ਨੀਦਰਲੈਂਡ ਤੋਂ ਆਈ ਟੀਮ ਨੇ ਕਾਲਜ ਦਾ ਦੌਰਾ ਕੀਤਾ

0
10

ਅੰਮ੍ਰਿਤਸਰ  5 ਮਈ (ਪਵਿੱਤਰ ਜੋਤ) : ਮਾਤਾ ਚਰਨ ਕੌਰ ਕਾਲਜ ਅਤੇ ਪਬਲਿਕ ਹੈਲਥ ਵਿੱਚ ਨੀਦਰਲੈਂਡ ਦੇਸ਼ ਤੋਂ ਟੀਮ ਮੈਂਬਰ ਨੇ ਕਾਲਜ ਦਾ ਦੌਰਾ ਕੀਤਾ ਅਤੇ ਸੈਨੇਟਰੀ ਇੰਸਪੈਕਟਰ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਵਿਦਿਆਰਥੀਆਂ ਨਾਲ  ਰੀਸਾਈਕਲਿੰਗ ਲਈ ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਨ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਸ੍ਰੀ ਅਰਜੁਨ ਰਾਮ ਸਿਟੀ ਲੀਡ ਫਿਨਿਲੂਪ ਨੇ ਦੱਸਿਆ ਕਿ ਨੀਦਰਲੈਂਡ  ਦੇ ਮੈਂਬਰ ਇੱਥੇ ਸਰਵੇਖਣ ਲਈ ਆਏ  ਹਨ ਅਤੇ  ਮਾਤਾ ਚਰਨ ਕੌਰ ਕਾਲਜ ਅਤੇ ਪਬਲਿਕ ਹੈਲਥ ਅੰਮ੍ਰਿਤਸਰ  ਜੋ ਕਿ ਸਫਾਈ  ਅਤੇ ਪਲਾਸਟਿਕ ਅਤੇ ਪਾਣੀ ਦੀ ਸਪਲਾਈ ਨੂੰ ਖਤਮ ਕਰਨ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਹੈ ਅਤੇ  ਆਪਣੇ ਸੈਨੇਟਰੀ ਇੰਸਪੈਕਟਰ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰ ਰਹੇ ਹਨ ਅਤੇ ਸਾਡੇ ਪ੍ਰੋਜੈਕਟ ਵਿੱਚ ਜਸਤਰਨ ਸਿੰਘ ਅਤੇ ਰਣਜੀਤ ਸਿੰਘ, ਨਵਦੀਪ ਕੌਰ ਜੋ  ਕਾਲਜ ਤੋਂ ਗਏ ਹਨ, ਸਾਡੇ ਪ੍ਰੋਜੈਕਟ ਵਿੱਚ
ਕੰਮ ਕਰ ਰਹੇ ਹਨ ਅਤੇ ਉਹ ਬਹੁਤ ਵਧੀਆ ਕੰਮ ਕਰਦੇ ਹਨ। ਨੀਦਰਲੈਂਡ ਤੋਂ ਰੋਮੀ  ਅਤੇ ਨੀਦਰਲੈਂਡ  ਤੋਂ ਥਾਮਸ ਸੈਮੂਅਲ ਕਾਲਜ ਆ ਕੇ ਬਹੁਤ ਖੁਸ਼ ਸਨ ਅਤੇ ਮਾਤਾ ਚਰਨ ਕੌਰ ਕਾਲਜ ਆਫ਼ ਪਬਲਿਕ ਦੇ
