ਮੇਅਰ ਵੱਲੋਂ ਫੈਂਸੀ ਲਾਈਟਾਂ ਦਾ ਉਦਘਾਟਨ ਕੀਤਾ ਗਿਆ

0
17

ਅੰਮ੍ਰਿਤਸਰ 9 ਅਪ੍ਰੈਲ (ਰਾਜਿੰਦਰ ਧਾਨਿਕ) : ਮੇਅਰ ਕਰਮਜੀਤ ਸਿੰਘ ਵੱਲੋਂ ਰਾਣੀ ਕਾ ਬਾਗ ਵਿਖੇ ਸਵਾਗਤੀ ਗੇਟ ਤੋਂ ਮੰਦਰ ਮਾਤਾ ਲਾਲ ਦੇਵੀ ਜੀ ਤੱਕ ਜਾਂਦੀ ਸੜ੍ਹਕ ਤੇ ਲਗਾਈਆਂ ਗਈਆਂ ਫੈਂਸੀ ਲਾਈਟਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਡਾ: ਜਸਬੀਰ ਸਿੰਘ, ਕੌਂਸਲਰ ਨੀਤੂ ਟਾਂਗਰੀ, ਸੰਜੀਵ ਟਾਂਗਰੀ ਅਤੇ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
ਇਸ ਮੌਕੇ ਮੇਅਰ ਕਰਮਜੀਤ ਸਿੰਘ ਨੇ ਪਹਿਲਾਂ ਮਾਤਾ ਲਾਲ ਦੇਵੀ ਜੀ ਦੀ ਤਸਵੀਰ ਤੇ ਮੱਥਾ ਟੇਕਦੇ ਹੋਏ ਫੁੱਲ ਅਰਪਣ ਕਰਕੇ ਮਾਤਾ ਰਾਣੀ ਦਾ ਆਸ਼ੀਰਵਾਦ ਲਿਆ ਅਤੇ ਫੈਂਸੀ ਲਾਈਟਾਂ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ । ਉਹਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਤੇ ਮਾਤਾ ਰਾਣੀ ਦੀ ਅਪਾਰ ਕਿਰਪਾ ਹੈ ਅਤੇ ਦੁਨੀਆਂ ਭਰ ਤੋਂ ਲੋਕ ਮੰਦਰ ਮਾਤਾ ਲਾਲ ਦੇਵੀ ਜੀ ਦੇ ਦਰਸ਼ਨਾ ਅਤੇ ਮੱਥਾ ਟੇਕਣ ਲਈ ਆਉਂਦੇ ਹਨ। ਇਹਨਾਂ ਫੈਂਸੀ ਲਾਈਟਾਂ ਦੇ ਲੱਗਣ ਨਾਲ ਜਿੱਥੇ ਇਲਾਕੇ ਦੀ ਸੁੰਦਰਤਾ ਵਿਚ ਚਾਰ ਚੰਦ ਲੱਗਣਗੇ ਉੱਥੇ ਸ਼ਰਧਾਲੂਆਂ ਨੂੰ ਵੀ ਇਸ ਦਾ ਲਾਭ ਹੋਵੇਗਾ, ਉਹਨਾਂ ਵਿਸ਼ੇਸ਼ ਤੌਰ ਤੇ ਇਲਾਕੇ ਦੇ ਵਿਕਾਸ ਲਈ ਕੌਂਸਲਰ ਨੀਤੂ ਟਾਂਗਰੀ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਹਨਾਂ ਅਰਦਾਸ ਕੀਤੀ ਕਿ ਮਾਤਾ ਰਾਣੀ ਇਸੇ ਤਰ੍ਹਾਂ ਕਿਰਪਾ ਬਨਾਈ ਰੱਖੇ ਅਤੇ ਉਨਾਂ ਦੇ ਆਸ਼ੀਰਵਾਦ ਸਦਕਾ ਉਹ ਸ਼ਹਿਰਵਾਸੀਆਂ ਦੀ ਸੇਵਾ ਕਰਦੇ ਰਹਿਣ। ਉਹਨਾਂ ਭਰੋਸਾ ਦੁਆਇਆ ਕਿ ਸ਼ਹਿਰ ਦੇ ਹਰ ਕੋਨੇ ਵਿਚ ਵਿਕਾਸ ਲਈ ਉਹ ਵਚਨ ਬੱਧ ਹਨ।

NO COMMENTS

LEAVE A REPLY