ਸਵੈ-ਰੋਜ਼ਗਾਰ ਕਰਕੇ ਲੜਕੀਆਂ ਦੇਸ਼ ਬਣਾ ਰਹੀਆਂ ਹਨ ਖੁਸ਼ਹਾਲ-ਡਾ.ਸੰਧੂ,ਪਿੰਟੂ,ਵੜੈਚ

0
27

ਬਿਊਟੀ ਪਾਰਲਰ ਕੋਰਸ ਪੂਰਾ ਹੋਣ ਤੇ ਲੜਕੀਆਂ ਨੂੰ ਦਿੱਤੇ ਸਰਟੀਫਿਕੇਟ
___________
ਪੰਜਾਬ ਪੁਲਿਸ ਮਹਿਲਾ ਮਿੱਤਰ ਵੋਮੈਨ ਹੈਲਪ ਡੈਸਕ ਨੇ ਔਰਤਾਂ ਦੇ ਹੱਕਾਂ ਸਬੰਧੀ ਕੀਤਾ ਜਾਗਰੂਕ
___________
ਅੰਮ੍ਰਿਤਸਰ,8 ਜਨਵਰੀ (ਪਵਿੱਤਰ ਜੋਤ)- ਲੇਡੀ ਕੇਅਰ ਟੈਕਨੀਕਲ ਐਜੂਕੇਸ਼ਨ ਸੁਸਾਇਟੀ (ਰਜਿ) ਅਤੇ ਏਕਨੂਰ ਸੇਵਾ ਟਰੱਸਟ ਵੱਲੋਂ ਮਾਈ ਭਾਗੋ ਬਹੁ ਤਕਨੀਕੀ ਕਾਲਜ ਦੇ ਸਹਿਯੋਗ ਦੇ ਨਾਲ ਆਰ.ਆਈ.ਜੀ ਸਕੀਮ ਤਹਿਤ ਬਿਊਟੀ ਪਾਰਲਰ ਦਾ ਕੋਰਸ ਪੂਰਾ ਹੋਣ ਉਪਰੰਤ ਸਿੱਖਿਅਤ ਲੜਕੀਆਂ ਨੂੰ ਸਰਟੀਫਿਕੇਟ ਭੇਂਟ ਕੀਤੇ ਗਏ। ਜਿਸ ਵਿੱਚ ਭਾਜਪਾ ਸ਼ਹਿਰੀ ਦੇ ਪ੍ਰਧਾਨ ਡਾ. ਹਰਵਿੰਦਰ ਸਿੰਘ ਸੰਧੂ,ਹਲਕਾ ਨਾਰਥ ਭਾਜਪਾ ਦੇ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ,ਏ.ਸੀ.ਪੀ ਰੀਡਰ ਕੰਵਲਜੀਤ ਸਿੰਘ,ਵੂਮੈਨ ਹੈਲਪ ਡੈਸਕ ਪੰਜਾਬ ਪੁਲਿਸ ਮਹਿਲਾ ਮਿੱਤਰ ਤੋਂ ਅਧਿਕਾਰੀ ਮੈਡਮ ਮਨਦੀਪ ਕੌਰ,ਕਰਮਜੀਤ ਕੌਰ, ਰਮਨਦੀਪ ਕੌਰ,ਹਰਪ੍ਰੀਤ ਸਿੰਘ,ਲਵਲੀਨ ਵੜੈਚ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਮੰਗ ਰੈਸਟੋਰੈਂਟ ਮਜੀਠਾ ਰੋਡ ਵਿਖੇ ਆਯੋਜਿਤ ਸਾਟੀਫਕੇਟ ਵੰਡ ਸਮਾਰੋਹ ਦੇ ਦੌਰਾਨ ਮਹਿਮਾਨਾਂ ਨੇ ਸਮਾਜ ਵਿੱਚ ਲੜਕੀਆਂ ਤੇ ਔਰਤਾਂ ਦੀ ਮਹੱਤਤਾ ਸਬੰਧੀ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰੀ ਜਾਂ ਗ਼ੈਰ-ਸਰਕਾਰੀ ਕੋਈ ਵੀ ਅਜਿਹਾ ਅਦਾਰਾ ਨਹੀਂ ਹੈ ਜਿੱਥੇ ਔਰਤਾਂ ਨੇ ਆਪਣਾ ਖਾਸ ਸਥਾਨ ਹਾਸਲ ਨਾ ਕੀਤਾ ਹੋਵੇ। ਦੇਸ਼ ਦੀ ਰੱਖਿਆ ਅਤੇ ਖੁਸ਼ਹਾਲੀ ਨੂੰ ਲੈ ਕੇ ਅੱਜ ਔਰਤਾਂ ਦੇਸ਼ ਦੀਆਂ ਸਰਹੱਦਾਂ ਤੇ ਤਾਇਨਾਤ ਹੋ ਕੇ ਦੇਸ਼ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਹੀਆਂ ਹਨ। ਚੰਦਰਮਾ ਤੇ ਪਹੁੰਚਣ ਦੇ ਨਾਲ-ਨਾਲ ਰਾਸ਼ਟਰਪਤੀ ਦੇ ਸਨਮਾਨਯੋਗ ਅਹੁਦੇ ਤੇ ਵੀ ਅੱਜ ਔਰਤ ਹੀ ਬਿਰਾਜਮਾਨ ਹੈ। ਉਨ੍ਹਾਂ ਨੇ ਕਿਹਾ ਕਿ ਸੰਸਥਾ ਦੇ ਸਾਰੇ ਅਹੁਦੇਦਾਰ ਅਤੇ ਮੈਂਬਰ ਆਪਣੀਆਂ ਸਮਾਜਿਕ ਸੇਵਾਵਾਂ ਭੇਂਟ ਕਰਨ ਦੇ ਨਾਲ-ਨਾਲ ਨੌਜਵਾਨ ਲੜਕੀਆਂ ਨੂੰ ਸਵੈਰੁਜ਼ਗਾਰ ਬਣਾਉਣ ਦੇ ਲਈ ਅਤੇ ਸਿਲਾਈ ਸੈਂਟਰਾਂ ਜਰੀਏ ਪੁੰਨ ਦਾ ਕੰਮ ਕਰ ਰਹੇ ਹਨ। ਇਸ ਸੰਸਥਾ ਵੱਲੋਂ ਕਰੋਨਾ ਕਾਲ ਦੇ ਦੌਰਾਨ ਵੀ ਆਪਣੀਆਂ ਮਹੱਤਵਪੂਰਨ ਸੇਵਾਵਾਂ ਭੇਂਟ ਕੀਤੀਆਂ ਗਈਆਂ।
ਡਾ.ਹਰਵਿੰਦਰ ਸਿੰਘ ਸੰਧੂ ਅਤੇ ਸੁਖਮਿੰਦਰ ਸਿੰਘ ਪਿੰਟੂ ਨੇ ਕਿਹਾ ਕਿ ਸਮਾਜ ਨੂੰ ਸੇਵਾਵਾਂ ਭੇਟ ਕਰਨ ਵਾਲੀ ਇਸ ਸੰਸਥਾਂ ਸਮਾਜ ਦੇ ਲਈ ਇੱਕ ਮਿਸਾਲ ਹੈ। ਇਨ੍ਹਾਂ ਨੂੰ ਹਰ ਪੱਖੋਂ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਨੇ ਸਰਟੀਫਿਕੇਟ ਪ੍ਰਾਪਤ ਕਰਨ ਵਾਲੀਆ ਲੜਕੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਕ ਸਵੈ ਰੱਖਿਅਕ ਲੜਕੀ ਜਿੱਥੇ ਆਪਣਾ ਕਾਰੋਬਾਰ ਸ਼ੁਰੂ ਕਰ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਸਕਦੀ ਹੈ। ਉਥੇ ਉਹ ਹੋਰਨਾਂ ਲੋਕਾਂ ਨੂੰ ਵੀ ਰੋਜ਼ਗਾਰ ਦੇਣ ਦੇ ਵਿੱਚ ਆਪਣੀ ਅਹਿਮ ਭੂਮਿਕਾ ਅਦਾ ਕਰਦੀ ਹੈ। ਉਨ੍ਹਾਂ ਨੇ ਸੈਂਟਰ ਇੰਚਾਰਜ ਲਵਲੀਨ ਵੜੈਚ ਵੱਲੋਂ ਸਮਾਜ ਨੂੰ ਸੇਵਾਵਾਂ ਸਮਰਪਿਤ ਕਰਨ ਤੇ ਵਧਾਈ ਦਾ ਪਾਤਰ ਦੱਸਿਆ।
