ਵਿਸ਼ਵ ਨਸ਼ਾ ਵਿਰੋਧੀ ਦਿਵਸ ਮੌਕੇ ਸਰਕਾਰੀ ਮੁੜਵਸੇਬਾ ਕੇਂਦਰ ਅੰਮ੍ਰਿਤਸਰ ਵਿਖੇ ਨਸ਼ਾ ਮੁਕਤੀ ਵਰਕਸ਼ਾਪ ਦਾ ਆਯੋਜਨ

0
22

“ਨਸ਼ਿਆਂ ਨੂੰ ਕਹੋ ਨਾਂਹ ਅਤੇ ਜੀਵਨ ਨੂੰ ਕਹੋ ਹਾਂ”
ਅੰਮ੍ਰਿਤਸਰ 27 ਜੂਨ (ਪਵਿੱਤਰ ਜੋਤ) : ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਵਿਸ਼ਵ ਨਸ਼ਾ ਵਿਰੋਧੀ ਦਿਵਸ ਦੇ ਮੌਕੇ ਸਰਕਾਰੀ ਮੁੜਵਸੇਬਾ ਕੇਂਦਰ ਅੰਮ੍ਰਿਤਸਰ ਵਿਖੇ ਇਕ ਜਿਲ੍ਹਾ ਪੱਧਰੀ ਨਸ਼ਾ ਮੁਕਤੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਸ ਅਵਸਰ ਤੇ ਸੰਬੋਧਨ ਕਰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਡਾ ਗੁਰਮੀਤ ਕੌਰ, ਨੇ ਕਿਹਾ ਕਿ ਨਸ਼ਾ ਇਕ ਮਾਨਸਿਕ ਰੋਗ ਹੈ, ਸਾਡੇ ਸਮਾਜ ਨੂੰ ਅੰਦਰੋਂ ਅੰਦਰੀ ਘੁੰਨ ਵਾਂਗ ਖਾਈ ਜਾ ਰਿਹਾ ਹੈ।ਨਸ਼ਾਂ ਜਿਥੇ ਮੱਨੁਖੀ ਸਿਹਤ ਦੇ ਵਿਗਾੜ ਦਾ ਕਾਰਣ ਬਣਦਾ ਹੈ ਉਥੇ ਨਾਲ ਹੀ ਸਮਾਜਿਕ ਰੁਕਾਵਟ ਵੀ ਪੈਦਾ ਕਰਦਾ ਹੈ।ਨਸ਼ੇ ਕਈ ਤਰਾਂ੍ਹ ਦੇ ਹੋ ਸਕਦੇ ਹਨ ਜਿਨਾਂ੍ਹ ਵਿਚ ਅਫੀਮ, ਚਰਸ, ਗਾਂਜਾ, ਭੰਗ, ਸਮੈਕ, ਸ਼ਰਾਬ ਅਤੇ ਤੰਬਾਕੂ ਆਦੀ, ਇਸ ਤੋਂ ਇਲਾਵਾ ਕੁਝ ਲੋਕ ਦਵਾਈਆਂ , ਗੋਲੀਆਂ ਜਾਂ ਕੈਪਸੂਲ ਆਦੀ ਦੀ ਵਰਤੌਂ ਵੀ ਕਰਦੇ ਹਨ।ਇਹ ਸਾਰੇ ਨਸ਼ੇ ਮੱਨੁਖੀ ਸ਼ਰੀਰ ਤੇ ਬਹੁਤ ਹੀ ਭਿਆਨਕ  ਅਸਰ ਕਰਦੇ ਹਨ ਅਤੇ ਕਈ ਪ੍ਰਕਾਰ ਦੀਆਂ ਬੀਮਾਰੀਆਂ ਜਿਵੇ ਲਿਵਰ ਕੈਂਸਰ, ਮੂੰਹ/ਗਲੇ ਦਾ ਕੈਂਸਰ ਆਦੀ ਦਾ ਕਾਰਣ ਬਣਦੇ ਹਨ।ਇਸ ਲਈ ਇਹ ਨਸ਼ੇ ਜਿਥੇ ਸਿਹਤ ਖਰਾਬ ਕਰਦੇ ਹਨ ਉਥੇ ਨਾਲ ਹੀ ਸਮਾਜਿਕ, ਆਰਥਿਕ ਅਤੇ ਮਾਨਸਿਕ ਤੌਰ ਤੇ ਵੀ ਮੱਨੁਖ ਨੂੰ ਕਮਜੋਰ ਬਣਾ ਦਿੰਦੇ ਹਨ।