ਮੋਦੀ ਪ੍ਰਤੀ ਲੋਕਾਂ ਦੇ ਅਟੁਟ ਵਿਸ਼ਵਾਸ ਅਤੇ ਅਥਾਹ ਪਿਆਰ ਕਾਰਨ ਭਾਜਪਾ ਨੇ ਗੁਜਰਾਤ ਵਿੱਚ ਭਾਰੀ ਬਹੁਮਤ ਹਾਸਲ ਕਰਕੇ ਬਣਾਇਆ ਨਵਾਂ ਰਿਕਾਰਡ: ਅਸ਼ਵਨੀ ਸ਼ਰਮਾ

0
11

ਚੰਡੀਗੜ੍ਹ/ਅੰਮ੍ਰਿਤਸਰ, 8 ਦਸੰਬਰ ( ਪਵਿੱਤਰ ਜੋਤ) : ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਗੁਜਰਾਤ ਦੇ ਲੋਕਾਂ ਨੇ ਭਾਜਪਾ ਦੇ 27 ਸਾਲਾਂ ਦੇ ਸੁਸ਼ਾਸਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ ਹਿੱਤ ‘ਚ ਲਏ ਠੋਸ ਅਤੇ ਨਿਰਣਾਇਕ ਫੈਸਲਿਆਂ ਅਤੇ ਲੋਕ-ਕਲਿਆਣ ਦੀਆਂ ਨੀਤੀਆਂ ‘ਤੇ ਮੁੜ ਨਿਰਣਾਇਕ ਵਿਸ਼ਵਾਸ ਦਾ ਪ੍ਰਗਟਾਵਾ ਕਰਦਿਆਂ 155 ਤੋਂ ਵੱਧ ਸੀਟਾਂ ‘ਤੇ ਬਹੁਮਤ ਦੇ ਕੇ ਭਾਜਪਾ ਨੂੰ ਜਿੱਤ ਦਿਵਾਉਣ ਲਈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਗੁਜਰਾਤ ਦੇ ਲੋਕਾਂ ਦਾ ਕੋਟੀ-ਕੋਟੀ ਧੰਨਵਾਦ ਕੀਤਾ ਅਤੇ ਭਾਜਪਾ ਵਰਕਰਾਂ ਨੂੰ ਜਿੱਤ ਦਿਵਾਉਣ ਲਈ ਵਧਾਈ ਦਿੱਤੀ।

                ਅਸ਼ਵਨੀ ਸ਼ਰਮਾ ਨੇ ਆਪਣੇ ਬਿਆਨ ‘ਚ ਕਿਹਾ ਕਿ ਇਹ ਇਕ ਵਾਰ ਫਿਰ ਸਪੱਸ਼ਟ ਹੋ ਗਿਆ ਹੈ ਕਿ ਭਾਰਤ ਦੇ ਵਿਸ਼ਵ ਪ੍ਰਸਿੱਧ ਅਤੇ ਦੇਸ਼ ਦੇ ਹਰਮਨ ਪਿਆਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਲੋਕਾਂ ਦਾ ਅਟੁੱਟ ਵਿਸ਼ਵਾਸ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਵਲੋਂ ਭਾਰਤ ਨੂੰ ਵਿਸ਼ਵ-ਗੁਰੂ ਅਤੇ ਵਿਸ਼ਵ ਸ਼ਕਤੀ ਬਣਾਉਣ ਦੇ ਦੇਖੇ ਗਏ ਸੁਫਨੇ ਨੂੰ ਪੂਰਾ ਕਰਨ ਲਈ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਲਈ ਤਿਆਰ ਹਨ ਅਤੇ ਦੇਸ਼ ਅਤੇ ਖੁਦ ਦੀ ਤਰੱਕੀ ਚਾਹੁੰਦੇ ਹਨ। ਭਾਜਪਾ ਨੇ ਜਨਤਾ ਦੇ ਸਮਰਥਨ ਨਾਲ ਗੁਜਰਾਤ ਵਿੱਚ ਲਗਾਤਾਰ ਸੱਤਵੀਂ ਵਾਰ ਜਿੱਤ ਦਾ ਝੰਡਾ ਲਹਿਰਾਇਆ ਹੈ। ਗੁਜਰਾਤ ਦੇ ਲੋਕਾਂ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਮੋਦੀ ‘ਤੇ ਭਰੋਸਾ ਜਤਾਇਆ ਹੈ ਅਤੇ ਵਿਕਾਸ ਦੇ ਨਾਮ ‘ਤੇ ਵੋਟ ਦਿੱਤੀ ਹੈ। ਗੁਜਰਾਤ ਵਿੱਚ ਭਾਜਪਾ ਨੇ ਸਾਰੇ ਮੁੱਖ ਮੰਤਰੀਆਂ ਦੀ ਅਗਵਾਈ ਵਿੱਚ ਜੋ ਵਿਕਾਸ ਕੀਤਾ ਹੈ, ਉਸ ਉੱਤੇ ਜਨਤਾ ਨੇ ਇੱਕ ਵਾਰ ਫਿਰ ਮੋਹਰ ਲਗਾ ਦਿੱਤੀ ਹੈ।

