ਪਰਿਨਾਜ ਨੇ ਡਿਸਟ੍ਰਿਕਟ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਚ ਤਮਗਾ ਜਿੱਤ ਕੀਤਾ ਸਕੂਲ ਦਾ ਨਾਂ ਰੌਸ਼ਨ

0
22

ਅੰਮ੍ਰਿਤਸਰ 7 ਸਤੰਬਰ (ਪਵਿੱਤਰ ਜੋਤ) : ਪਰਿਨਾਜ਼ ਬਾਜਵਾ ਕਲਾਸ ਸੱਤਵੀਂ ਡੀ ਨੇ ਰਾਯਨ ਇੰਟਰਨੈਸ਼ਨਲ ਸਕੂਲ, ਅੰਮ੍ਰਿਤਸਰ ਦੇ ਚੇਅਰਮੈਨ ਸਰ ਡਾ. ਏ. ਐੱਫ. ਪਿੰਟੋ ਅਤੇ ਡਾਇਰੈਕਟਰ ਮੈਡਮ ਡਾ. ਗ੍ਰੇਸ ਪਿੰਟੋ ਦੀ ਪ੍ਰਧਾਨਗੀ ਹੇਠ 26ਵੀਂ ਓਪਨ ਡਿਸਟ੍ਰਿਕਟ ਰੋਲਰ ਸਕੇਟਿੰਗ ਚੈਂਪੀਅਨਸ਼ਿਪ 2022 ਵਿੱਚ ਭਾਗ ਲਿਆ। ਇਹ ਪ੍ਰਤੀਯੋਗਤਾ ਵੀ੍ਹਲਜ਼ ਸਕੇਟਿੰਗ ਰਿੰਕ,(The Wheels Skating Rink) ਲੋਹਾਰਕਾ ਰੋਡ ਅੰਮ੍ਰਿਤਸਰ ਵਿਖੇ 1 ਸਤੰਬਰ 2022 ਤੋਂ 4 ਸਤੰਬਰ 2022 ਤੱਕ ਆਯੋਜਿਤ ਕੀਤੀ ਗਈ ਸੀ। ਪਰਿਨਾਜ ਨੇ 500
ਮੀਟਰ ਅਤੇ 1000 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤਿਆ  ਅਤੇ 1500 ਮੀਟਰ ਰੋਡ ਰੇਸ ਵਿਚ ਸੋਨ ਤਗਮਾ ਜਿੱਤ ਕੇ
ਸਕੂਲ ਦਾ ਨਾਂ ਰੌਸ਼ਨ ਕੀਤਾ। ਪਰਿਨਾਜ਼ ਓਪਨ ਸਟੇਟ ਚੈਂਪੀਅਨਸ਼ਿਪ( Open State Championship)2022 ਲਈ ਵੀ ਚੁਣੀ ਗਈ ਜੋਕਿ ਮੋਹਾਲੀ ਵਿਖੇ ਹੋਵੇਗੀ। ਸਕੂਲ ਦੀ ਮੁੱਖ ਅਧਿਆਪਕਾ  ਕੰਚਨ ਮਲਹੋਤਰਾ ਨੇ ਪਰਿਨਾਜ਼ ਬਾਜਵਾ ਅਤੇ
ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ  ਅਤੇ ਆਉਣ ਵਾਲੀ ਚੈਂਪੀਅਨਸ਼ਿਪ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

NO COMMENTS

LEAVE A REPLY