ਅਕਾਲੀ ਦਲ ਬਾਦਲ ਨਹੀਂ ਅਕਾਲੀ ਦਲ ਸੰਯੁਕਤ ਦੇ ਸਿਪਾਹੀ ਹਾਂ-ਕੈਪਟਨ ਅਜੀਤ ਸਿੰਘ ਰੰਗਰੇਟਾ

0
44

ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋਣ ਵਾਲੇ ਨਾਵਾਂ ਦੀ ਲਿਸਟ ਦਾ ਕੀਤਾ ਖੰਡਨ
ਅੰਮ੍ਰਿਤਸਰ,25 ਦਸੰਬਰ (ਪਵਿੱਤਰ ਜੋਤ)- ਅਕਾਲੀ ਦਲ ਸੰਯੁਕਤ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਬਾਦਲ ਦੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਵਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਸ਼ਾਮਿਲ ਹੋ ਗਏ ਹਨ ਪਰ ਅਸੀਂ ਸੁਖਦੇਵ ਸਿੰਘ ਸੇਖਵਾਂ ਦੇ ਦੇ ਭਰੋਸੇਯੋਗ ਪਾਰਟੀ ਅਕਾਲੀ ਦਲ ਸੰਯੁਕਤ ਦੇ ਨਾਲ ਚਟਾਨ ਵਾਂਗ ਖੜੇ ਹਾਂ। ਇਹ ਸ਼ਬਦ ਅਕਾਲੀ ਦਲ ਸੰਯੁਕਤ ਐਸ.ਸੀ ਵਿੰਗ ਦੇ ਜਨਰਲ ਸੈਕਟਰੀ ਕੈਪਟਨ ਅਜੀਤ ਸਿੰਘ ਰੰਗਰੇਟਾ ਵੱਲੋਂ ਕਹੇ ਗਏ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਜੀਤ ਸਿੰਘ ਰੰਘਰੇਟਾ ਨੇ ਕਿਹਾ ਕਿ ਜਾਣਕਾਰੀ ਮੁਤਾਬਿਕ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋਣ ਵਾਲੇ ਨੇਤਾਵਾਂ ਦੇ ਵਿੱਚ ਕਈ ਅਜਿਹੇ ਨੇਤਾਵਾਂ ਦਾ ਨਾਵਾਂ ਨੂੰ ਵੀ ਦਿੱਤਾ ਗਿਆ।ਜਿਨ੍ਹਾਂ ਤੋਂ ਕੋਈ ਵੀ ਸਹਿਮਤੀ ਨਹੀਂ ਲਈ ਗਈ ਸੀ। ਜਿਸ ਨੂੰ ਲੈ ਕੇ ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਕਲਕੱਤਾ ਵੱਲੋਂ ਵੀ ਖੰਡਨ ਕੀਤਾ ਗਿਆ ਹੈ। ਇਸ ਤਰ੍ਹਾਂ ਅਸੀਂ ਵੀ ਖੰਡਨ ਕਰਦੇ ਹੋਏ ਬਿਆਨ ਕਰਦੇ ਹਾਂ ਕਿ ਅਕਾਲੀ ਦਲ ਬਾਦਲ ਪਾਰਟੀ ਦੇ ਨਾਲ ਸਾਡਾ ਕੋਈ ਤਲਕ ਵਾਸਤਾ ਨਹੀਂ ਹੈ। ਸਿੱਖ ਕੌਮ,ਧਰਮ,ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੁਰੱਖਿਆ ਅਤੇ ਹੋ ਰਹੀਆਂ ਧੱਕੇਸ਼ਾਹੀਆਂ ਦੀ ਰੋਕਥਾਮ ਨੂੰ ਲੈ ਕੇ ਅਕਾਲੀ ਦਲ ਸੰਯੁਕਤ ਪੰਜਾਬ ਵਾਸੀਆਂ ਦੇ ਨਾਲ ਹਮੇਸ਼ਾਂ ਖੜਾ ਹੈ। ਅਕਾਲੀ ਦਲ ਸੰਯੁਕਤ ਅਤੇ ਭਾਜਪਾ ਦੇ ਗਠਜੋੜ ਦੇ ਸਵਾਲ ਦੇ ਜਵਾਬ ਦਿੰਦਿਆਂ ਕੈਪਟਨ ਰੰਗਰੇਟਾ ਨੇ ਕਿਹਾ ਕਿ ਇਸ ਨੂੰ ਲੈ ਕੇ ਵੀ ਉੱਚ ਨੇਤਾਵਾਂ ਦੇ ਵਿੱਚ ਬੈਠਕਾਂ ਦਾ ਦੌਰ ਜਾਰੀ ਹੈ। ਪੰਜਾਬੀਆਂ ਦੇ ਹੱਕ ਵਿੱਚ ਛੇਤੀ ਹੀ ਕੋਈ ਚੰਗੀ ਖ਼ਬਰ ਸਾਹਮਣੇ ਆਵੇਗੀ।

NO COMMENTS

LEAVE A REPLY