਪ੍ਰਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

NO COMMENTS

LEAVE A REPLY