ਅੰਮ੍ਰਿਤਸਰ,27 ਅਗਸਤ (ਪਵਿੱਤਰ ਜੋਤ)- ਕਰੋਨਾ ਮਹਾਂਮਾਰੀ ਦੀ ਸੁਰੱਖਿਆ ਨੂੰ ਲੈ ਕੇ ਦੇਸ਼ ਵਿਦੇਸ਼ਾਂ ਦੇ ਵਿੱਚ ਲਗਾਈ ਗਈ ਵੈਕਸੀਨੇਸ਼ਨ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਕਾਫੀ ਹੱਦ ਤੱਕ ਘੱਟ ਹੈ। ਪਰ ਦੇਸ਼ਾਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਨੂੰ ਲੈ ਕੇ ਲਗਾਈਆਂ ਪਾਬੰਦੀਆਂ ਤੋਂ ਲੋਕ ਅੱਕ ਅਤੇ ਥੱਕ ਗਏ ਹਨ। ਲੰਬੇ ਸਮੇਂ ਤੱਕ ਚੱਲੇ ਲਾਕਡਾਉਣ ਚਲਦਿਆਂ ਕਈਆਂ ਦੇ ਕਾਰੋਬਾਰ ਤਬਾਹ ਹੋਣ ਨਾਲ ਘਰਾਂ ਦੇ ਗੁਜ਼ਾਰੇ ਕਰਨੀ ਮੁਸ਼ਕਿਲ ਹੋ ਰਹੇ ਹਨ।
ਭਾਰਤ ਦੇ ਨਾਲ-ਨਾਲ ਕਈ ਨਾਮਵਰ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕੋਰੋਨਾ ਮਹਾਮਾਰੀ ਨੂੰ ਲੈ ਕੇ ਲਗਾਈਆਂ ਪਾਬੰਦੀਆਂ ਤੋਂ ਲੋਕ ਛੁਟਕਾਰਾ ਚਾਹੁੰਦੇ ਹਨ। ਜਿਸ ਨੂੰ ਲੈ ਕੇ ਆਸਟ੍ਰੇਲੀਆ ਦੇ ਸਹਿਰ ਮੈਲਬੌਰਨ ਸਥਿਤ ਵਿਕਟੋਰੀਆ ਸਟੇਟ ਦੀ ਵਿਧਾਨ ਸਭਾ ਅੱਗੇ ਉਥੋਂ ਦੇ ਲੋਕਾਂ ਵੱਲੋਂ ਕਰੋਨਾ ਨੂੰ ਲੈ ਕੇ ਲਗਾਈਆਂ ਪਾਬੰਦੀਆਂ ਤੋਂ ਅਜ਼ਾਦੀ ਦੀ ਮੰਗ ਕਰਦਿਆਂ ਪ੍ਰਦਰਸ਼ਨ ਕੀਤਾ ਗਿਆ। ਲੋਕਾਂ ਨੇ ਹੱਥਾਂ ਦੇ ਵਿੱਚ ਤਖਤੀਆਂ ਲੈ ਕੇ ਸਰਕਾਰ ਤੋਂ ਕੋਰੋਨਾ ਤੇ ਲਗਾਈਆਂ ਪਾਬੰਦੀਆਂ ਤੋਂ ਛੁਟਕਾਰੇ ਦੀ ਮੰਗ ਕੀਤੀ। ਲੋਕਾਂ ਦੇ ਮੁਤਾਬਿਕ ਲਾਕਡਾਉਣ ਦੋਰਾਨ ਉਨ੍ਹਾਂ ਦੇ ਕਾਰੋਬਾਰ ਨੂੰ ਕਾਫੀ ਨੁਕਸਾਨ ਹੋਇਆ ਹੈ। ਆਸਟ੍ਰੇਲੀਆ ਤੋਂ ਕਾਫੀ ਲੋਕ ਆਪਣੇ ਵੱਖ ਵੱਖ ਦੇਸ਼ਾਂ ਵਾਪਿਸ ਜਾਣ ਕਰਕੇ ਕਰਮਚਾਰੀ ਵੀ ਘੱਟ ਗਏ ਹਨ। ਕਾਰੋਬਾਰ ਨੂੰ ਚਲਾਉਣ ਦੇ ਲਈ ਦੁਬਾਰਾ ਮਿਹਨਤ ਅਤੇ ਕਰਮਚਾਰੀਆਂ ਦੀ ਵੀ ਜ਼ਰੂਰਤ ਹੈ। ਜਿਸ ਨੂੰ ਲੈ ਕੇ ਵਿਕਟੋਰੀਆ ਦੀ ਵਿਧਾਨ ਸਭਾ ਅੱਗੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ ਹੈ।