ਧਾਰਮਿਕ ਆਸਥਾ ਦੀ ਆੜ ਵਿੱਚ ਕਿਸੇ ਵੀ ਸਰਕਾਰੀ ਜਮੀਨ ਉਪਰ ਨਜਾਇਜ ਕਬਜੇ ਨਾ ਕਰੇ ਜਾਣ : ਕਮਿਸ਼ਨਰ

0
35

ਅੰਮ੍ਰਿਤਸਰ 19 ਅਪ੍ਰੈਲ (ਰਾਜਿੰਦਰ ਧਾਨਿਕ) :  – ਅੱਜ ਮਿਤੀ 19-04-2022 ਨੂੰ ਸਵੇਰੇ 6.00 ਵਜੇ ਮਾਨਯੋਗ ਕਮਿਸ਼ਨਰ ਜੀ ਦੀਆਂ ਹੁਕਮਾਂ ਅਨੁਸਾਰ ਡਿਊਟੀ ਮੈਜਿਸਟਰੇਟ ਸ਼੍ਰੀ ਅਕਵਿੰਦਰ ਕੌਰ ਨਾਇਬ ਤਹਿਸੀਲਦਾਰ ਅੰਮ੍ਰਿਤਸਰ-2 ਜੀ ਦੀ ਹਾਜ਼ਰੀ ਵਿੱਚ ਸ਼੍ਰੀ ਦਲਜੀਤ ਸਿੰਘ ਸਬ-ਇੰਸਪੈਕਟਰ ਪੁਲਿਸ ਸਟੇਸ਼ਨ ਸੀ-ਡਵੀਜਨ, ਬਿਲਡਿੰਗ ਇੰਸਪੈਕਟਰ ਸ਼੍ਰੀਮਤੀ ਰਾਜ ਰਾਣੀ, ਐਸ.ਡੀ.ਓ ਸ਼੍ਰੀ ਸਵਰਾਜ ਇੰਦਰਪਾਲ ਸਿੰਘ, ਅਸਟੇਟ ਅਫਸਰ
ਸ੍ਰ. ਧਰਮਿੰਦਰਜੀਤ ਸਿੰਘ, ਸ਼੍ਰੀ ਸਤਨਾਮ ਸਿੰਘ ਲੈਂਡ ਇੰਸਪੈਕਟਰ, ਸ਼੍ਰੀ ਰਾਜ ਕੁਮਾਰ ਅਸਟੇਟ ਇੰਸਪੈਕਟਰ, ਸ਼੍ਰੀ ਅਰੁਣ ਸਹਿਜਪਾਲ ਕਲਰਕ, ਸ਼੍ਰੀ ਦੀਪਕ ਕੁਮਾਰ ਜੂਨੀਅਰ ਇੰਜੀਨੀਅਰ ਅਤੇ ਨਗਰ ਨਿਗਮ ਦੀ ਪੁਲਿਸ ਟੀਮ ਦੇ ਨਾਲ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਨਜਦੀਕ ਸਰਕਾਰੀ ਐਲੀਮੈਂਟਰੀ ਸਕੂਲ, ਭਗਤਾਂਵਾਲਾ ਵਿਖੇ ਨਗਰ ਨਿਗਮ ਦੀ ਜਮੀਨ ਖਸਰਾ ਨੰ. 1735 ਵਾਕਿਆ ਅੰਮ੍ਰਿਤਸਰ ਅਰਬਨ 107 ਰਕਬਾ 1500 ਵਰਗ ਗਜ਼ ਜਿਸਤੇ ਕੁਝ ਵਿਅਕਤੀਆਂ ਵੱਲੋਂ ਨਜਾਇਜ ਤੌਰ ਤੇ ਕਬਜਾ ਕੀਤਾ ਹੋਇਆ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਇਸ ਜਗਾਂ ਤੇ ਚਾਰਦੀਵਾਰੀ ਕਰ ਲਈ ਗਈ ਸੀ। ਪਿਛਲੇ ਕਾਫੀ ਸਮੇਂ ਤੋਂ All India Christian Samaj Morcha, Christian Pease Council of India (Regd.), ਦਫਤਰ ਡਿਪਟੀ ਕਮਿਸ਼ਨਰ, ਅੰਮ੍ਰਿਤਸਰ (ਸ਼ਿਕਾਇਤ ਸ਼ਾਖਾ), ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਵੱਲੋਂ ਇਸ ਜਗਾਂ ਉਪਰ ਹੋਏ ਨਜਾਇਜ ਕਬਜੇ ਸਬੰਧੀ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ, ਜਿਸਦੇ ਸਬੰਧ ਵਿੱਚ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਇਸ ਜਗਾਂ ਉਪਰ ਮੌਜੂਦ ਕਾਬਜਕਾਰ ਸ਼੍ਰੀ ਰਣਬੀਰ ਗਿੱਲ ਨੂੰ ਪੱਤਰ ਨੰ. ਈਓ/402 ਮਿਤੀ 26-03-2021, ਪੱਤਰ ਨੰ. ਈਓ/42 ਮਿਤੀ 16-04-2021 ਰਾਹੀਂ ਪੱਤਰ ਜਾਰੀ ਕਰਕੇ ਇਸ ਜਗਾਂ ਦੀ ਮਾਲਕੀ ਸਬੰਧੀ ਦਸਤਾਵੇਜ ਪੇਸ਼ ਕਰਨ ਲਈ ਕਿਹਾ ਗਿਆ, ਪਰੰਤੂ ਬਾਰ-ਬਾਰ ਪੱਤਰ ਜਾਰੀ ਕਰਨ ਦੇ ਬਾਵਜੂਦ ਵੀ ਕਾਬਜਕਾਰ ਵੱਲੋਂ ਮਾਲਕੀ ਸਬੰਧੀ ਕੋਈ ਵੀ ਦਸਤਾਵੇਜ ਪੇਸ਼ ਨਹੀਂ ਕੀਤੇ ਗਏ। ਜਿਸਤੇ ਕਾਰਵਾਈ ਕਰਦੇ ਹੋਏ ਮੌਕੇ ਤੇ ਸਰਕਾਰੀ ਜਗਾਂ ਉਪਰ ਹੋਏ ਨਜਾਇਜ ਕਬਜੇ ਨੂੰ ਛੁਡਵਾ ਲਿਆ ਗਿਆ ਹੈ ਅਤੇ ਇਸ ਜਗਾਂ ਤੇ ਨਗਰ ਨਿਗਮ ਦੀ ਮਾਲਕੀ ਜਮੀਨ ਦਾ ਬੋਰਡ ਲਗਾ ਦਿੱਤਾ ਗਿਆ ਹੈ ਅਤੇ ਬਾਹਰ ਗੇਟ ਨੂੰ ਸੀਲ ਕਰ ਦਿੱਤਾ ਗਿਆ ਹੈ। ਮੌਕੇ ਤੇ ਹਾਜ਼ਿਰ ਸਿਵਲ ਵਿਭਾਗ ਦੀ ਟੀਮ ਵੱਲੋਂ ਇੱਕ ਸਾਈਡ ਤੇ ਕੰਡਿਆਲੀ ਤਾਰ ਲਗਾ ਕੇ ਪੂਰਾ ਕਬਜਾ ਪ੍ਰਾਪਤ ਕਰ ਲਿਆ ਗਿਆ ਹੈ। ਇਸਦੇ ਨਾਲ ਹੀ ਮਾਨਯੋਗ ਕਮਿਸ਼ਨਰ ਜੀ ਵੱਲੋਂ ਸਿਵਲ ਵਿਭਾਗ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਇਸ ਜਗਾਂ ਦੀ ਸਾਫ ਸਫਾਈ ਕਰਵਾਈ ਜਾਵੇ ਅਤੇ ਇਸ ਜਗਾਂ ਨੂੰ ਵਰਤੋਂ ਵਿੱਚ ਲਿਆਉਣ ਲਈ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ। ਕਾਬਜਕਾਰ ਵੱਲੋਂ ਇਸ ਜਗਾਂ ਉਪਰ ਇੱਕ ਸਾਈਡ ਉਪਰ ਲਗਭਗ 150 ਵਰਗ ਗਜ਼ ਉਪਰ ਲੈਂਟਰ ਪਾਇਆ ਹੋਇਆ ਸੀ ਅਤੇ ਇੱਕ ਸਾਈਡ ਤੇ 15-16 ਵਰਗ ਗਜ਼ ਵਿੱਚ ਇੱਕ ਮੰਦਿਰ ਬਣਿਆ ਹੋਇਆ ਸੀ। ਮੌਕੇ ਤੇ ਕਾਰਵਾਈ ਦੌਰਾਨ ਇਸ ਬਣੇ ਹੋਏ ਮੰਦਿਰ ਦੀ ਪਵਿੱਤਰਤਾ ਅਤੇ ਲੋਕਾਂ ਦੀ ਧਾਰਮਿਕ ਸ਼ਰਧਾ ਨੂੰ ਮੁੱਖ ਰੱਖਦੇ ਹੋਏ ਇਸ ਮੰਦਿਰ ਨਾਲ ਕਿਸੇ ਕਿਸਮ ਦੀ ਕੋਈ ਛੇੜਛਾੜ ਨਹੀਂ ਕੀਤੀ ਗਈ ਅਤੇ ਇਸ ਮੰਦਿਰ ਦੀ ਧਾਰਮਿਕ ਮਰਿਯਾਦਾ ਨੂੰ ਕਾਇਮ ਰੱਖਿਆ ਗਿਆ। ਮਾਨਯੋਗ ਕਮਿਸ਼ਨਰ ਜੀ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਧਾਰਮਿਕ ਆਸਥਾ ਦੀ ਆੜ ਵਿੱਚ ਕਿਸੇ ਵੀ ਸਰਕਾਰੀ ਜਮੀਨ ਉਪਰ ਨਜਾਇਜ ਕਬਜੇ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ।

NO COMMENTS

LEAVE A REPLY