ਪ੍ਰੋਗਰਾਮ ਦੇ ਦੌਰਾਨ ਸੰਸਥਾ ਦੇ ਅਹੁਦੇਦਾਰ ਅਤੇ ਸੂਫੀ ਗਾਇਕ ਸੈਲੀ ਸਿੰਘ,ਕੇ.ਐਸ.ਕੰਮਾ,ਅਸ਼ਵਨੀ ਸ਼ਰਮਾ ਨੇ ਮਧੁਰ ਆਵਾਜ਼ਾਂ ਦੇ ਨਾਲ ਸਿੱਖਿਆਦਾਇਕ ਅਤੇ ਧੀਆਂ ਨੂੰ ਸਬੰਧਤ ਗੀਤ ਗਾਇਨ ਕਰ ਕੇ ਸਾਰਿਆਂ ਨੂੰ ਝੂਮਣ ਤੇ ਮਜਬੂਰ ਕਰ ਦਿੱਤਾ। ਸੰਸਥਾ ਦੇ ਪ੍ਰਮੁੱਖ ਅਰਵਿੰਦਰ ਵੜੈਚ,ਡਾ.ਨਰਿੰਦਰ ਚਾਵਲਾ, ਰਮੇਸ਼ ਚੋਪੜਾ ਨੇ ਸੰਸਥਾ ਵੱਲੋਂ ਸਮਰਪਿਤ ਸੇਵਾਵਾਂ ਸਬੰਧੀ ਚਾਨਣਾ ਪਾਉਂਦਿਆਂ ਕਿਹਾ ਕਿ ਸੰਸਥਾ ਵੱਲੋਂ ਲਗਾਤਾਰ ਖੂਨ ਦਾਨ, ਮੈਡੀਕਲ ਕੈਂਪ ਲਗਾਏ ਜਾਂਦੇ ਹਨ। ਲੜਕੀਆਂ ਨੂੰ ਸਵੈਰੁਜ਼ਗਾਰ ਬਣਾਉਣ ਦੇ ਉਦੇਸ਼ ਦੇ ਨਾਲ ਸਿਲਾਈ ਅਤੇ ਬਿਊਟੀ ਪਾਰਲਰ ਸੈਂਟਰ ਚਲਾਏ ਜਾ ਰਹੇ ਹਨ। ਸੰਸਥਾ ਵੱਲੋਂ ਕਰੋਨਾ ਦੀ ਰੋਕਥਾਮ ਨੂੰ ਲੈ ਕੇ ਜਿਥੇ ਹਜ਼ਾਰਾਂ ਲੋਕਾਂ ਨੂੰ ਕੋਰੋਨਾ ਵੈਕਸਿਨ ਲਗਵਾਈ ਗਈ। ਸਰਕਾਰੀ ਗ਼ੈਰ-ਸਰਕਾਰੀ ਅਦਾਰਿਆਂ ਤੋਂ ਇਲਾਵਾ ਘਰ ਘਰ ਜਾ ਕੇ ਕਰੋਨਾ ਦੀ ਰੋਕਥਾਮ ਨੂੰ ਲੈ ਕੇ ਬਿਨਾ ਕਿਸੇ ਡਰ ਤੋਂ ਸਪਰੇ ਕੀਤੀ ਗਈ ਅਤੇ ਜਰੂਰਤਮੰਦ ਲੋਕਾਂ ਦੀ ਸਹਾਇਤਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਸੰਸਥਾ ਵੱਲੋਂ ਮਹਿਮਾਨਾਂ ਨੂੰ ਸਨਮਾਨਿਤ ਕਰਦਿਆਂ ਸਰਟੀਫਿਕੇਟ ਪ੍ਰਾਪਤ ਕਰਨ ਵਾਲੀਆ ਲੜਕੀਆਂ ਨੂੰ ਸਮਾਜ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਅਦਾ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਤੇ ਦਲਜੀਤ ਸ਼ਰਮਾ,ਰਜੇਸ਼ ਸਿੰਘ ਜੌੜਾ,ਯਸ਼ ਕੁਮਾਰ,ਹਰਮਿੰਦਰ ਸਿੰਘ ਉੱਪਲ,ਸੰਜੇ ਭਰਾਨੀ,ਪਵਿੱਤਰਜੋਤ ਵੜੈਚ ਅਵਤਾਰ ਸਿੰਘ,ਰਾਮ ਕੁਮਾਰ, ਸਾਹਿਲ ਦੱਤਾ,ਵੈਰੋਨਿਕਾ, ਅਕਾਸ਼ਮੀਤ ਵੜੈਚ,ਰਜਨੀ ਸ਼ਰਮਾ,ਲਕਸ਼ਮੀ,ਸੁਨੀਤਾ ਕੁਮਾਰੀ,ਵਰਸ਼ਾ ਕਾਲੀਆ,ਆਂਚਲ,ਸਿਮਰਨ ਕੌਰ,ਚਾਹਤ ਸ਼ਰਮਾ,ਸ਼ਿਲਪਾ ਸੰਧੂ,ਸਪਨਾ ਸਿੰਘ,ਸਿਮਰਨ ਠਾਕੁਰ,ਸਾਕਸ਼ੀ ਵੀ ਮੌਜੂਦ ਸਨ।

NO COMMENTS

LEAVE A REPLY