                ਅਸ਼ਵਨੀ ਸ਼ਰਮਾ ਨੇ ਕਿਹਾ ਕਿ ਗੁਜਰਾਤ ਚੋਣ ਨਤੀਜਿਆਂ ਨੇ ਕਈ ਚੋਣ ਵਿਸ਼ਲੇਸ਼ਕਾਂ ਦੀਆਂ ਭਵਿੱਖਬਾਣੀਆਂ ਨੂੰ ਗਲਤ ਸਾਬਤ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਸ਼ੁਰੂ ਤੋਂ ਹੀ ਕਹਿੰਦੀ ਆ ਰਹੀ ਹੈ ਕਿ ਇਸ ਵਾਰ 150 ਪਾਰ ਅਤੇ ਜਨਤਾ ਨੇ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਵਿੱਚ ਵਿਸ਼ਵਾਸ ਜਤਾਇਆ ਹੈ ਅਤੇ ਭਾਜਪਾ ਨੂੰ ਬਹੁਮਤ ਦੇ ਕੇ ਗੁਜਰਾਤ ਦੀ ਕਮਾਨ ਇੱਕ ਵਾਰ ਫਿਰ ਤੋਂ ਬੀਜੇਪੀ ਨੂੰ ਸੌਂਪੀ ਹੈ। ਜਨਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਭਲਾਈ ਨੀਤੀਆਂ ਦਾ ਸਮਰਥਨ ਕੀਤਾ ਹੈ। ਸ਼ਰਮਾ ਨੇ ਕਿਹਾ ਕਿ ਹਿਮਾਚਲ ‘ਚ ਲੋਕਾਂ ਨੇ ਹਮੇਸ਼ਾ ਹੀ ਪੰਜ ਸਾਲਾਂ ਬਾਅਦ ਸਰਕਾਰ ਬਦਲੀ ਹੈ। ਭਾਵੇਂ ਹਿਮਾਚਲ ਪ੍ਰਦੇਸ਼ ਦੇ ਨਤੀਜਿਆਂ ਵਿੱਚ ਭਾਜਪਾ ਸੱਤਾ ਤੋਂ ਬਾਹਰ ਹੋ ਗਈ ਹੈ ਪਰ ਫਿਰ ਵੀ ਐਂਟੀ-ਇਨਕੰਪੈਨ੍ਸੀ ਲਹਿਰ ਦੇ ਚੱਲਦਿਆਂ ਕਾਂਗਰਸ ਨੂੰ ਸਖ਼ਤ ਟੱਕਰ ਦਿੰਦੇ ਹੋਏ ਇੱਕ ਮਜ਼ਬੂਤ ਪ੍ਰਤੀਦਵਧੀ ਅਤੇ ਮਜ਼ਬੂਤ ਵਿਰੋਧੀ ਧਿਰ ਵਜੋਂ ਮੈਦਾਨ ਵਿੱਚ ਹੈ। ਸ਼ਰਮਾ ਨੇ ਕਿਹਾ ਕਿ ਦੋਵਾਂ ਸੂਬਿਆਂ ‘ਚ ‘ਆਪ’ ਦਾ ਸਫ਼ਾਇਆ ਹੋ ਗਿਆ ਹੈ। ਇਸ ਤੋਂ ਸਾਫ਼ ਹੈ ਕਿ ਜਨਤਾ ਨੂੰ ਆਪ ਦੇ ਝੂਠ ਅਤੇ ਝੂਠੇ ਵਾਅਦਿਆਂ ‘ਤੇ ਭਰੋਸਾ ਨਹੀਂ ਹੈ ਅਤੇ ਜਨਤਾ ਨੇ ਉਨ੍ਹਾਂ ਨੂੰ ਸੱਚਾਈ ਦਾ ਆਈਨਾ ਵਿਖਾ ਦਿੱਤਾ ਹੈ।

                ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਹੋਣ ਵਾਲੀਆਂ ਨਿਗਮ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬਹੁਮਤ ਨਾਲ ਜਿੱਤੇਗੀ।

NO COMMENTS

LEAVE A REPLY