ਪ੍ਰਭੂ ਗਣੇਸ਼ ਦੀ ਮਹਿਮਾ ਦਾ ਗੁਣਗਾਨ ਕਰਕੇ ਮਨ ਨੂੰ ਮਿਲਦੀ ਹੈ ਸ਼ਾਂਤੀ-ਕਪਿਲ ਸ਼ਰਮਾ

0
32

ਅੰਮ੍ਰਿਤਸਰ,1 ਸਤੰਬਰ (ਰਾਜਿੰਦਰ ਧਾਨਿਕ)- ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਟਸ ਸੁਸਾਇਟੀ ਦੇ ਧਾਰਮਿਕ ਯੂਨਿਟ ਏਕ ਨੂਰ ਸੇਵਾ ਟਰੱਸਟ ਦੇ ਵਾਈਸ ਚੇਅਰਮੈਨ ਅਤੇ ਭਾਜਪਾ ਦੇ ਮੰਡਲ ਪ੍ਰਧਾਨ ਕਪਿਲ ਸ਼ਰਮਾ ਦੇ ਗ੍ਰਹਿ ਵਿਖੇ ਪ੍ਰਭੂ ਸ਼੍ਰੀ ਗਣੇਸ਼ ਜੀ ਦੀ ਪੂਜਾ-ਅਰਚਨਾ ਕਰਦੇ ਹੋਏ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ। ਧਾਰਮਿਕ ਸੂਫੀ ਗਾਇਕ ਸ਼ੈਲੀ ਸਿੰਘ,ਕੇ.ਐਸ.ਕੰਮਾ,ਅਸ਼ਵਨੀ ਸ਼ਰਮਾ ਨੇ ਪ੍ਰਭੂ ਮਹਿਮਾ ਦਾ ਗੁਣਗਾਨ ਕਰਦੇ ਹੋਏ ਨੂੰ ਨਿਹਾਲ ਕੀਤਾ। ਕਪਿਲ ਸ਼ਰਮਾ ਨੇ ਮਹਿਮਾਨਾਂ ਦਾ ਸੁਆਗਤ ਕਰਦਿਆਂ ਸਨਮਾਨਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰਭੂ ਗਣੇਸ਼ ਜੀ ਮਹਿਮਾ ਦਾ ਗੁਣਗਾਨ ਕਰਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਉਨ੍ਹਾਂ ਨੇ ਨੌਜਵਾਨ ਵਰਗ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਧਾਰਮਿਕ ਰੁਚੀ ਵਧਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਤੇ ਸੁਖਮਿੰਦਰ ਸਿੰਘ ਪਿੰਟੂ,ਸਾਬਕਾ ਐਸ.ਪੀ ਕੇਵਲ ਕੁਮਾਰ,ਕੁਮਾਰ ਅਮਿਤ, ਗਗਨਦੀਪ ਸਿੰਘ,ਰੀਨਾ ਜੇਤਲੀ,ਲਵਲੀਨ ਵੜੈਚ, ਅਮਨ ਭਨੋਟ,ਮੋਨਿਕਾ ਸ਼ਰਮਾ, ਜਾਮਨੀ ਸ਼ਰਮਾ,ਸੁਖਵਿੰਦਰ ਸਿੰਘ,ਬੀ.ਐਲ.ਸ਼ਰਮਾ,ਸਜੀਵ ਵਿਜ,ਕਿਸ਼ਨਮ ਸ਼ਰਮਾ,ਭਾਰਤ ਭਾਸਕਰ, ਲਕਸ਼ਮੀ ਸ਼ਰਮਾ, ਸੀਮਾ ਗੋਲ੍ਹਣ,ਰਿਦਮ ਵਿਜ, ਪਵਨ ਜੋਸ਼ੀ,ਦੀਪਕ ਭਾਸਕਰ, ਸੋਨੀਆਂ ਜੋਸ਼ੀ,ਭਾਰਤੀ ਭਾਸਕਰ,ਪਵਿਤਰਜੋਤ ਵੜੈਚ ਵੀ ਮੌਜੂਦ ਸਨ।

NO COMMENTS

LEAVE A REPLY