ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਦੀ ਸਾਫ ਸਫਾਈ ਕੀਤੀ

0
20

 

ਅੰਮ੍ਰਿਤਸਰ, 10 ਅਕਤੂਬਰ (ਰਾਜਿੰਦਰ ਧਾਨਿਕ ) : ਅੰਮ੍ਰਿਤਸਰ ਦੇ ਬਾਨੀ ਚੌਥੇ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਤੋਂ ਇਕ ਦਿਨ ਪਹਿਲਾਂ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਡੇਰਾ ਬਾਬਾ ਭੂਰੀ ਵਾਲੇ ਜੀ ਦੇ ਬਾਬਾ ਕਸ਼ਮੀਰਾ ਸਿੰਘ ਜੀ ਦੇ ਨਾਲ ਮਿਲਕੇ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਦੀ ਸਾਫ ਸਫਾਈ ਤੇ ਧੁਆਈ ਝਾੜੂ ਮਾਰ ਕੇ ਕੀਤੀ ਗਈ। ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ ਸਮੇਤ ਨਗਰ ਨਿਗਮ ਦੇ ਅਧਿਕਾਰੀ, ਚੀਫ ਸੈਨੇਟਰੀ ਇੰਸਪੈਕਟਰ, ਸੈਨੇਟਰੀ ਇੰਸਪੈਕਟਰ, ਕਰਮਚਾਰੀ ਆਦਿ ਨੇ ਮਿਲਕੇ ਸਾਫ ਸਫਾਈ ਕੀਤੀ।
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਮੈਂ ਬਹੁਤ ਵਡਭਾਗੀ ਹਾਂ ਕਿ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਗੁਰੂ ਦੀ ਨਗਰੀ ਅੰਮ੍ਰਿਤਸਰ ਦੀ ਸੇਵਾ ਕਰਨ ਦਾ ਮੌਕਾ ਮੈਨੂੰ ਮਿਲਿਆ ਹੈ। ਮੇਅਰ ਰਿੰਟੂ ਨੇ ਕਿਹਾ ਕਿ ਸ਼ਹਿਰ ਦੇ ਅੰਦਰੂਨ ਇਲਾਕਿਆਂ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੀ ਸਾਫ ਸਫਾਈ ਲਈ ਕਰੋੜਾਂ ਦੀ ਮਸ਼ੀਨਾਂ ਲਗਾਈਆਂ ਹੋਈਆਂ ਹਨ ਤੇ ਸ਼ਹਿਰ ਦੇ ਅੰਦਰੂਨ ਇਲਾਕਿਆਂ ਦੀ ਸਫਾਈ ਵੀ ਇਹਨਾਂ ਮਸ਼ੀਨਾਂ ਰਾਹੀਂ ਹੋ ਰਹੀ ਹੈ।
ਮੇਅਰ ਰਿੰਟੂ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ ਰੋਜ਼ਾਨਾ ਤਿੰਨ ਸ਼ਿਫਟਾਂ ਦੇ ਸਫਾਈ ਦਾ ਕੰਮ ਬਾਖੂਬੀ ਚੱਲ ਰਿਹਾ ਹੈ ਅਤੇ
ਰੈਗੂਲਰ ਸਟਾਫ ਇਸ ਦੀ ਸਾਫ ਸਫਾਈ ਲਈ ਕਾਰਜ ਕਰ ਰਿਹਾ ਹੈ। ਮੇਅਰ ਰਿੰਟੂ ਨੇ ਕਿਹਾ ਕਿ ਇਸ ਗੁਰੂਆਂ ਪੀਰਾਂ ਦੀ ਧਰਤੀ ਦੀ ਸੇਵਾ
ਕਰਨ ਦਾ ਜੋ ਸੁਭਾਗ ਪ੍ਰਾਪਤ ਹੋਇਆ ਉਸ ਲਈ ਮੈਂ ਹਮੇਸ਼ਾ ਰਿਣੀ ਹਾਂ ਅਤੇ ਨਗਰ ਨਿਗਮ ਦਾ ਸਮੁੱਚਾ ਅਮਲਾ ਇਸ ਸ਼ਹਿਰ ਦੀ ਸਾਫ ਸਫਾਈ ਲਈ ਦਿਨ ਰਾਤ ਇਕ ਕਰ ਕੰਮ ਕਰ ਰਿਹਾ ਹੈ।

ਇਸ ਮੌਕੇ ਡਾ. ਯੋਗੇਸ਼ ਕੁਮਾਰ ਸਿਹਤ ਅਫ਼ਸਰ, ਸਾਹਿਲ ਮਲਹੋਤਰਾ, ਅਤੇ ਸਮੂਹ ਨਗਰ ਨਿਗਮ ਦੇ ਅਧਿਕਾਰੀ ਹਾਜ਼ਰ ਸਨ।

NO COMMENTS

LEAVE A REPLY