ਪਿੰਗਲਵਾੜਾ ਮਾਨਾਂਵਾਲਾ ਬ੍ਰਾਂਚ ਵਿਖੇ ਅੰਗਹੀਣ ਵਸਨੀਕਾਂ ਵਾਸਤੇ ਲਿਫਟ ਲਗਵਾਉਣ ਸਬੰਧੀ ਸੇਵਾ ਕਰਵਾਈ

0
20

 

ਅੰਮ੍ਰਿਤਸਰ , 7 ਜਨਵਰੀ (ਰਾਜਿੰਦਰ ਧਾਨਿਕ) : ਮਾਨਾਂਵਾਲਾ ਬ੍ਰਾਂਚ ਦੀ ਭਗਤ ਪੂਰਨ ਸਿੰਘ ਲਾਇਬ੍ਰੇਰੀ ਵਿਖੇ ਵਿਕਲਾਂਗ, ਅੰਗਹੀਣ ਅਤੇ ਬਜ਼ੁਰਗ ਨਿਵਾਸੀਆਂ ਵਾਸਤੇ ਪੜ੍ਹਨ ਲਈ ਨਿਸ਼ਕਾਮ ਸੇਵਾ ਕਰਨ ਆਈ ਪਰਵਾਸੀ ਬੀਬੀ ਜੈਂਡਰ ਕੌਰ ਵਲੋਂ ਲਿਫਟ ਦੀ ਸੇਵਾ ਕਰਵਾਈ ਗਈ। ਇਸ ਲਿਫਟ ਦਾ ਉਦਘਾਟਨ ਪਿੰਗਲਵਾੜਾ ਸੰਸਥਾ ਦੇ ਵਹੀਲ-ਚੇਅਰ ਉਪਰ ਚਲਦੇ ਮਰੀਜ਼ ਜਸਵੰਤ ਸਿੰਘ ਵਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਡਾ. ਇੰਦਰਜੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਬੀਬੀ ਜੈਂਡਰ ਕੌਰ ਦੀ ਇੱਛਾ ਸੀ ਕਿ ਜੋ ਅੰਗਹੀਣ, ਵਹੀਲ-ਚੇਅਰ ਵਾਲੇ ਅਤੇ ਬਜ਼ੁਰਗ ਪਿੰਗਲਵਾੜਾ ਅੰਦਰ ਰਹਿੰਦੇ ਹਨ ਉਹ ਲਾਇਬ੍ਰੇਰੀ ਦੀ ਸਹੂਲਤ ਦਾ ਫਾਇਦਾ ਲੈ ਸਕਣ ਅਤੇ ਲਿਫਟ ਦੇ ਰਾਹੀਂ ਆਸਾਨੀ ਨਾਲ ਲਾਇਬ੍ਰੇਰੀ ਵਿਚ ਪੜ੍ਹਨ ਲਈ ਆ ਜਾ ਸਕਣ।
ਇਸ ਮੌਕੇ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਲਾਇਬ੍ਰੇਰੀ ਅੰਦਰ ਧਾਰਮਿਕ ਪੁਸਤਕਾਂ, ਵਾਤਾਵਰਨ, ਜੀਵਨੀਆਂ, ਪਿੰਗਲਵਾੜਾ ਲਿਟਰੇਚਰ ਅਤੇ ਹੋਰ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਪੁਸਤਕਾਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦਾਨੀ ਸੱਜਣ ਧਾਰਮਿਕ, ਵਾਤਾਵਰਨ, ਇਨਕਲਾਬੀ ਯੋਧਿਆਂ ਦੀ ਜੀਵਨ ਗਾਥਾ ਆਦਿ ਨਾਲ ਸਬੰਧਤ ਪੁਸਤਕਾਂ ਲਾਇਬ੍ਰੇਰੀ ਨੂੰ ਦਾਨ ਕਰਨੀਆਂ ਚਾਹੁੰਦਾ ਹੋਵੇ ਤਾਂ ਉਹਨਾਂ ਦਾ ਸਵਾਗਤ ਹੈ।
ਇਸ ਮੌਕੇ ਪਿੰਗਲਵਾੜਾ ਸੁਸਾਇਟੀ ਦੇ ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਹਰਜੀਤ ਸਿੰਘ ਅਰੋੜਾ ਮੈਂਬਰ ਸੁਸਾਇਟੀ, ਪ੍ਰੀਤਇੰਦਰਜੀਤ ਕੌਰ ਮੈਂਬਰ ਸੁਸਾਇਟੀ, ਰਾਜਬੀਰ ਸਿੰਘ ਮੈਂਬਰ ਸੁਸਾਇਟੀ, ਕਰਨਲ ਦਰਸ਼ਨ ਸਿੰਘ ਬਾਵਾ ਮੁੱਖ ਪ੍ਰਸ਼ਾਸਕ, ਜੈ ਸਿੰਘ, ਤਿਲਕ ਰਾਜ, ਯੋਗੇਸ਼ ਸੂਰੀ, ਆਰ.ਪੀ. ਸਿੰਘ, ਪ੍ਰਿੰ. ਨਰੇਸ਼ ਕਾਲੀਆ, ਵੱਖ-ਵੱਖ ਵਿਭਾਗਾਂ ਦੇ ਇੰਚਾਰਜ, ਵਾਰਡਾਂ ਦੇ ਇੰਚਾਰਜ ਆਦਿ ਹਾਜ਼ਰ ਸਨ।

NO COMMENTS

LEAVE A REPLY