ਡਾਇਰੈਕਟਰ ਡਾ: ਰਣਜੀਤ ਸਿੰਘ ਨੇ ਸਾਰੇ ਟੀਮ ਮੈਂਬਰ ਅਤੇ ਪ੍ਰੋਜੈਕਟ ਮੈਨੇਜਰ UNDP ਦਾ ਗੁਲਦਸਤੇ ਦੇ ਕੇ ਸਵਾਗਤ ਕੀਤਾ | ਉਹਨਾਂ ਨੇ ਦੱਸਿਆ ਕਿ ਸਾਡਾ ਕਾਲਜ 28 ਸਾਲ ਪੁਰਾਣਾ ਹੈ ਅਤੇ ਬਹੁਤ ਸਾਰੇ ਵਿਦਿਆਰਥੀ  ਸੈਨੇਟਰੀ ਇੰਸਪੈਕਟਰ ਕੋਰਸ ਕਰਨ ਤੋਂ ਬਾਅਦ ਚੀਫ ਸੈਨੇਟਰੀ ਇੰਸਪੈਕਟਰ, ਸੈਨੇਟਰੀ ਇੰਸਪੈਕਟਰ,  ਹੈਲਥ ਇੰਸਪੈਕਟਰ ਵਰਗੀਆਂ ਅਸਾਮੀਆਂ ‘ਤੇ ਕੰਮ ਕਰਦੇ ਹਨ, ਜਿਹੜੇ ਵਿਦਿਆਰਥੀ ਵੱਖ-ਵੱਖ ਹਮਾਚਲ, ਹਰਿਆਣਾ, ਜੰਮੂ ਕਸ਼ਮੀਰ, ਪੰਜਾਬ ਨਗਰ ਨਿਗਮ, ਨਗਰ ਪੰਚਾਇਤ, ਨਗਰ ਕੌਂਸਲ, ਆਰਮੀ,  ਏਅਰਪੋਰਟ, ਮੈਡੀਕਲ ਕਾਲਜ, ਯੂਨੀਵਰਸਿਟੀ, ਪੀ.ਜੀ.ਆਈ.ਚੰਡੀਗੜ੍ਹ ਦੀਆਂ ਵਿੱਚ ਨੌਕਰੀਆਂ  ਕਰ ਰਹੇ ਹਨ ਅਤੇ ਤੁਸੀਂ ਸਾਡੇ ਕਾਲਜ ਵਿੱਚ ਆਏ ਹੋ ਅਤੇ ਸਾਡੇ ਬੱਚਿਆਂ ਨੂੰ ਤੁਹਾਡੇ ਤੋਂ ਬਹੁਤ ਕੁਝ  ਸਿੱਖਣ ਨੂੰ ਮਿਲੇਗਾ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਸਾਲਿਡ ਵੇਸਟ ਮੈਨੇਜਮੈਂਟ  ਅਤੇ ਰੀਸਾਈਕਲਿੰਗ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਅਰਜੁਨ ਰਾਮ ਜੀ ਨੇ ਕਿਹਾ ਕਿ ਭਵਿੱਖ  ਵਿੱਚ ਵੀ ਇਸ ਕਾਲਜ ਵਿੱਚੋਂ ਕਿਸੇ ਵੀ ਚੰਗੇ ਸੈਨੇਟਰੀ ਇੰਸਪੈਕਟਰ ਵਿਦਿਆਰਥੀ ਨੂੰ ਨੌਕਰੀ ਦੇ ਕੇ ਸਾਨੂੰ  ਖੁਸ਼ੀ ਹੋਵੇਗੀ ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਤੁਸੀਂ ਇੱਕ ਵਾਰ ਫਾਈਨਲ ਪੇਪਰ ਦੇ ਦਿਓ  ਸੈਨੇਟਰੀ ਇੰਸਪੈਕਟਰ ਕੋਰਸ ਦਾ, ਸਾਨੂੰ ਆਪਣਾ ਰੈਜ਼ਿਊਮੇ ਭੇਜੋ ਅਤੇ ਅਸੀਂ ਜਲਦੀ ਹੀ ਤੁਹਾਨੂੰ ਸਾਡੇ
ਪ੍ਰੋਜੈਕਟ ਵਿੱਚ ਸ਼ਾਮਲ ਕਰਾਂਗੇ ਅਤੇ ਅਸੀਂ ਨੌਕਰੀਆਂ ਦੇਵਾਂਗੇ। ਇਸ ਮੌਕੇ ਸੈਨੇਟਰੀ ਇੰਸਪੈਕਟਰ, ਸ਼ਿਵਾਨੀ, ਜੈਸਿਕਾ,  ਪੂਨਮ, ਪ੍ਰਭਜੋਤ ਸਿੰਘ, ਸੰਦੀਪ ਕੌਰ ਮੋਗਾ, ਜਗਰੂਪ ਸਿੰਘ, ਵਿਦਿਆਰਥੀ ਸ਼ਾਮਲ  ਸੁਖਦੇਵ ਸਿੰਘ ਅਤੇ  ਹੋਰ ਵੀ ਵਿਦਿਆਰਥੀ ਹਾਜ਼ਰ ਸਨ ਅਤੇ ਮੈਡਮ ਸ਼ਿਆਮਲਾ ਨੇ ਆਏ ਹੋਏ ਮੈਂਬਰਾਂ ਦਾ ਸਵਾਗਤ  ਕੀਤਾ।

NO COMMENTS

LEAVE A REPLY