ਇਸ ਲਈ  ਸਮੁਚੇ ਸਮਾਜ ਦਾ ਇਹ ਫਰਜ ਹੈ ਕਿ ਉਹ ਨਸ਼ਾਂ ਵਿਰੋਧੀ ਮੁਹਿੰਮ ਵਿਚ ਆਪਣਾਂ ਯੋਗਦਾਨ ਪਾਵੇ ਅਤੇ ਅਪਣੇ ਆਸ ਪਾਸ ਦੇ ਲੋਕਾਂ ਨੂੰ ਨਸ਼ਿਆਂ ਦਾ ਮਾੜੇ ਪ੍ਰਭਾਵਾਂ ਬਾਰੇ ਸੁਚੇਤ ਕਰੇ।ਇਸ ਤੋਂ ਇਲਾਵਾ ਜਿਲਾ੍ਹ ਅੰਮ੍ਰਿਤਸਰ ਵਿਖੇ 43 ਓਟ ਸੈਂਟਰ ਵੀ ਕਾਇਮ ਕੀਤੇ ਜਾ ਚੁਕੇ ਹਨ ਅਤੇ ਲੋਕਾਂ ਨੂੰ ਅਪੀਲ ਹੈ ਕਿ ਉਹ ਇਹਨਾਂ ਸੈਂਟਰਾਂ ਦਾ ਵੀ ਵੱਧ ਤੋਂ ਵੱਧ ਲਾਭ ਲੈਣ।
ਇਸ ਅਵਸਰ ਤੇ ਸੰਨ ਫਾਉਂਡੇਸ਼ਨ ਵਲੋ ਮੈਡਮ ਬਲਜੀਤ ਕੌਰ ਜੌਹਲ ਨੇ ਕਿਹਾ ਕਿ ਸੰਨ ਫਾਉਂਡੇਸ਼ਨ ਵਲੋ ਸਿਹਤ ਵਿਭਾਗ ਨਾਲ ਮਿਲ ਕੇ ਨਸ਼ੇ ਕਰਨ ਵਾਲਿਆਂ ਲਈ ਕੌਂਸਲੰਿਗ, ਇਲਾਜ ਅਤੇ ਮੁੜ ਵਸੇਬੇ ਦੀਆਂ ਸਹੂਲਤਾਂ ਪ੍ਰਦਾਨ ਕਰਵਾਉਣਾਂ, ਉਹਨਾਂ ਦੇ ਮੱੁਖ ਉਦੇਸ਼ਾਂ ਵਿਚੋਂ ਇੱਕ ਹੈ।ਇਲਾਜ ਉਪਰੰਤ ਮੁੜਵਸੇਬਾ ਕਰਨ ਲਈ ਅਤੇ ਇਹਨਾਂ ਲੋਕਾਂ ਨੂੰ ਮੁੜ ਸਮਾਜ ਦਾ ਹਿੱਸਾ ਬਣਾਉਣ ਲਈ ਮੁੜਵਸੇਬਾ ਕੇਂਦਰ ਵੀ ਖੋਲੇ ਗਏ ਹਨ।ਉਨਹਾ ਨੇ ਕਿਹਾ ਜੋ ਇਨਸਾਨ  ਨਸ਼ੇ ਕਰਦਾ ਹੈ ਉਸ ਨੂੰ ਸਰਕਾਰੀ ਨਸ਼ਾ ਛਡਾਉ ਕੇਦਰ ਮੈਡੀਕਲ ਕਾਲਿਜ ਅੰਮ੍ਰਿਤਸਰ ਵਿਖੇ ਦਾਖਿਲ ਕਰਵਾਉਣ ਅਤੇ ਇਲਾਜ ਤੋ ਬਾਦ ਵਿੱਚ ਉਸ ਦੇ ਮੁੜ ਵਸੇਬੇ ਲਈ ਉਸ ਨੂੰ ਸਰਕਾਰੀ ਮੁੜਵਸੇਬਾ ਕੇਂਦਰ ਅੰਮ੍ਰਿਤਸਰ ਸਰਕਾਰੀ  ਸੈਟਰ ਵਿਖੇ ਜਰੂਰ ਦਾਖਲ ਕਰਾਉਣ ਤਾਂ ਜੋ ਉਹ ਇਲਾਜ ਉਪੰਰਤ ਸਮਾਜ ਦਾ ਇੱਕ  ਹਿੱਸਾ ਬਣ ਸਕਣ। ਇਸ ਮੋਕੇ ਤੇ ਸਿਹਤ ਵਿਭਾਗ ਵਲੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਇਕ ਪੋਸਟਰ ਵੀ ਰਲੀਜ ਕੀਤਾ ਗਿਆ ਅਤੇ “ਨਸ਼ਿਆਂ ਨੂੰ ਕਹੋ ਨਾਹ ਅਤੇ ਜੀਵਨ ਨੂੰ ਕਹੋ ਹਾਂ” ਵਿਸੇ ਤੇ ਸੁੰਹ ਵੀ ਚੁੱਕੀ ਗਈ। ਇਸ ਅਵਸਰ ਤੇ ਡਾ ਚਰਨਜੀਤ ਕੌਰ, ਡੀ.ਐਮ.ਈ.ਓ. ਅਮਰਦੀਪ ਸਿੰਘ, ਹਰਜਿੰਦਰ ਸਿੰਘ ਅਤੇ ਸਮੂਹ ਸਟਾਫ ਸ਼ਾਮਲ ਹੋਏ।

NO COMMENTS

LEAVE A REPLY