ਸਿਹਤ ਵਿਭਾਗ ਦੇ ਕੱਟੇ ਭੱਤਿਆ ਨੂੰ ਲਾਗੂ ਕਰਵਾਉਣ ਅਤੇ ਮਲਟੀਪਰਪਜ਼ ਕੇਡਰ ਦੀਆ ਹੋਰ ਮੰਗਾ ਸਬੰਧੀ ਸੰਘਰਸ ਦਾ ਐਲਾਨ

0
253

ਅੰਮ੍ਰਿਤਸਰ 27 ਅਗਸਤ (ਪਵਿੱਤਰ ਜੋਤ) :  ਸਿਹਤ ਵਿਭਾਗ ਦੇ ਮੁਲਾਜ਼ਮਾਂ ਮਲਟੀਪਰਪਜ਼ ਹੈਲਥ ਵਰਕਰ ਮੇਲ ਫੀਮੇਲ ਅਤੇ ਸੁਪਰਵਾਈਜ਼ਰ ਮੇਲ ਫੀਮੇਲ ਦੇ ਪਿਛਲੀ ਸਰਕਾਰ ਵਲੋ ਨਵੰਬਰ 2021ਵਿੱਚ ਕੁਝ ਭੱਤੇ ਸਫਰੀ ਭੱਤਾ ,ਵਰਦੀ ਡਾਈਟ ਭੱਤਾ ਅਤੇ ਹੋਰ ਸਾਝੇ ਭੱਤੇ ਪੈਡੂ ਭੱਤਾ ,ਬਾਰਡਰ ਭੱਤਾ ,ਅੰਗਹੀਣ ਭੱਤੇ ਸਮੇਤ ਕੁਝ ਹੋਰ ਭੱਤੇ ਬੰਦ ਕਰ ਦਿੱਤੇ ਸਨ ਇਸ ਸਬੰਧੀ ਪਿਛਲੀ ਸਰਕਾਰ ਟਾਈਮ ਵੀ ਮੁਲਾਜਮਾ ਨੇ ਸੰਘਰਸ ਕੀਤਾ ਇਸ ਟਾਈਮ ਦੀ ਸਰਕਾਰ ਨੂੰ ਮੰਗ ਪੱਤਰ ਦਿੱਤੇ ਪਰ ਇਸ ਸਰਕਾਰ ਨੇ ਹੁਣ ਤੱਕ ਇੰਨਾ ਭੱਤਿਆ ਨੂੰ ਬਹਾਲ ਨਹੀ ਕੀਤਾ ।
ਇਸ ਸਬੰਧੀ ਇੰਨਾ ਮੁਲਾਜਮਾ ਦੀ ਜਥੇਬੰਦੀ ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ ਦੇ ਸੁਬਾਈ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ,ਸੁਬਾਈ ਸੀਨੀਅਰ ਮੀਤ ਪ੍ਰਧਾਨ ਰਣਦੀਪ ਸਿੰਘ ਫਤਿਹਗੜ੍ਹ , ਸੀਨੀਅਰ ਮੀਤ ਪ੍ਰਧਾਨ ਪ੍ਰਭਜੀਤ ਵੇਰਕਾ ,ਹਰਜੀਤ ਸਿੰਘ ਖੇਮਕਰਨ ਅਤੇ ਹੋਰ ਆਗੂਆ ਦੀ ਅਗਵਾਈ ਹੇਠ ਲੁਧਿਆਣਾ ਦੇ ਈਸੜੂ ਭਵਨ ਵਿਖੇ ਇਕ ਹੰਗਾਮੀ ਮੀਟਿੰਗ ਹੋਈ ਮੀਟਿੰਗ ਵਿੱਚ ਕੱਟੇ ਭੱਤਿਆ ਅਤੇ ਮਲਟੀਪਰਪਜ਼ ਕੇਡਰ ਦੀ ਨਾਮ ਬਦਲੀ ,ਅਤੇ ਕੰਟਰੇਕਟ ਦੇ ਕੰਮ ਕਰਦੇ ਮੁਲਾਜਮਾ ਨੂੰ ਰੈਗਲੂਰ ਕਰਵਾਉਣ ਲਈ ਅਤੇ ਹੋਰ ਮੰਗਾ ਸਬੰਧੀ ਅਗਲੇ ਦਿਨਾ ਵਿੱਚ ਵਿੱਤ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਪੰਜਾਬ ਨੂੰ ਮਿਲ ਕਿ ਮੰਗਾ ਦੇ ਹੱਲ ਸਬੰਧੀ ਮੰਗ ਪੱਤਰਾ ਦੇ ਯਾਦ ਪੱਤਰ ਦਿੱਤੇ ਜਾਣਗੇ ਜੇਕਰ ਸਰਕਾਰ ਨੇ ਹੰਗਾਰਾ ਨਾ ਭਰਿਆ ਤਾ ਦੋਵੇ ਮੰਤਰੀਆ ਦੀ ਰਹਾਇਸ ਤੱਕ ਰੋਸ ਮਾਰਚ ਕੀਤੇ ਜਾਣਗੇ ਇਸ ਮੋਕੇ ਜਥੇਬੰਦੀ ਦੇ ਆਗੂ ਅਵਤਾਰ ਸਿੰਘ ਗੰਢੂਆ ,ਜਗਤਾਰ ਸਿੰਘ ਸੋਢੀ ,ਗੁਰਪ੍ਰੀਤ ਭਾਦਸੋ ,ਜਸਵਿੰਦਰ ਪੰਧੇਰ ,ਪਰਮਿੰਦਰ ਮਲੋਦ ,ਗਗਨਦੀਪ ਸਿੰਘ ਖਾਲਸਾ ,ਪਰਮਿੰਦਰ ਸਿੰਘ ਤਾਰਨਤਾਰਨ ,ਨਿਸਾਨ ਸਿੰਘ ਗੁਰਦਾਸਪੁਰ, ਸੁਖਰਾਜ ਜਲੰਧਰ ,ਹਰਜਿੰਦਰ ਸਿੰਘ ਬਰਨਾਲਾ , ਕੁਲਵਿੰਦਰ ਸਿੱਧੂ ਬਲਜਿੰਦਰ ਸਿੰਘ ਬਰਨਾਲਾ ,ਪਰਮਿੰਦਰ ਸਿੰਘ ਲੁਧਿਆਣਾ ,,ਸਵਰਨਜੀਤ ਸਿੰਘ ,ਦੀਦਾਰ ਸਿੰਘ ,ਸਮੇਤ ਹੋਰ ਹਾਜਰ ਸਨ।

NO COMMENTS

LEAVE A REPLY