ਜੀਵਨ ਗੁਪਤਾ ਪਹਿਲਾਂ ਵੀ ਸੰਗਠਨ ਵਿੱਚ ਨਿਭਾਅ ਚੁੱਕੇ ਹਨ ਕਈ ਅਹਿਮ ਜ਼ਿੰਮੇਵਾਰੀਆਂ

0
20

ਅੰਮ੍ਰਿਤਸਰ/ ਚੰਡੀਗੜ੍ਹ: 3 ਦਸੰਬਰ ( ਪਵਿੱਤਰ ਜੋਤ) : ਭਾਰਤੀ ਜਨਤਾ ਪਾਰਟੀ ਪੰਜਾਬ ਦੀ 2022 ਦੀ ਨਵੀਂ ਟੀਮ ਵਿੱਚ ਸੂਬਾ ਜਨਰਲ ਸਕੱਤਰ ਨਿਯੁਕਤ ਹੋਏ ਜੀਵਨ ਗੁਪਤਾ ਇਸ ਤੋਂ ਪਹਿਲਾਂ ਵੀ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ 2020 ਦੀ ਭਾਜਪਾ ਪੰਜਾਬ ਦੀ ਟੀਮ ਵਿੱਚ ਸੂਬਾਈ ਜਨਰਲ ਸਕੱਤਰ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ ਜੀਵਨ ਗੁਪਤਾ 2010 ਤੋਂ ਸੂਬਾ ਭਾਜਪਾ ‘ਚ ਦੋ ਵਾਰ ਭਾਜਪਾ ਦਾ ਸੂਬਾ ਸਕੱਤਰ, ਇੱਕ ਵਾਰ ਮੀਤ ਪ੍ਰਧਾਨ ਅਤੇ ਹੁਣ ਤੀਜੀ ਵਾਰ ਸੂਬਾ ਭਾਜਪਾ ਵਿੱਚ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈI ਇਸ ਤੋਂ ਅਲਾਵਾ ਜੀਵਨ ਗੁਪਤਾ ਸੰਗਠਨ ‘ਚ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰ ਚੁੱਕੇ ਹਨ ਅਤੇ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਰਹੇ ਹਨ। ਪਿਛਲੇ ਤਿੰਨ ਸਾਲਾਂ ਦੌਰਾਨ, ਜੀਵਨ ਗੁਪਤਾ ਨੇ ਕਰੋਨਾ ਦੇ ਦੌਰ ਅਤੇ ਕਿਸਾਨ ਅੰਦੋਲਨ ਦੌਰਾਨ ਸੂਬੇ ਅਤੇ ਕੌਮੀ ਲੀਡਰਸ਼ਿਪ ਵਿਚਾਲੇ ਤਾਲਮੇਲ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਜੀਵਨ ਗੁਪਤਾ ਵੱਲੋਂ ਪੰਜਾਬ ਵਿੱਚ ਹੋਣ ਵਾਲੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਦੇ ਕਨਵੀਨਰ ਹੋਣ ਦੇ ਨਾਤੇ ਉਨ੍ਹਾਂ ਰੈਲਿਆਂ ਦੇ ਕੁਸ਼ਲ ਪ੍ਰਬੰਧਕ ਵਜੋਂ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜੀਵਨ ਗੁਪਤਾ ਨੇ ਇੰਚਾਰਜ ਵਜੋਂ ਜ਼ਿੰਮੇਵਾਰੀ ਬਖੂਬੀ ਨਿਭਾਈ।

NO COMMENTS

LEAVE A REPLY