ਸਕੂਲ ਮੁੱਖੀਆ ਤੇ ਵਾਤਾਵਰਨ ਪ੍ਰੇਮੀਆਂ ਨੇ ਵੱਖ- ਵੱਖ ਥਾਈਂ ਲਗਾਏ ਰੁੱਖ

0
36

 

ਰੁੱਖ ਲਗਾਉਣਾ ਸੱਭ ਤੋਂ ਵੱਡੀ ਸਮਾਜ ਸੇਵਾ : ਸਮਾਜ ਸੇਵਕ ਮੱਟੂ

ਅੰਮ੍ਰਿਤਸਰ 5 ਜੂਨ ( ਰਾਜਿੰਦਰ ਧਾਨਿਕ) :  ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਯਤਨਸ਼ੀਲ ਅਤੇ ਇਨਸਾਨੀਅਤ ਦਾ ਦਰਦ ਸਮਝਣ ਵਾਲੇ ਚਿੰਤਕ ਪ੍ਰਸਿੱਧ ਸਮਾਜ ਸੇਵਕ ਅਤੇ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਮਾਣ ਧੀਆਂ ‘ਤੇ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਇੰਡੀਆ ਬੁੱਕ ਰਿਕਾਰਡ ਹੋਲਡਰ) ਦੀ ਮਿਹਨਤ ਦਾ ਫਲ ਮਿਲਦਾ ਪ੍ਰਤੀਤ ਹੋ ਰਿਹਾ ਹੈ । ਅੱਜ ਪ੍ਰਧਾਨ ਮੱਟੂ ਨੇ ਵਾਤਾਵਰਨ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ “ਵਿਸ਼ਵ ਵਾਤਾਵਰਨ ਦਿਵਸ” ਵਾਤਾਵਰਨ ਦੀ ਸੁਰੱਖਿਆ ਲਈ ਪੂਰੀ ਦੁਨੀਆ ‘ ਚ ਮਨਾਇਆ ਜਾਂਦਾ ਹੈ । ਇਸ ਦਿਵਸ ਨੂੰ ਮਨਾਉਣ ਲਈ 1972 ‘ ਚ ਸੰਯੁਕਤ ਰਾਸ਼ਟਰ ਵੱਲੋਂ ਮਹਾਸਭਾ ਦਾ ਆਯੋਜਨ ਕੀਤਾ ਗਿਆ ਸੀ । ਚਰਚਾ ਦੌਰਾਨ ਵਿਸ਼ਵ ਵਾਤਾਵਰਨ ਦਿਵਸ ਦਾ ਸੁਝਾਅ ਦਿੱਤਾ ਗਿਆ ਅਤੇ ਇਸ ਤੋਂ 2 ਸਾਲ ਬਾਅਦ 5 ਜੂਨ 1974 ਨੂੰ ਇਸ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ । ਇਸ ਦਿਵਸ ਨੂੰ ਮਨਾਉਣ ਲਈ ਹਰ ਸਾਲ 143 ਦੇਸ਼ ਹਿੱਸਾ ਲੈਂਦੇ ਹਨ ਅਤੇ ਇਸ ਵਿਚ ਸਰਕਾਰੀ , ਸਮਾਜਿਕ ਤੇ ਵਪਾਰਕ ਲੋਕ ਵਾਤਾਵਰਨ ਦੀ ਸੁਰੱਖਿਆ , ਸਮੱਸਿਆ ਆਦਿ ਵਿਸ਼ੇ ‘ ਤੇ ਗੱਲ ਕਰਦੇ ਹਨ । ਭਾਰਤ ‘ ਚ ਵਾਤਾਵਰਨ ਸੁਰੱਖਿਆ ਐਕਟ 19 ਨਵੰਬਰ 1986 ‘ ਚ ਲਾਗੂ ਕੀਤਾ ਗਿਆ । ਉਹਨਾਂ ਅੱਗੇ ਕਿਹਾ ਕਿ ਸਾਡੇ ਪੰਜਾਬ ਵਿੱਚ ਵੱਧ ਤੋਂ ਵੱਧ ਰੁੱਖ ਲਗਾਓਣ ਦੀ ਜਰੂਰਤ ਹੈ l ਇਸੇ ਹੀ ਕਮੀ ਨੂੰ ਮਹਿਸੂਸ ਕਰਦੇ ਮਾਣ ਧੀਆਂ ‘ਤੇ ਸਮਾਜ ਭਲਾਈ ਸੋਸਾਇਟੀ (ਰਜਿ) ਵੱਲੋਂ ਵੱਖ-ਵੱਖ ਸਕੂਲਾਂ ਦੇ ਮੁੱਖੀਆਂ ਦੇ ਸਹਿਯੋਗ ਨਾਲ ਇੱਕ ਲੱਖ ਬੂਟਾ ਲਗਾਉਣ ਦੀ ਮੁਹਿੰਮ ਚਲਾਈ ਗਈ l ਜਿਸ ਵਿੱਚ ਡੀਏਵੀ ਇੰਟਰਨੈਸ਼ਨਲ ਸਕੂਲ,ਪ੍ਰਭਾਕਰ ਸ. ਸ. ਸਕੂਲ, ਸੈਂਟ ਪੀਟਰ ਸਕੂਲ, ਰਿਆਨ ਇੰਟਰਨੈਸ਼ਨਲ ਸਕੂਲ, ਸ.ਕੰ.ਸ.ਸ.ਸਕੂਲ ਮਾਲ ਰੋਡ, ਸ਼੍ਰੀ ਗੁਰੂ ਹਰਿਕ੍ਰਿਸ਼ਨ ਸ. ਸ. ਸਕੂਲ ਗੋਲਡਨ ਐਵੀਨਿਊ,ਸ਼੍ਰੀ ਗੁਰੂ ਹਰਿਕ੍ਰਿਸ਼ਨ ਸ. ਸ. ਸਕੂਲ ਤਰਨਤਾਰਨ, ਸ਼੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਰਣਜੀਤ ਐਵੀਨਿਊ, ਗ੍ਰੇਟ ਇੰਡੀਆ ਪ੍ਰੈਜੀਡੇਂਸੀ ਸਕੂਲ ਦੇ ਮੁੱਖੀਆ (ਪ੍ਰਿੰਸੀਪਲ ਡਾ. ਅੰਜਨਾ ਗੁਪਤਾ, ਪ੍ਰਿੰਸੀਪਲ ਸਤਿੰਦਰ ਕੌਰ ਮਰਵਾਹਾ, ਪ੍ਰਿੰਸੀਪਲ ਰਿਪੂਦਮਨ ਕੌਰ ਮਲਹੋਤਰਾ, ਡਾਇਰੈਕਟਰ ਪਰਮਜੀਤ ਕੌਰ, ਪ੍ਰਿੰਸੀਪਲ ਪੂਜਾ ਪ੍ਰਭਾਕਰ,ਅਤੇ ਵਾਤਾਵਰਨ ਪ੍ਰੇਮੀਆਂ ਹਰਦੇਸ ਸ਼ਰਮਾ,ਡਾਕਟਰ ਰਾਘਵ ਵਧਵਾ, ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਬਲਜਿੰਦਰ ਸਿੰਘ ਮੱਟੂ ਨੇ ਰੁੱਖ ਲਗਾਕੇ ਸ਼ੁੱਭ-ਆਰੰਭ ਕੀਤਾ l

 

NO COMMENTS

LEAVE A REPLY