ਜੈਕਾਰਿਆਂ ਦੀ ਗੂੰਜ ਵਿੱਚ ਭਗਤਾਂ ਨੂੰ ਮੰਦਿਰ ਚਿੰਤਪੁਰਨੀ ਅਤੇ ਬਗਲਾਮੁਖੀ ਨੇ ਕਰਵਾਏ ਦਰਸ਼ਨ

0
40

ਡਾ.ਚਾਵਲਾ,ਤੁੰਗ ਏਕਨੂਰ ਸੇਵਾ ਟਰੱਸਟ ਦੀ ਮਾਸਿਕ ਬੱਸ ਯਾਤਰਾ ਨੂੰ ਕੀਤਾ ਰਵਾਨਾ
____________
ਗਾਇਕ ਕੇ.ਐਸ.ਕੰਮਾ,ਸ਼ੈਲੀ ਸਿੰਘ,ਅਸ਼ਵਨੀ ਸ਼ਰਮਾ ਨੇ ਸੰਗਤਾਂ ਨੂੰ ਕੀਤਾ ਨਿਹਾਲ
________

ਅੰਮ੍ਰਿਤਸਰ,27 ਜੂਨ (ਪਵਿੱਤਰ ਜੋਤ)- ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਰਟਸ ਸੁਸਾਇਟੀ ਦੇ ਧਾਰਮਿਕ ਯੂਨਿਟ ਏਕਨੂਰ ਸੇਵਾ ਟਰੱਸਟ ਵੱਲੋਂ ਮਾਸਿਕ ਬੱਸ ਯਾਤਰਾ ਦੇ ਦੌਰਾਨ 6 ਦਰਜਨ ਤੋਂ ਵੱਧ ਭਗਤਾਂ ਨੂੰ ਮੰਦਿਰ ਮਾਤਾ ਚਿੰਤਪੁਰਨੀ, ਮੰਦਿਰ ਮਾਤਾ ਬਗਲਾਮੁਖੀ (ਹਿਮਾਚਲ ਪ੍ਰਦੇਸ਼) ਦੇ ਦਰਸ਼ਨ ਕਰਵਾਏ ਗਏ। ਪਾਵਰ ਕਲੋਨੀ ਮਜੀਠਾ ਰੋਡ ਤੋਂ ਜੈਕਾਰਿਆਂ ਦੀ ਗੂੰਜ ਵਿੱਚ ਬੱਸ ਯਾਤਰਾ ਨੂੰ ਮੁੱਖ ਮਹਿਮਾਨ ਦਸ਼ਮੇਸ਼ ਹਸਪਤਾਲ ਮਜੀਠਾ ਰੋਡ ਡਇਰੈਕਟਰ ਅਤੇ ਪ੍ਰੱਮੁਖ ਸਮਾਜ ਸੇਵਕ ਬਲਵਿੰਦਰ ਸਿੰਘ ਤੁੰਗ,ਦਿਵਿਆ ਆਯੁਰਵੈਦ ਸੈਂਟਰ,ਕਸ਼ਮੀਰ ਐਵਨੀਉ ਤੋਂ ਡਾ.ਨਰਿੰਦਰ ਚਾਵਲਾ ਵੱਲੋਂ ਰਵਾਨਾ ਕੀਤਾ ਗਿਆ। ਰਵਾਨਗੀ ਦੇ ਦੌਰਾਨ ਡਾ.ਚਾਵਲਾ ਅਤੇ ਸ. ਤੰਗ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸੰਸਥਾ ਵੱਲੋਂ ਪਿਛਲੇ ਕਰੀਬ 25 ਸਾਲਾਂ ਤੋਂ ਸਮਾਜ ਨੂੰ ਸੇਵਾਵਾਂ ਭੇਟ ਕਰਨਾ ਸਮੂਹ ਮੈਂਬਰਾਂ ਲਈ ਸ਼ਲਾਘਾਯੋਗ ਕੰਮ ਹਨ। ਗਰਮੀ-ਸਰਦੀ ਦੀ ਪਰਵਾਹ ਕੀਤੇ ਬਗੈਰ ਸੰਗਤਾਂ ਨੂੰ ਮੰਦਰਾਂ ਗੁਰਦਵਾਰਿਆਂ ਦੇ ਹਰ ਮਹੀਨੇ ਦਰਸ਼ਨ ਕਰਵਾਉਣ ਨਾਲ ਸੰਗਤਾਂ ਨੂੰ ਆਪਣੇ ਧਰਮ ਅਤੇ ਵਿਰਸੇ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਖੂਨਦਾਨ ਜਾਂ ਮੈਡੀਕਲ ਕੈਂਪ ਦੌਰਾਨ ਸਾਡੇ ਵੱਲੋਂ ਸੰਗਤਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਸੰਸਥਾ ਦੇ ਪ੍ਰਧਾਨ ਅਰਵਿੰਦਰ ਵੜੈਚ,ਚੇਅਰਮੈਨ ਰਾਜੇਸ਼ ਸਿੰਘ ਜੌੜਾ,ਮੀਤ ਪ੍ਰਧਾਨ ਜਤਿੰਦਰ ਅਰੋੜਾ ਵੱਲੋਂ ਮਹਿਮਾਨਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਸੰਸਥਾ ਦੇ ਸਮੂਹ ਅਹੁਦੇਦਾਰਾਂ ਮੈਂਬਰਾਂ ਅਤੇ ਯਾਤਰਾ ਲਈ ਜਾਣ ਵਾਲੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਧਾਰਮਿਕ ਸਥਾਨਾਂ ਲਈ ਬੱਸ ਯਾਤਰਾ ਜਾਰੀ ਰਹੇਗੀ। ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਸਮਾਜ ਸੇਵੀ ਕੰਮਾਂ ਦੇ ਵਿੱਚ ਸਹਿਯੋਗ ਦੇਣ ਲਈ ਅਪੀਲ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਪਾਣੀ,ਰੁੱਖ ਅਤੇ ਭਰੂਣ ਹੱਤਿਆ ਦੇ ਖਿਲਾਫ਼ ਹਮੇਸ਼ਾ ਸਮਾਜਿਕ ਸੰਸਥਾਵਾਂ ਨੂੰ ਸਹਿਯੋਗ ਦੇਣ ਲਈ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਯਾਤਰਾ ਦੇ ਦੌਰਾਨ ਪ੍ਰਸਿੱਧ ਗਾਇਕ ਕੇ.ਐਸ.ਕੰਮਾ,ਸ਼ੈਲੀ ਸਿੰਘ,ਅਸ਼ਵਨੀ ਸ਼ਰਮਾ,ਰੂਹੀ ਅਤੇ ਆਸ਼ੂ ਵੱਲੋਂ ਮਧੁਰ ਆਵਾਜ਼ਾਂ ਦੇ ਨਾਲ ਭਜਨ- ਸ਼ਬਦ ਗਾਇਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਲਵਲੀਨ ਵੜੈਚ, ਸੁਦੇਸ਼ ਸਰੀਨ,ਗੁਲਸ਼ਨ ਸ਼ਰਮਾ,ਪ੍ਰੇਮ ਲਤਾ,ਹਨੀ, ਪਵਿਤਰਜੋਤ ਵੜੈਚ,ਧੀਰਜ ਮਲਹੋਤਰਾ,ਸੁਦਰਸ਼ਨ ਸ਼ਰਮਾ, ਜਤਿਨ ਕੁਮਾਰ ਨਨੂ,ਸੰਨੀ, ਢੋਲ ਮਾਸਟਰ ਮੰਗੂ ਸਿੰਘ,ਸੱਤ ਪ੍ਰਕਾਸ਼,ਰਮਨ ਸ਼ਰਮਾ,ਸੀਮਾ ਸ਼ਰਮਾ,ਊਸ਼ਾ ਰਾਣੀ,ਕ੍ਰਿਸ਼ਨਾ,ਰਾਮ ਸਿੰਘ ਪੁਆਰ,ਰਾਹੁਲ ਸ਼ਰਮਾ, ਰਾਇਲ ਸਿੰਘ ਜੋੜਾ, ਆਕਾਸ਼ਮੀਤ, ਹਰਮਿੰਦਰ ਸਿੰਘ ਉੱਪਲ,ਵਿਕਾਸ ਭਾਸਕਰ ਸਮੇਤ ਕਈ ਯਾਤਰੀ ਅਤੇ ਸੇਵਾਦਾਰ ਮੌਜੂਦ ਸਨ।

NO COMMENTS

LEAVE A REPLY