ਅੰਮ੍ਰਿਤਸਰ 26 ਅਗਸਤ (ਰਾਜਿੰਦਰ ਧਾਨਿਕ) : ਸਿਹਤ ਵਿਭਾਗ ਵਲੋਂ ਜਿਲਾ੍ਹ ਅੰਮ੍ਰਿਤਸਰ ਸਿਵਲ ਸਰਜਨ ਡਾ ਚਰਨਜੀਤ ਸਿੰਘ ਜੀ ਦੀ ਅਗਵਾਹੀ ਹੇਠਾਂ 8 ਆਮ ਆਦਮੀ ਕਲੀਨਿਕ ਚਲਾਏ ਜਾ ਰਹੇ ਹਨ। ਇਹਨਾਂ ਕਲੀਨਿਕਾਂ ਦੀ ਮੋਨਟਿਿਰੰਗ ਕਰਨ ਲਈ ਸਟੇਟ ਪੱਧਰ ਤੋਂ ਸਟੇਟ ਨੋਡਲ ਅਫਸਰ ਈ-ਗਵਰਨਸ ਸ੍ਰ ਮਨਜੋਤ ਸਿੰਘ ਦੀ ਅਗਵਾਹੀ ਹੇਠਾਂ ਇੱਕ ਟੀਮ ਵਲੋਂ ਜਿਲੁੇ ਭਰ ਵਿਚ ਆਮ ਆਦਮੀ ਕਲੀਨਿਕਾਂ ਦੀ ਮੋਨੀਟਰਿੰਗ ਕੀਤੀ ਗਈ। ਇਸ ਟੀਮ ਦੇ ਨਾਲ ਸਹਾਇਕ ਸਿਵਲ ਸਰਜਨ ਡਾ ਅਮਰਜੀਤ ਸਿੰਘ, ਜਿਲਾ੍ਹ ਟੀਕਾਕਰਣ ਅਫਸਰ ਡਾ ਜਸਪ੍ਰੀਤ ਸ਼ਰਮਾਂ ਅਤੇ ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ ਨੇ ਸਹਿਯੋਗ ਕੀਤਾ। ਇਸ ਦੌਰਾਣ ਟੀਮ ਵਲੋਂ ਜਿਲਾੂ ਅੰਮ੍ਰਿਤਸਰ ਦੇ ਸਾਰੇ ਆਮ ਆਦਮੀ ਕਲੀਨਿਕਾਂ ਦਾ ਦੌਰਾ ਕੀਤਾ ਅਤੇ ਭਰਪੂਰ ਸ਼ਲਾਘਾ ਕੀਤੀ ਕਿ ਜਿਲੇ੍ਹ ਵਿਚ ਸਾਰੇ ਆਮ ਆਦਮੀ ਕਲੀਨਿਕਾਂ ਵਧੀਆ ਕਾਰਗੁਜਾਰੀ ਕਰ ਰਹੀਆਂ ਹਨ ਅਤੇ ਮਰੀਜਾਂ ਲਈ ਵਰਦਾਨ ਸਾਬਿਤ ਹੋ ਰਹੀਆਂ ਹਨ। ਉਨਾਂ ਵਲੋਂ ਆਮ ਲੋਕਾਂ ਅਤੇ ਮਰੀਜਾਂ ਪਾਸੋਂ ਵੀ ਇਸ ਪ੍ਰਤੀ ਫੀਡ ਬੈਕ ਵੀ ਲਈ ਗਈ, ਇਸਤੋਂ ਇਲਾਵਾ ਸਟੇਟ ਟੀਮ ਵਲੋਂ ਆਨਲਾਈਨ ਸਿਸਟਮ, ਦਵਾਈਆਂ, ਟੈਸਟਾਂ, ਮਰੀਜਾਂ ਦੀ ਸੁਵਿਧਾਵਾਂ ਜਿਵੇਂ ਬੈਠਣ ਦੀ ਵਿਵਸਥਾ, ਪੀਣ ਦੇ ਪਾਣੀ ਦਾ ਪ੍ਰਬੰਧ ਆਦਿ ਦਾ ਜਾਇਜਾ ਵੀ ਲਿਆ ਗਿਆ।