ਪੰਜਾਬ ਦੇ ਸਿਵਲ ਸਰਜਨਾਂ ਦੇ ਦੋਹਰੇ ਡੈਪੂਟੇਸ਼ਨ ਰੱਦ ਕਰਨ ਦੇ ਆਦੇਸ਼ਾਂ ਨੇ ਚੱਕਰਵਿਊ ਵਿੱਚ ਪਾਏ ਅਧਿਕਾਰੀ, ਕਰਮਚਾਰੀ

0
63

ਪ੍ਰਮੁੱਖ ਸਕੱਤਰ ਪੰਜਾਬ ਨੇ ਡੈਪੂਟੇਸ਼ਨ ਦਾ ਧੰਦਾ ਰੱਦ ਕਰਨ ਦੇ ਜਾਰੀ ਕੀਤੇ ਹਨ ਆਦੇਸ਼
________

ਅੰਮ੍ਰਿਤਸਰ,5 ਜੂਨ (ਅਰਵਿੰਦਰ ਵੜੈਚ)- ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਚੰਡੀਗੜ੍ਹ ਪੰਜਾਬ ਦੇ ਪ੍ਰਮੁੱਖ ਸਕੱਤਰ ਵੱਲੋਂ 3 ਜੂਨ 2022 ਨੂੰ ਕੀਤੀ ਵੀਡੀਓ ਕਾਨਫਰੰਸ ਦੇ ਤਹਿਤ ਵੱਖ-ਵੱਖ ਦਫਤਰਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਡੈਪੂਟੇਸ਼ਨ ਦੇ ਧੰਦੇ ਰੱਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਜਿਸ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਸਿਵਲ ਸਰਜਨਾਂ ਵੱਲੋਂ ਡੈਪੂਟੇਸ਼ਨ ਰੱਦ ਕਰਨ ਦੇ ਜਾਰੀ ਦੋਹਰੇ ਆਦੇਸ਼ਾਂ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚੱਕਰਵਿਊ ਵਿੱਚ ਪਾ ਦਿੱਤਾ ਹੈ। ਜਾਣਕਾਰੀ ਦੇ ਮੁਤਾਬਿਕ ਬਰਨਾਲਾ, ਗੁਰਦਾਸਪੁਰ ਅਤੇ ਲੁਧਿਆਣਾ ਦੇ ਆਦੇਸ਼ਾਂ ਦੇ ਮੁਤਾਬਿਕ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਡੈਪੂਟੇਸ਼ਨ ਰੱਦ ਕਰਦਿਆਂ ਹਾਜ਼ਰੀ ਸਥਾਨ ਤੇ ਤੁਰੰਤ ਹਾਜਰੀ ਰਿਪੋਰਟ ਪੇਸ਼ ਕਰਨ ਦੀ ਹਦਾਇਤ ਦਿੱਤੀ ਗਈ ਹੈ।ਜਦ ਕਿ ਅੰਮ੍ਰਿਤਸਰ ਸਿਵਲ ਸਰਜਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੇ ਮੁਤਾਬਿਕ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਗ੍ਹਾ ਸਿਰਫ਼ ਪੈਰਾ ਮੈਡੀਕਲ ਸਟਾਫ ਦੀਆਂ ਆਰਜੀ ਡਿਉਟੀਆਂ ਦੇ ਤੁਰੰਤ ਪ੍ਰਭਾਵ ਤੋਂ ਰੱਦ ਕੀਤੀਆਂ ਜਾਂਦੀਆਂ ਹਨ,ਦੇ ਆਦੇਸ਼ ਜਾਰੀ ਕੀਤੇ ਗਏ ਹਨ। ਪ੍ਰਮੁੱਖ ਸਕੱਤਰ ਪੰਜਾਬ ਵੱਲੋਂ ਪੰਜਾਬ ਦੇ ਸਾਰੇ ਜਿਲ੍ਹਿਆਂ ਨੂੰ ਜਾਰੀ ਆਦੇਸ਼ ਤੋਂ ਬਾਅਦ ਵੀ ਇੱਕ ਸੂਬੇ ਦੇ ਵੱਖ-ਵੱਖ ਜ਼ਿਲਿਆਂ ਦੇ ਸਿਵਲ ਸਰਜਨ ਵੱਲੋਂ ਡੈਪੂਟੇਸ਼ਨ ਨੂੰ ਲੈ ਕੇ ਵੱਖ-ਵੱਖ ਜਾਰੀ ਕੀਤੇ ਜਾ ਰਹੇ ਦੋਹਰੇ ਪੱਤਰਾਂ ਦੇ ਨਾਲ ਕਰਮਚਾਰੀ ਚੱਕਰਵੀਉ ਦੇ ਵਿੱਚ ਆ ਰਹੇ ਹਨ। ਕਿਉਂਕਿ ਕਈ ਜ਼ਿਲ੍ਹਿਆਂ ਦੇ ਸਿਵਲ ਸਰਜਨ ਵੱਲੋਂ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਕਈ ਜਗਾ ਤੇ ਸਿਰਫ਼ ਪੈਰਾ ਮੈਡੀਕਲ ਸਟਾਫ ਦੇ ਕਰਮਚਾਰੀਆਂ ਦੇ ਡੈਪੂਟੇਸ਼ਨ ਰੱਦ ਕਰਨ ਦੇ ਆਦੇਸ਼ ਜਾਰੀ ਕੀਤੇ ਜਾ ਰਹੇ ਹਨ। ਜਿਸ ਨੂੰ ਲੈ ਕੇ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਸਥਿਤੀ ਸਾਫ ਤੇ ਸਪਸ਼ਟ ਹੋਣੀ ਚਾਹੀਦੀ ਹੈ। ਇਸ ਸਬੰਧੀ ਡਾ.ਚਰਨਜੀਤ ਸਿੰਘ ਸਿਵਲ ਸਰਜਨ ਅੰਮ੍ਰਿਤਸਰ ਨੂੰ ਫੋਨ ਕੀਤੇ ਗਏ ਪਰ ਉਨ੍ਹਾਂ ਵੱਲੋਂ ਫੋਨ ਉਠਾਇਆ ਗਿਆ। ਸਿਵਲ ਸਰਜਨਾਂ ਵੱਲੋਂ ਜਾਰੀ ਪੱਤਰਾਂ ਦੇ ਤਹਿਤ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ, ਪ੍ਰੋਗਰਾਮ ਅਧਿਕਾਰੀ, ਸੀਨੀਅਰ ਮੈਡੀਕਲ ਅਫ਼ਸਰ, ਸਿਵਲ ਹਸਪਤਾਲ,ਪੀ ਐਚ ਸੀ,ਸੀ ਐਚ ਸੀ,ਐਸ ਬੀ ਐਸ ਅਰਬਨ ਹੈਲਥ ਸੈਂਟਰਾਂ ਦੇ ਸਮੂਹ ਮੈਡੀਕਲ ਅਫਸਰ ਅਤੇ ਇੰਚਾਰਜਾਂ ਨੂੰ ਵੀ ਪੱਤਰ ਰਾਹੀਂ ਸੂਚਿਤ ਕੀਤਾ ਗਿਆ ਹੈ।

