ਬਾਬਾ ਸੋਹਣ ਸਿੰਘ ਭਕਨਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਵੀ ਸੰਮੇਲਨ

0
55

 

ਅੰਮ੍ਰਿਤਸਰ 2 ਜਨਵਰੀ (ਪਵਿੱਤਰ ਜੋਤ) :  ਸਥਾਨਿਕ ਸਕੂਲ ਛੇਹਰਟਾ ਵਿਖੇ ਸਾਹਿਤ ਸਭਾ ਛੇਹਰਟਾ ਵੱਲੋਂ, ਅਧਿਆਪਕ ਆਗੂ ਹਰਦੇਵ ਸਿੰਘ ਭਕਨਾ ਦੀ ਅਗਵਾਈ ਹੇਠ ਕਵੀ ਸੰਮੇਲਨ ਕਰਵਾਇਆ ਗਿਆ, ਜਿਸ ਵਿੱਚ ਸਥਾਪਿਤ ਅਤੇ ਉਭਰ ਰਹੇ ਕਵੀਆਂ ਨੇ ਹਾਜ਼ਰੀ ਲਵਾਈ, ਪ੍ਰੋਗਰਾਮ ਦੀ ਸ਼ੁਰੂਆਤ ਸਾਹਿਤ ਸਭਾ ਛੇਹਰਟਾ ਦੀ ਬਣਤਰ , ਰੂਪ ਰੇਖਾ ਅਤੇ ਭਵਿੱਖ ਦੇ ਸਰੂਪ ਬਾਰੇ ਲੈਕਚਰਾਰ ਧਰਮਿੰਦਰ ਛੀਨਾ ਵਿਸਥਾਰ ਨਾਲ ਜਾਣਕਾਰੀ ਦਿੱਤੀ, ਇਸ ਉਪਰੰਤ ਡਾ . ਗੁਰਸ਼ਰਨ ਸੋਹਲ , ਸਾਹਿਤ ਸਭਾ ਛੇਹਰਟਾ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਮਿਲ਼ ਕੇ ਕੰਮ ਕਰਨ ਦਾ ਸੱਦਾ ਦਿੱਤਾ ਅਤੇ ਆਪਣੀ ਇਨਕਲਾਬੀ ਕਵਿਤਾ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ, ਇਸ ਸਮੇਂ ਉੱਘੇ ਸਾਹਿਤਕਾਰ ਮਨਮੋਹਨ ਬਾਸਰਕੇ ਹੁਰਾਂ ਨੇ ਨਵੇਂ ਸਾਲ ਦੇ ਆਮਦ ਵਿੱਚ ਬਹੁਤ ਵਧੀਆ ਕਵਿਤਾ ਪੜ ਕੇ ਸੁਣਾਈ, ਉਨ੍ਹਾਂ ਨੇ ਆਪਣੀਆਂ ਸਾਹਿਤਕ ਸਰਗਰਮੀਆਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ।ਅਜੀਤ ਸਿੰਘ ਨਬੀਪੁਰ ਉੱਚੀ ਹੇਕ ਲਾ ਗੀਤ ਗਾਇਆ, ਨਰਿੰਦਰ ਨੂਰ, ਨਵੀਨ ਕੁਮਾਰ, ਮੁਨੀਸ਼ ਕੁਮਾਰ, ਰਕੇਸ਼ ਕੁਮਾਰ ਨੇ ਵੀ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ, ਇਸ ਉਪਰੰਤ ਅਧਿਆਪਕ ਆਗੂ ਬਲਕਾਰ ਵਲਟੋਹਾ ਨੇ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਤੇ ਮੌਜੂਦਾ ਪ੍ਰਸਥਿਤੀਆਂ ਵਿੱਚ ਬਾਬਾ ਸੋਹਣ ਸਿੰਘ ਭਕਨਾ ਦੀ ਸੋਚ ਤੇ ਅਨੁਭਵ ਵਰਤ ਕੇ ਸੰਘਰਸ਼ੀ ਪਿੜਾਂ ਨੂੰ ਮੱਲਣ ਲਈ ਪ੍ਰੇਰਿਆ,
ਅਧਿਆਪਕ ਆਗੂ ਜਸਵੰਤ ਰਾਏ ਅਤੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਕੁਲਦੀਪ ਕੁਮਾਰ ਸ਼ਰਮਾ ਨੇ ਪ੍ਰੋਗਰਾਮ ਦਾ ਬਾਖ਼ੂਬੀ ਪ੍ਰਬੰਧ ਕੀਤਾ ਹੋਇਆ ਸੀ।ਸ੍ਰ ਸੁਖਪਾਲ ਸਿੰਘ ਜੀ ਨੇ ਮੀਡੀਆ ਕੋਆਰਡੀਨੇਟਰ ਦੀ ਭੂਮਿਕਾ ਨੂੰ ਸੁਚੱਜੇ ਢੰਗ ਨਾਲ ਨਿਭਾਇਆ ਗਿਆ, ਇਸ ਉਪਰੰਤ ਹਰਦੇਵ ਭਕਨਾ ਨੇ ਸਾਰਿਆਂ ਨੂੰ ਚਾਰ ਜਨਵਰੀ ਨੂੰ ਪਿੰਡ ਭਕਨਾ ਵਿਖੇ ਬਾਬਾ ਸੋਹਣ ਸਿੰਘ ਭਕਨਾ ਦੀ ਮਨਾਈ ਜਾ ਰਹੀ ਬਰਸੀ ਮੌਕੇ ਹੁੰਮ ਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਗਈ।

NO COMMENTS

LEAVE A REPLY