ਡਾਕਟਰ ਨਿੱਜਰ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਨਾਲ ਕੈਮਿਸਟਾਂ ਵਿੱਚ ਖੁਸ਼ੀ ਦੀ ਲਹਿਰ

0
94

ਅੰਮ੍ਰਿਤਸਰ 4 ਜੁਲਾਈ (ਰਾਜਿੰਦਰ ਧਾਨਿਕ) : ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਡਾ ਇੰਦਰਬੀਰ ਸਿੰਘ ਨਿੱਝਰ ਪੰਜਾਬ ਕੈਬਿਨੇਟ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਤੇ ਕੈਮਿਸਟਾਂ ਵਿੱਚ ਖੁਸ਼ੀ ਦੀ ਲਹਿਰ ਹੈ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਪਿਛਲੇ ਲੰਮੇ ਸਮੇਂ ਤੋਂ ਡਾਕਟਰੀ ਨਾਲ ਜੁੜੇ ਡਾਕਟਰ ਨਿੱਜਰ ਨੂੰ ਇਸ ਵਿਭਾਗ ਨੂੰ ਮਿਲਣ ਨਾਲ ਅੰਮ੍ਰਿਤਸਰ ਦਾ ਮਾਣ ਵਧਿਆ ਹੈ ਅਤੇ ਅਤੇ ਉਹਨਾਂ ਦੇ ਮੰਤਰੀ ਬਣਨ ਨਾਲ ਸਿਹਤ ਵਿਭਾਗ ਵਿੱਚ ਸੁਧਾਰ ਹੋਵੇਗਾ ਅਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਨੂੰ ਪੀਜੀਆਈ ਦੇ ਨਾਲ ਜੋੜਨ ਦਾ ਰਸਤਾ ਸਾਫ ਹੋਏਗਾ।
ਪੰਜਾਬ ਕੈਮਿਸਟ ਦੇ ਦਫਤਰ ਵਿਚ ਉਨ੍ਹਾਂ ਦੇ ਮੰਤਰੀ ਮੰਡਲ ਵਿਚ ਸ਼ਾਮਿਲ ਹੋਣ ਤੇ ਡਾਕਟਰ ਨਿੱਜਰ ਨੂੰ ਵਧਾਈ ਦਿੱਤੀ ਗਈ ਅਤੇ ਕੇਕ ਕੱਟਿਆ ਗਿਆ। ਇਸ ਮੌਕੇ ਅਨੂਪ ਬਿੱਟਾ, ਰਾਜੀਵ ਕਪੂਰ, ਮਨਜੀਤ ਸਿੰਘ, ਰਾਕੇਸ਼ ਦੁੱਗਲ, ਸੁਰਿੰਦਰ ਦੁੱਗਲ, ਅਮਰਦੀਪ ਸਿੰਘ, ਅਮਨਦੀਪ ਸਿੰਘ ਗੁਡਵਿਲ, ਅਰੁਣ ਰਾਣਾ, ਕਿਰਨ ਦੱਤਾ, ਅਸ਼ੀਸ਼ ਸ਼ਰਮਾ, ਰਾਜਨ ਮੇਹਰਾ, ਮਨਜਿੰਦਰ ਦੱਤਾ, ਅਭਿਸ਼ੇਕ ਆਦਿ ਮੌਜੂਦ ਸਨ।

NO COMMENTS

LEAVE A REPLY