ਅੰਮ੍ਰਿਤਸਰ 19 ਅਪ੍ਰੈਲ (ਪਵਿੱਤਰ ਜੋਤ) : ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ, ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾਂ ਦੀ ਪ੍ਰਧਾਨਗੀ ਹੇਠਾਂ, ਸ਼ੀਨੀਅਰ ਮੈਡੀਕਲ ਅਫਸਰ ਡਾ ਕੁੰਵਰਅਜੈ ਵਲੋਂ 75ਵਾਂ ਆਜਾਦੀ ਕਾ ਮਹੋਸਤਵ ਤਹਿਤ ਸ਼ੀ.ਐਚ.ਸੀ. ਲੋਪੋਕੇ ਵਿਖੇ ਬਲਾਕ ਪੱਧਰੀ ਸਿਹਤ ਮੇਲਾ ਲਗਾਇਆ ਗਿਆ। ਇਸ ਮੇਲੇ ਦੌਰਾਣ ਵੱਖ-ਵੱਖ 11 ਸਟਾਲ ਲਗਾਏ ਗਏ। ਜਿਨ੍ਹਾਂ ਵਿੱਚ ਹੈਂਡੀਕੈਪ ਸਰਟੀਫਿਕੇਟ, ਆਯੂਸ਼ਮਾਨ ਭਾਰਤ ਸਿਹਤ ਬੀਮਾਂ ਯੋਜਨਾਂ ਕਾਰਡ, ਅੱਖਾਂ ਦੀ ਜਾਂਚ ਕੈਂਪ, ਦੰਦਾਂ ਦੀ ਸੰਭਾਲ ਕੈਂਪ, ਬੱਚਿਆਂ ਦੀਆਂ ਬੀਮਾਰੀਆਂ ਸੰਬਧੀ, ਹੋਮੀਉਪੈਥਿਕ ਮੈਡੀਸਨ, ਆਯੁਰਵੈਦਿਕ ਮੈਡੀਸਨ, ਟੈਲੀ ਮੈਡੀਸਨ, ਫੈਮਲੀ ਪਲੈਨਿੰਗ ਕੈਂਪ, ਲੈਬ ਟੈਸਟ, ਈਸੀਜੀ, ਐਕਸ-ਰੇ ਆਦਿ ਤੋਂ ਇਲਾਵਾ ਐਨ.ਜੀ.ਓ. ਗੁਰੁ ਮੇਹਰ ਵੈਲਫੇਅਰ ਸੁਸਾਇਟੀ ਵਲੋਂ ਇਕ ਖੂਨਦਾਨ ਕੈਂਪ ਵੀ ਲਗਾਇਆ ਗਿਆ। ਇਸ ਕੈਂਪ ਦੌਰਾਣ ਲਗਭਗ ਪੰਜ ਹਜਾਰ ਮਰੀਜਾਂ ਨੇ ਲਾਭ ਲ਼ਿਆ ਅਤੇ 42 ਲੋਕਾਂ ਨੇ ਖੁਨ ਦਾਨ ਕੀਤਾ। ਇਸ ਅਵਸਰ ਤੇ ਜਾਣਕਾਰੀ ਦਿੰਦਿਆਂ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੂਰੇ ਪੰਜਾਬ ਭਰ ਵਿਚ ਘਰ-ਘਰ ਸਿਹਤ ਸਹੂਲਤਾਂ ਪ੍ਰਦਾਣ ਕਰਨ ਦੇ ਮਕਸਦ ਨਾਲ 18 ਤੋਂ 22 ਅਪ੍ਰੈਲ ਤੱਕ ਹਰੇਕ ਬਲਾਕ ਪੱਧਰ ਤੇ ਇਹ ਕੈਂਪ ਲਗਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਅਪੀਲ ਹੈ ਕਿ ਉਹ ਇਹਨਾਂ ਕੈਂਪਾਂ ਦਾ ਭਰਪੂਰ ਲਾਭ ਲੈਣ। ਇਸ ਪ੍ਰੋਗਰਾਮ ਦਾ ਸੰਚਾਲਨ ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ ਵਲੋਂ ਕੀਤਾ ਗਿਆ। ਇਸ ਕੈਂਪ ਦੌਰਾਣ ਐਸ.ਐਮ.ਉ. ਅਜਨਾਲਾ ਡਾ ਸੁਖਰਾਜ ਸਿੰਘ ਸੰਧੂ, ਡਾ ਗੁਨੀਤ ਕੌਰ, ਡਾ ਤੇਜਿੰਦਰ, ਡਾ ਜਸਕਰਣ ਕੌਰ, ਡਾ ਅਮੋਲ, ਬੀ.ਈ.ਈ. ਰੁਪਿੰਦਰ ਸਿੰੰਘ ਗੋਲਡੀ, ਵਿਸ਼ਾਲ ਸ਼ਰਮਾਂ,ਸੰਦੀਪ ਕੌਰ ਅਤੇ ਸਮੂਹ ਸਟਾਫ ਹਾਜਰ ਸੀ।