ਅੰਮਿ੍ਤਸਰ 5 ਜੂਨ (ਪਵਿੱਤਰ ਜੋਤ ) : ਆਸ਼ਾ ਵਰਕਰ/ ਫੈਸਿਲੀਟੇਟਰ ਤੋਂ ਸਿਹਤ ਵਿਭਾਗ ਵਿੱਚ ਕੰਮ ਮੁਲਾਜਮਾਂ ਨਾਲੋਂ ਵੱਧ ਕਰਦੀਆਂ ਹਨ ਪਰ ਤਨਖਾਹ ਮਜਦੂਰਾਂ ਨਾਲੋਂ ਵੀ ਤੀਜਾ ਚੌਥਾ ਹਿੱਸਾ ਪੱਲੇ ਨਹੀਂ ਪੈਂਦੀ। ਸੋ ਸਰਕਾਰ ਘਟੋ ਘਟ 26000/- ਰੁਪਏ ਲਾਗੂ ਕਰੇ ਤਾਂ ਕਿ ਇਹ ਵੀ ਇੱਜਤ ਦੀ ਰੋਟੀ ਖਾ ਸਕਣ। ਇਹ ਸ਼ਬਦ ਆਲ ਇੰਡੀਆ ਆਸ਼ਾ ਵਰਕਰ/ ਫੈਸਿਲੀਟੇਟਰ ਯੂਨੀਅਨ ਦੀ ਕੰਪਨੀ ਬਾਗ ਵਿਖੇ ਹੋਈ ਮੀਟਿੰਗ ਜੋ ਮਨਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ, ਉਸ ਵਿੱਚ ਯੂਨੀਅਨ ਦੀ ਸੂਬਾਈ ਆਗੂ ਸੀਮਾ ਸੋਹਲ ਤੇ ਪੰਜਾਬ ਸੁਬਾਰਡੀਨੇਟ ਸਰਵਸਿਜ ਫੈਡਰੇਸ਼ਨ ਦੇ ਸੀਨੀਆਰ ਮੀਤ ਪ੍ਰਧਾਨ ਪ੍ਰਭਜੀਤ ਸਿੰਘ ਉੱਪਲ ਨੇ ਇਹ ਸ਼ਬਦ ਕਹੇ।
ਉਹਨਾਂ ਕਿਹਾ ਕਿ ਕੋਵਿਡ ਟੀਕਾਕਰਨ ਚੱਲ ਰਿਹਾ ਹੈ ਪਰ ਸਰਕਾਰ ਨੇ ਆਸ਼ਾ ਨੂੰ ਮਿਲਦਾ 2500/- ਮਿਹਨਤਾਨਾ ਵੀ ਖੋਹ ਲਿਆ ਹੈ। ਚਿੱਟੇ ਨਸ਼ੇ ਦੇ ਆਦੀ ਨਸ਼ਈਆਂ ਦਾ ਸਰਵੇ ਕਰਨ ਲਈ ਵੀ ਆਖਿਆ ਜਾ ਰਿਹਾ ਹੈ। ਕੰਮ ਦੇ ਨਾ ਤੇ ਮਿਲਦਾ ਮਿਹਨਤਾਨਾ ਵੀ ਇੰਨਾ ਥੋੜਾ ਮਿਲਦਾ ਹੈ ਕਿ ਦੱਸ ਦਿਆਂ ਸ਼ਰਮ ਆਉਂਦੀ ਹੈ। ਅੱਜ ਆਸ਼ਾ ਵਰਕਰ ਦੇ ਕੀਤੇ ਕੰਮ ਕਰਕੇ ਡਬਲਿਊ ਐਚ ਓ ਵਲੋਂ ਵੀ ਭਾਰਤ ਸਰਕਾਰ ਨੂੰ ਸਨਮਾਨਿਤ ਕੀਤਾ ਗਿਆ ਹੈ ਪਰ ਆਸ਼ਾ ਦੀ ਅੰਨੀ ਆਰਥਿਕ ਲੁੱਟ ਹੋ ਰਹੀ ਹੈ। ਜੋ ਕਿ ਬਰਦਾਸ਼ਤ ਤੋਂ ਬਾਹਰ ਹੈ। ਇਸ ਮੌਕੇ ਮੁਲਾਜ਼ਮ ਆਗੂ ਬਲਕਾਰ ਸਿੰਘ ਵਲਟੋਹਾ ਤੇ ਆਸ਼ਾ ਆਗੂ ਗੁਰਵੰਤ ਕੌਰ ਨੇ ਵੀ ਸਰਕਾਰ ਤੋਂ ਮੰਗ ਕੀਤੀ ਕਿ ਆਸ਼ਾ ਵਰਕਰ /ਫੈਸਿਲੀਟੇਟਰ ਨੂੰ ਮੁਲਾਜ਼ਮ ਮੰਨਿਆ ਜਾਵੇ। ਸਕੀਮ ਵਰਕਰ ਦਾ ਨਾਮ ਦੇ ਕੇ ਆਰਥਿਕ ਲੁੱਟ ਨਾ ਕੀਤੀ ਜਾਵੇ। ਇਸ ਮੌਕੇ ਅੰਮਿ੍ਤਸਰ ਜਿਲ੍ਹੇ ਦੀਆਂ ਆਸ਼ਾ ਆਗੂ ਸ੍ਰੀ ਮਤੀਮਤੀ ਪਲਵਿੰਦਰ ਕੌਰ, ਸੁਨੀਤਾ ਕੁਮਾਰੀ, ਮਨਜੀਤ ਕੌਰ ਤੇ ਦਲਜੀਤ ਕੌਰ ਨੇ ਵੀ ਸੰਬੋਧਨ ਕੀਤਾ।