ਪੰਜਾਬ ਨੂੰ ਖੂਬਸੂਰਤ
ਬਣਾਉਣ ਲਈ ਕਰਮਚਾਰੀ ਪੂਰੀ ਵਾਹ ਲਗਾਉਣ-ਨਾਹਰ
_____
ਅੰਮ੍ਰਿਤਸਰ,27 ਜੂਨ (ਰਾਜਿੰਦਰ ਧਾਨਿਕ)- ਧੂਣਾ ਸਾਹਿਬ ਟਰੱਸਟ,ਭਗਵਾਨ ਸ੍ਰੀ ਵਾਲਮੀਕਿ ਮੰਦਿਰ ਦੇ ਚੇਅਰਮੈਨ ਉਮ ਪ੍ਰਕਾਸ਼ ਗੱਬਰ ਵੱਲੋਂ ਆਸ਼ੂ ਨਾਹਰ ਨੂੰ ਪੰਜਾਬ ਸਫਾਈ ਅਤੇ ਸੀਵਰੇਜ ਕਰਮਚਾਰੀ ਯੂਨੀਅਨ ਦਾ ਜਰਨਲ ਸਕੱਤਰ ਬਣਨ ਤੇ ਸਨਮਾਨਿਤ ਕੀਤਾ ਗਿਆ। ਓਮ ਪ੍ਰਕਾਸ਼ ਗੱਬਰ ਨੇ ਕਿਹਾ ਕਿ ਸਾਡੇ ਪੂਰੇ ਸਮਾਜ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਸਮਾਜ ਨਾਲ ਜੁੜੀਆਂ ਹੋਈਆਂ ਕਾਬਿਲ ਸਖਸ਼ੀਅਤਾਂ ਨੂੰ ਦੇਸ਼ ਜਾਂ ਪੰਜਾਬ ਪੱਧਰ ਦੇ ਉਹਦਿਆਂ ਨਾਲ ਸਨਮਾਨ ਦਿੱਤਾ ਜਾ ਰਿਹਾ ਹੈ। ਅਜਿਹੇ ਅਹੁਦਿਆਂ ਤੱਕ ਪਹੁੰਚਣਾ ਉਹਨਾਂ ਦਾ ਹੱਕ ਵੀ ਬਣਦਾ ਹੈ। ਕਿਉਂਕਿ ਉਨ੍ਹਾਂ ਨੇ ਪਿਛਲੇ ਕਈ ਸਾਲਾਂ ਤੋਂ ਨਗਰ ਨਿਗਮ ਦੇ ਕਰਮਚਾਰੀਆਂ ਲਈ ਹੱਕ ਦੀ ਲੜਾਈ ਲੜੀ ਹੈ। ਆਸ਼ੂ ਨਾਹਰ ਆਪਣੇ ਟੀਮ ਸਾਥੀਆਂ ਦੀ ਮਿਹਨਤ ਦੇ ਨਾਲ ਸਰਕਾਰ ਅਤੇ ਅਧਿਕਾਰੀਆਂ ਤੇ ਦਬਾਅ ਬਣਾ ਕੇ ਕਈ ਕਰਮਚਾਰੀਆਂ ਨੇ ਮੰਗਾਂ ਨੂੰ ਪੂਰਾ ਕਰਨ ਲਈ ਕਾਮਯਾਬ ਵੀ ਰਹੇ ਹਨ। ਉਹਨਾਂ ਦੀ ਇਸ ਉਪਲਬਧੀ ਨਾਲ ਸਮਾਜ ਦਾ ਸਿਰ ਉਚਾ ਹੋਇਆ ਹੈ।
ਸਨਮਾਨ ਦਿੱਤੇ ਜਾਣ ਤੇ ਆਸ਼ੂ ਨਾਹਰ ਨੇ ਓਮ ਪ੍ਰਕਾਸ਼ ਗੱਬਰ ਅਤੇ ਉਨ੍ਹਾਂ ਦੇ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਿੱਥੇ ਉਹ ਪੰਜਾਬ ਪੱਧਰ ਤੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਸਰਕਾਰ ਦੇ ਵਿਭਾਗ ਦੇ ਅਧਿਕਾਰੀਆਂ ਤੱਕ ਲੈ ਕੇ ਜਾਣਗੇ। ਉਥੇ ਸਮਾਜ ਦੀ ਤਰੱਕੀ ਖੁਸ਼ਹਾਲੀ ਅਤੇ ਇਕਜੁਟਤਾ ਨੂੰ ਲੈ ਕੇ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਨੇ ਕਰਮਚਾਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਸ਼ਹਿਰਾਂ ਨੂੰ ਸਾਫ਼-ਸੁਥਰਾ ਤੇ ਖੂਬਸੂਰਤ ਬਣਾਉਣ ਲਈ ਕੋਈ ਵੀ ਕਸਰ ਬਾਕੀ ਨਾ ਛੱਡਣ। ਇਸ ਮੌਕੇ ਤੇ ਰਾਜ ਕਲਿਆਣ,ਦਵਿੰਦਰ ਭੱਟੀ,ਪਦਮ ਨਾਹਰ,ਰਿੰਕੂ, ਰਾਹੁਲ ਵੀ ਮੌਜੂਦ ਸਨ