ਸਿਡਾਨਾ ਇੰਟਰਨੈਸ਼ਨਲ ਸਕੂਲ ਦਾ NEET ਵਿੱਚ ਸ਼ਾਨਦਾਰ ਪ੍ਰਦਰਸ਼ਨ

0
16

ਅੰਮ੍ਰਿਤਸਰ 10 ਸਤੰਬਰ (ਪਵਿੱਤਰ ਜੋਤ) : ਸਿਡਾਨਾ ਇੰਟਰਨੈਸ਼ਨਲ ਸਕੂਲ ਖਿਆਲਾ ਖੁਰਦ, ਰਾਮ ਤੀਰਥ ਰੋਡ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਅੱਜ NEET 2022 ਦੇ ਰਿਜਲਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸਕੂਲ ਦੇ ਵਿਦਿਆਰਥੀਆਂ ਨੇ NEET ਦੀ ਪ੍ਰੀਖਿਆ ਵਿੱਚ ਮੱਲਾਂ ਮਾਰੀਆਂ ਅਤੇ ਆਪਣੇ ਡਾਕਟਰ ਬਨਣ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਕਦਮ ਚੁੱਕਿਆ।
ਸਿਡਾਨਾ ਇੰਟਰਨੈਸ਼ਨਲ ਸਕੂਲ ਵਿੱਚ ਅੱਜ ਖੁਸ਼ੀ ਦਾ ਮਾਹੌਲ ਸੀ। NEET ਦੀ ਪ੍ਰੀਖਿਆ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਸਕੂਲ ਦੀ ਮੈਨੇਜਮੈਂਟ, ਮਿਹਨਤੀ ਅਧਿਆਪਕਾ ਅਤੇ ਮਾਪਿਆਂ ਦੇ ਆਸ਼ੀਰਵਾਦ ਦਾ ਸਿਰ ਬੰਨਿਆ।
NEET ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਵਿੱਚ ਗੁਰਸਹਿਜ ਢਿੱਲੋ ਨੇ (685) ਅੰਕ ਪ੍ਰਾਪਤ ਕੀਤੇ। NEET ਦੀ ਪ੍ਰੀਖਿਆ ਪਾਸ ਕਰਨ ਵਾਲੇ ਬਾਕੀ ਵਿਦਿਆਰਥੀਆਂ ਵਿੱਚ ਰੀਤ ਬਰਾੜ (671), ਗੁਰਪ੍ਰੀਤ ਸਿੰਘ (652), ਅਰਮਾਨਦੀਪ ਸਿੰਘ (630), ਅੰਸ਼ੀਕਾ ਨੇ (611) ਅੰਕ ਪ੍ਰਾਪਤ ਕੀਤੇ।
ਸਿਡਾਨਾ ਇੰਟਰਨੈਸ਼ਨਲ ਸਕੂਲ ਵਿੱਚ ਅੱਜ ਆਪਣੀ ਖੁਸ਼ੀ ਦਾ ਇਜਹਾਰ ਕਰਦੇ ਹੋਏ ਇਹ ਵਿਦਿਆਰਥੀ ਅਤੇ ਮਾਪੇ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਦੀਆਂ ਕਾਮਨਾਵਾਂ ਕਰਦੇ ਨਜ਼ਰ ਆਏ। ਸਕੂਲ ਦੀ ਮੈਨੇਜਮੈਂਟ ਅਤੇ ਅਧਿਆਪਕਾਂ ਵੱਲੋਂ ਇਹਨਾਂ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇੱਥੇ ਇਹ ਵਰਨਣਯੋਗ ਹੈ ਕਿ ਸਿਡਾਨਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਹਰ ਸਾਲ ਅਲੱਗ^ਅਲੱਗ ਯੋਗਤਾ ਪ੍ਰੀਖਿਆਵਾਂ ਵਿੱਚ ਆਪਣਾ ਲੋਹਾ ਮੰਨਵਾਉਂਦੇ ਹਨ।
ਇਹ ਵਿਦਿਆਰਥੀ MBBS ਕਰਨ ਤੋਂ ਬਾਅਦ MD, MS ਅਤੇ ਡਾਕਟਰੇਟ ਦੀ ਡਿਗਰੀ ਲੈ ਕੇ ਮਨੁੱਖਤਾ ਦੀ ਸੇਵਾ ਕਰਨਾ ਚਾਹੁੰਦੇ ਹਨ।

NO COMMENTS

LEAVE A REPLY