ਅੰਮ੍ਰਿਤਸਰ 25 ਦਸੰਬਰ (ਅਰਵਿੰਦਰ ਵੜੈਚ) : ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੇ ਚੇਅਰਮੈਨ ਡਾਕਟਰ ਆਗਸਟੀਨ ਐਫ ਪਿੰਟੋ ਅਤੇ ਡਾਇਰੈਕਟਰ ਮੈਡਮ ਗਰੇਸ ਪਿੰਟੋ ਅਤੇ ਸੀਈਓ ਸਰ ਰਾਯਨ ਪਿੰਟੋ ਦੀ ਅਗਵਾਈ ਵਿੱਚ ਕ੍ਰਿਸਮਸ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਖਾਸ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਭ ਦੀ ਤੰਦਰੁਸਤੀ ਅਤੇ ਮੰਗਲਕਾਮਨਾ ਦੀ ਅਰਦਾਸ ਕੀਤੀ ਗਈ ਅਤੇ ਆਉਣ ਵਾਲਾ ਸਾਲ ਸਾਰਿਆ ਲਈ ਖੁਸ਼ੀਆਂ ਲੈ ਕੇ ਆਵੇ ਦੀ ਵੀ ਅਰਦਾਸ ਕੀਤੀ ਗਈ ਅਤੇ ਭਗਤੀ ਗੀਤ ਗਾਏ ਗਏ। ਸਕੂਲ ਦੇ ਚਾਰ ਹਾਊਸ ਨੇ ਕੈਰਲ ਸਿੰਗਿੰਗ ਪ੍ਰਤੀਯੋਗਤਾ ਵਿੱਚ ਭਾਗ ਲਿਆ ਜਿਸ ਵਿਚ ਨਿਊਟਨ ਹਾਊਸ ਵਿਜੇਤਾ ਰਿਹਾ। ਇਸ ਤੋਂ ਬਾਅਦ ਨੇਟੀਵਿਟੀ ਪਲੇ ਪੇਸ਼ ਕੀਤਾ ਗਿਆ ਜਿਸ ਵਿਚ ਯਿਸੂ ਮਸੀਹ ਦੇ ਜਨਮ ਦੇ ਦ੍ਰਿਸ਼ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਦੇ ਕਈ ਪ੍ਰਕਾਰ ਦੇ ਖੇਡ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਅੰਮ੍ਰਿਤਸਰ ਸ਼ਹਿਰ ਵਿੱਚ ਸਥਿਤ ਮਾਲ ਆਫ ਅੰਮ੍ਰਿਤਸਰ ਵਿੱਚ ਕ੍ਰਿਸਮਸ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਕੈਰਲ ਸਿੰਗਿੰਗ ਅਤੇ ਨੇਟੀਵਿਟੀ ਪਲੇ ਪੇਸ਼ ਕੀਤਾ। ਫੇਂਸੀ ਡਰੈੱਸ ਪ੍ਰਤੀਯੋਗਿਤਾ ਵੀ ਕਰਵਾਈ ਗਈ। ਮਾਲ ਆਫ ਅੰਮ੍ਰਿਤਸਰ ਵਿੱਚ ਆਏ ਲੋਕਾਂ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾਂ ਕੀਤੀ । ਇਹ ਸਾਰਾ ਪ੍ਰੋਗਰਾਮ ਮੁੱਖ ਅਧਿਆਪਿਕਾ ਕੰਚਨ ਮਲਹੋਤਰਾ ਦੀ ਨਿਗਰਾਨੀ ਹੇਠ ਅਤੇ ਨਿਰਦੇਸ਼ ਅਨੁਸਾਰ ਕਰਵਾਇਆ ਗਿਆ। ਮੁੱਖ ਅਧਿਆਪਿਕਾ ਨੇ ਸਾਰਿਆਂ ਨੂੰ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈ ਦਿੱਤੀ ਅਤੇ ਸਾਰਿਆਂ ਨੂੰ ਅਗਾਹ ਵਧੂ ਸੋਚ ਰੱਖਦੇ ਹੋਏ ਅੱਗੇ ਵਧਣ ਦਾ ਸੰਦੇਸ਼ ਦਿੱਤਾ ਤਾਂ ਜੋ ਭਾਰਤ ਦਾ ਨਿਰਮਾਣ ਹੋ ਸਕੇ।