ਸਿਰਫ 10 ਸਾਲਾਂ ਵਿਚ ਰਾਸ਼ਟਰੀਯ ਪਾਰਟੀ ਦਾ ਦਰਜ਼ਾ ਹਾਸਿਲ ਕਰਨਾ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ :- ਵਿਸ਼ਾਲ ਜੋਸ਼ੀ

    0
    17
    ਆਮ ਆਦਮੀ ਪਾਰਟੀ ਦੇ ਜੂਝਾਰੂ ਅਤੇ ਮੇਹਨਤੀ ਵਰਕਰਾਂ ਦੀ ਬਦੋਲਤ ਹਾਸਿਲ ਕੀਤੀ ਇਹ ਉਪਲਬਧੀ :- ਵਿਸ਼ਾਲ ਜੋਸ਼ੀ
    ਅੰਮ੍ਰਿਤਸਰ 8 ਦਸੰਬਰ (ਪਵਿੱਤਰ ਜੋਤ) : ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਵਿਸ਼ਾਲ ਜੋਸ਼ੀ ਨੇ ਮੀਡਿਆ ਨਾਲ ਗੱਲਬਾਤ  ਸਾਂਝੀ ਕਰਦਿਆ ਕਿਹਾ ਕਿ ਜੋ ਅੱਜ ਗੁਜਰਾਤ ਵਿਧਾਨਸਭਾ ਦੇ ਨਤੀਜੇ ਆਏ ਹਨ ਉਨ੍ਹਾਂ ਅਨੁਸਾਰ ਆਮ ਆਦਮੀ ਪਾਰਟੀ ਨੇ ਉਥੋਂ 39 ਲੱਖ ਦੇ ਕਰੀਬ ਅਤੇ ਕੁਲ ਵੋਟਾਂ ਦਾ 13 ਪ੍ਰਤੀਸ਼ਤ ਵੋਟ ਹਾਸਿਲ ਕਰਕੇ ਆਮ ਆਦਮੀ ਪਾਰਟੀ ਇਕ ਨੈਸ਼ਨਲ ਪਾਰਟੀ ਬਣ ਚੁਕੀ ਹੈ ! ਇਹ ਇਕ ਬਹੁਤ ਵੱਡੀ ਜਿੱਤ ਹੈ ਅਤੇ ਇਹ ਜਿੱਤ ਭਾਰਤ ਦੇ ਉਨ੍ਹਾਂ ਲੋਕਾਂ ਦੇ ਪਿਆਰ ਦਾ ਨਤੀਜਾ ਹੈ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਉਪਰ ਭਰੋਸਾ ਕਰਕੇ ਆਪਣੀ ਵੋਟ ਪਾਰਟੀ ਨੂੰ ਦਿਤੀ ਅਤੇ ਇਹ ਜਿੱਤ ਆਮ ਆਦਮੀ ਪਾਰਟੀ ਦੀ ਰੀੜ੍ਹ ਦੀ ਹੱਡੀ ਯਾਨੀ ਕਿ ਪਾਰਟੀ ਦੇ  ਜੂਝਾਰੂ ਅਤੇ ਮੇਹਨਤੀ ਵਰਕਰਾਂ ਦੀ ਬਦੋਲਤ ਹਾਸਿਲ ਹੋਈ ਹੈ ਅੱਜ ਆਮ ਆਦਮੀ ਪਾਰਟੀ ਦੀ 2 ਰਾਜਾਂ ਵਿਚ ਸਰਕਾਰ ਹੈ ਅਤੇ ਪੂਰੇ ਬਹੁਮਤ ਨਾਲ ਸਰਕਾਰ ਹੈ ਅਤੇ ਹੁਣ ਉਹ ਦਿਨ ਦੂਰ ਨਹੀਂ ਜਦੋਂ ਪਾਰਟੀ ਕੇਂਦਰ ਵਿਚ ਸਰਕਾਰ ਬਣਾਏਗੀ ! ਇਸ ਜਿੱਤ ਦੀ ਸਾਰੇ ਦੇਸ਼ਵਾਸੀਆਂ ਨੂੰ ਬਹੁਤ ਬਹੁਤ ਬਧਾਈ ਅਤੇ ਜਿਸ ਤਰਾਂ ਇਸ ਵਾਰ ਦਿੱਲੀ ਨਗਰ ਨਿਗਮ ਚੁਣਾਵ ਵਿਚ ਆਮ ਆਦਮੀ ਪਾਰਟੀ ਨੇ ਜਿੱਤ ਹਾਸਿਲ ਕੀਤੀ ਹੈ ਉਸੇ ਤਰਾਂ ਪੰਜਾਬ ਦੇ ਅਗਾਮੀ ਨਗਰ ਨਿਗਮਾਂ ਦੇ ਚੁਣਾਵਾਂ ਵਿਚ ਆਮ ਆਦਮੀ ਪਾਰਟੀ ਅਪਣਾ ਜਲਵਾ ਦਿਖਾਏਗੀ ਤੇ ਵੱਡੀ ਜਿੱਤ ਹਾਸਿਲ ਕਰੇਗੀ !

    NO COMMENTS

    LEAVE A REPLY