ਓ.ਬੀ.ਸੀ ਮੋਰਚਾ ਦਾ ਵੱਡਾ ਵੋਟ ਬੈਂਕ ਭਾਜਪਾ ਉਮੀਦਵਾਰਾਂ ਦੀ ਜਿੱਤ ਨੂੰ ਕਰੇਗਾ ਪੱਕਾ-ਰਜਿੰਦਰ ਬਿੱਟਾ

0
19
ਕਿਹਾ,ਪੰਜਾਬ ਦਾ ਵਿਕਾਸ਼, ਤਰੱਕੀ,ਖ਼ੁਸ਼ਹਾਲੀ, ਭਵਿੱਖ ਭਾਜਪਾ ਦੇ ਹੱਥਾਂ ਵਿੱਚ ਹੀ ਸੁਰੱਖਿਅਤ
_________
ਅੰਮ੍ਰਿਤਸਰ,3 ਜਨਵਰੀ (ਪਵਿੱਤਰ ਜੋਤ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਭਾਜਪਾ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਰੂਪ-ਰੇਖਾ ਤਿਆਰ ਕਰ ਲਈ ਗਈ ਹੈ। ਵਰਕਰ ਘਰ-ਘਰ ਦਾ ਦਰਵਾਜ਼ਾ ਖੜਕਾ ਕੇ ਭਾਜਪਾ ਦੀਆਂ ਜਨ-ਹਿਤੈਸ਼ੀ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਓ.ਬੀ.ਸੀ ਮੋਰਚਾ ਪੰਜਾਬ ਦੇ ਪ੍ਰਧਾਨ ਰਜਿੰਦਰ ਬਿੱਟਾ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀਆਂ ਨਗਰ ਨਿਗਮ ਅਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਤਿਆਰ-ਬਰ-ਤਿਆਰ ਹੈ। ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਤੇ ਦਾਅਵਿਆਂ ਲੋਕ ਦੁਖੀ ਹੋ ਚੁੱਕੇ ਹਨ। ਆਮ ਆਦਮੀ ਪਾਰਟੀ ਦੀ ਪਹਿਲੀ ਪੰਜਾਬ ਵਿੱਚ ਸਰਕਾਰ ਹੈ ਜਿਸ ਪ੍ਰਤੀ ਲੋਕਾਂ ਦਾ ਕੁਝ ਮਹੀਨਿਆਂ ਵਿੱਚ ਹੀ ਮੋਹ ਭੰਗ ਹੋ ਗਿਆ ਹੋਵੇ। ਆਉਣ ਵਾਲੀ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਦੇ ਹੀ ਮੇਅਰ ਬਣਨਗੇਂ।
       ਰਜਿੰਦਰ ਬਿੱਟਾ ਨੇ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕਾਂ ਨੇ ਪੰਜਾਬ ਵਿਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ, ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੂੰ ਦੇਖ ਪਰਖ ਲਿਆ ਹੈ। ਇਹਨਾਂ ਵਿਚੋਂ ਕਿਸੇ ਵੀ ਸਰਕਾਰ ਨੇ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਸਹੀ ਤਰੀਕੇ ਨਾਲ ਸਾਰ ਨਹੀਂ ਲਈ ਹੈ। ਪੰਜਾਬ ਤਰੱਕੀ ਅਤੇ ਖੁਸ਼ਹਾਲੀ ਦੀਆਂ ਲੀਹਾਂ ਤੇ ਦੌੜਨ ਦੀ ਜਗ੍ਹਾ ਨਸ਼ੇ ਵੱਲ ਤੋਰ ਦਿੱਤਾ ਗਿਆ ਹੈ। ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਝੂਠੇ ਲਾਰੇ ਲਾ ਕੇ ਹਮੇਸ਼ਾ ਸਮਾਂ ਪਾਸ ਕੀਤਾ ਜਾਂਦਾ ਰਿਹਾ। ਜਿਸ ਤੇ ਚੱਲਦਿਆਂ ਕਾਫੀ ਨੌਜਵਾਨ ਵਰਗ ਦਾ ਰੁਝਾਨ ਵਿਦੇਸ਼ਾਂ ਵੱਲ ਹੋ ਰਿਹਾ ਹੈ। ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਚੁੱਕੀ ਹੈ। ਪੰਜਾਬ ਦੇ ਲੋਕ ਭਲੀ ਭਾਂਤ ਜਾਣ ਚੁੱਕੇ ਹਨ ਕਿ ਪੰਜਾਬ ਸਿਰਫ ਭਾਜਪਾ ਦੇ ਹੱਥਾਂ ਵਿੱਚ ਸੁਰੱਖਿਅਤ ਹੋ ਸਕਦਾ ਹੈ। ਜਿਸ ਤੇ ਚਲਦਿਆਂ ਲੋਕ ਸਿਰਫ ਕਮਲ ਦੇ ਫੁੱਲ ਦਾ ਹੀ ਸਾਥ ਦੇਣ ਨੂੰ ਤਿਆਰ ਹਨ। ਕਿਉਂਕਿ ਪੰਜਾਬ ਵਿਚ ਭਾਜਪਾ ਉਮੀਦਵਾਰਾਂ ਦੀ ਜਿੱਤ ਤੋਂ ਬਾਅਦ ਪੰਜਾਬ ਵਿਚ ਵਿਕਾਸ ਤਰੱਕੀ ਅਤੇ ਖੁਸ਼ਹਾਲੀ ਦਾ ਮਾਹੌਲ ਹੋਵੇਗਾ। ਬਿੱਟਾ ਨੇ ਕਿਹਾ ਕਿ ਓ.ਬੀ.ਸੀ ਮੋਰਚਾ ਦਾ ਵੱਡਾ ਵੋਟ ਬੈਂਕ ਪੰਜਾਬ ਵਿਚ ਭਾਜਪਾ ਵਰਕਰਾਂ ਨੂੰ ਜਿਤਾਉਣ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ। ਜਿਸ ਨੂੰ ਲੈ ਕੇ ਪੰਜਾਬ, ਜਿਲ੍ਹਾ,ਮੰਡਲ ਅਤੇ ਬੂਥ ਪੱਧਰ ਦੀਆਂ ਟੀਮਾਂ ਛੇਤੀ  ਮੁਹੱਲਾ ਪੱਧਰ ਤੇ ਕੰਮ ਕਰਦੀਆਂ ਨਜ਼ਰ ਆਉਣਗੀਆਂ। ਉਨ੍ਹਾਂ ਨੇ ਖਾਸ ਕਰਕੇ ਮਹਿਲਾ ਅਤੇ ਨੌਜਵਾਨ ਵਰਗ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਂਦੇ ਹੋਏ ਭਾਜਪਾ ਦਾ ਦਾਇਰਾ ਵਿਸ਼ਾਲ ਕਰਨ ਵਿੱਚ ਆਪਣਾ ਆਪਣਾ ਅਹਿਮ ਯੋਗਦਾਨ ਅਦਾ ਕਰੇ।

NO COMMENTS

LEAVE A REPLY