ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕੇਮਟੀ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਦੇ ਵਿਕਾਸ ਕਾਰਜਾਂ ਨੂੰ ਦਿੱਤੀ ਗਈ ਪ੍ਰਵਾਨਗੀ

0
33
ਅੰਮ੍ਰਿਤਸਰ, 8 ਦਸੰਬਰ (ਰਾਜਿੰਦਰ ਧਾਨਿਕ) :  ਮੇਅਰ ਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਮੇਅਰ ਤੋਂ ਇਲਾਵਾ ਕਮਿਸ਼ਨਰ ਸੰਦੀਪ ਰਿਸ਼ੀ, ਸੀਨੀਅਰ ਡਿਪਟੀ ਮੇਅਰ ਰਮਨ ਬਖ਼ਸ਼ੀ, ਡਿਪਟੀ ਮੇਅਰ ਯੂਨਸ ਕੁਮਾਰ, ਕੌਂਸਲਰ ਵਿਕਾਸ ਸੋਨੀ, ਕੌਂਸਲਰ ਗੁਰਜੀਤ ਕੌਰ ਵੀ ਹਾਜ਼ਰ ਸਨ।
ਅੱਜ ਦੀ ਇਸ ਮੀਟਿੰਗ ਵਿਚ ਵਿਕਾਸ ਕਾਰਜਾਂ ਨੂੰ ਕਰਵਾਉਣ ਦੇ ਲਈ ਲੋੜੀਂਦੀਆਂ ਪ੍ਰਵਾਨਗੀਆਂ ਦੇ ਅੰਤਰਗਤ ਕਮੇਟੀ ਮੈਂਬਰਾਨ ਵੱਲੋਂ ਸਰਵ ਸੰਮਤੀ ਨਾਲ ਕਰੋੜਾਂ ਰੁਪਏ ਤੇ ਕੰਮਾਂ ਨੂੰ ਪ੍ਰਵਾਨਗੀ ਦਿੱਤੀ ਗਈ ਜਿਨ੍ਹਾਂ ਵਿਚ ਪ੍ਰਮੁੱਖ ਤੌਰ ਤੇ ਸਿਵਲ ਅਤੇ ਓ.ਐਂਡ ਐਮ., ਸਿਹਤ ਵਿਭਾਗ ਅਤੇ ਹੋਰ ਜਰੂਰੀ ਕੰਮਾਂ ਨੂੰ ਮੰਜੂਰੀ ਦਿੱਤੀ ਗਈ। ਮੀਟਿੰਗ ਵਿਚ ਸ਼ਹਿਰ  ਦੀਆਂ ਵੱਖ-ਵੱਖ ਵਾਰਡਾਂ ਦੀਆ ਸੜ੍ਹਕਾਂ ਅਤੇ ਗਲੀਆਂ ਦੀ ਬਣਤਰ, ਗਲੀਆਂ ਵਿਚ ਇੰਟਰਲਾਕਿੰਗ ਟਾਈਲਾਂ ਲਗਾਉਣ, ਪੁਰਾਣੀ ਸੀਰਵੇਜ਼ ਲਾਈਨਾਂ ਅਤੇ ਵਾਟਰ ਸਪਲਾਈ ਲਾਈਨਾਂ ਨੂੰ ਬਦਲਣਾ, ਪਾਰਕਾਂ ਦੇ ਵਿਕਾਸ ਕਾਰਜ, ਸੜਕਾਂ ਦੀ ਸਫਾਈ ਲਈ ਰੋਡ ਸਵੀਪਿੰਗ ਮਸ਼ੀਨ ਲਗਾਉਣਾ, ਸੀਵਰੇਜ਼ ਲਾਈਨਾਂ ਦੀ ਸਫਾਈ ਲਈ  ਸੁਪਰ ਸੱਕਰ ਮਸ਼ੀਨਾਂ ਲਗਾਉਣ, ਵਾਟਰ ਸਪਲਾਈ ਲਈ ਟਿਉਬਵੈੱਲ,  ਮੈਨਹੋਲ ਚੈਂਬਰਾਂ ਦਾ ਨਿਰਮਾਣ, ਮਿੰਨੀ ਹਾਈਮਾਸਟ ਲਾਈਟਾਂ ਲਗਾਉਣ, , ਗੁਰੂ ਕੀ ਵਡਾਲੀ ਸ਼ਮਸ਼ਾਨ ਘਾਟ ਵਿਚ ਟੋਇਲਟ ਸੈਟਾਂ ਆਦਿ ਦੇ  ਨਿਰਮਾਣ ਕਾਰਜ਼ ਸ਼ਾਮਿਲ ਹਨ।
ਮੀਟਿੰਗ ਵਿਚ ਨਿਗਰਾਨ ਇੰਜੀ. ਦਪਿੰਦਰ ਸੰਧੂ, ਸੰਦੀਪ ਸਿੰਘ, ਸਤਿੰਦਰ ਕੁਮਾਰ, ਕਾ:ਕਾ: ਇੰਜੀ. ਭਲਿੰਦਰ ਸਿੰਘ, ਮਨਜੀਤ ਸਿੰਘ, ਐਸ.ਐਸ. ਮੱਲ੍ਹੀ, ਰਜਿੰਦਰ ਸਿੰਘ ਮਰੜੀ, ਡੀ.ਸੀ.ਐਫ.ਏ. ਮਨੂੰ ਸ਼ਰਮਾ, ਸਕੱਤਰ ਦਲਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

NO COMMENTS

LEAVE A REPLY