ਪੈਰਾ ਮੈਡੀਕਲ ਸਟਾਫ ਤੋਂ ਬਗੈਰ ਨਹੀਂ ਕੋਈ ਗੁਜ਼ਾਰਾ-ਰਾਕੇਸ਼ ਸ਼ਰਮਾ
___________
ਇੰਪਲਾਈਜ਼ ਫੈਡਰੇਸ਼ਨ ਅੰਮ੍ਰਿਤਸਰ ਹੈਲਥ ਵਿਭਾਗ ਚੇਅਰਮੈਨ ਪੰਡਿਤ ਰਕੇਸ਼ ਸ਼ਰਮਾ,
ਪ੍ਰਧਾਨ ਸੁਮਿਤ ਸ਼ਰਮਾ ਨੇ ਕਿਹਾ ਕਿ ਸਿਵਲ ਹਸਪਤਾਲ ਦੇ ਵਿੱਚ ਪੈਰਾ ਮੈਡੀਕਲ ਸਟਾਫ ਤੋਂ ਬਗੈਰ ਕੋਈ ਗੁਜ਼ਾਰਾ ਨਹੀ ਹੈ। ਪਹਿਲਾਂ ਤੋਂ ਹੀ ਸਟਾਫ ਦੀ ਕਮੀ ਚੱਲਦੀ ਆ ਰਹੀ ਹੈ। ਨਵੀਂ ਭਰਤੀ ਨਾ ਹੋਣ ਕਰਕੇ ਸਮੂਹ ਸਟਾਫ਼ ਮੈਂਬਰਾਂ ਸਮੇਤ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਨੂੰ ਸਮੇਂ-ਸਮੇਂ ਤੇ ਉੱਚ ਅਧਿਕਾਰੀਆਂ ਅਤੇ ਨੇਤਾਵਾਂ ਨੂੰ ਜੁਬਾਨੀ ਅਤੇ ਲਿਖਤੀ ਤੌਰ ਤੇ ਕਈ ਵਾਰੀ ਜਾਣਕਾਰੀ ਦਿੱਤੀ ਗਈ ਹੈ। ਪਰ ਕਿਸੇ ਨੇ ਵੀ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ। ਅਗਰ ਪੈਰਾਮੈਡੀਕਲ ਸਟਾਫ ਨੂੰ ਹਟਾਇਆ ਜਾਂਦਾ ਹੈ, ਜਾਂ ਨਵੀਂ ਭਰਤੀ ਨਹੀਂ ਕੀਤੀ ਜਾਂਦੀ ਤਾਂ ਇਸ ਨਾਲੋਂ ਚੰਗਾ ਹੈ ਹਸਪਤਾਲਾਂ ਨੂੰ ਤਾਲਾ ਹੀ ਲਗਾ ਦਿੱਤਾ ਜਾਵੇ।

NO COMMENTS

LEAVE A REPLY