ਜੰਡਿਆਲਾ ਗੁਰੂ ਵਿਖੇ ਭਗਵਾਨ ਮਹਾਂਵੀਰ ਦੀ ਯਾਦ ਵਿਚ ਸਮਾਗਮ ਭਗਵਾਨ ਮਹਾਂਵੀਰ ਦੀ ਸਮਾਜ ਨੂੰ ਵੱਡੀ ਦੇਣ-ਹਰਭਜਨ ਸਿੰਘ ਈ ਟੀ ਓ

    0
    15

    ਅੰਮ੍ਰਿਤਸਰ, 14 ਅਪ੍ਰੈਲ ( ਰਾਜਿੰਦਰ ਧਾਨਿਕ)–ਭਗਵਾਨ ਮਹਾਂਵੀਰ ਦੀ ਯਾਦ ਵਿਚ ਮਹਾਂਵਾਰੀ ਜੈਅੰਤੀ ਦਾ ਤਿਉਹਾਰ ਜੰਡਿਆਲਾ ਗੁਰੂ ਵਿਖੇ ਬੜੀ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਸ੍ਰੀ ਯੋਗਿਰਾਜ ਅਰੁਣ ਚੰਦਰ ਮਹਾਰਾਜ ਦੀ ਹਾਜਰੀ ਵਿੱਚ ਸਥਾਨਕ ਸਹੀਦ ਊਧਮ ਸਿੰਘ ਚੌਂਕ ਵਿਖੇ ਕਰਵਾਏ ਸਾਮਗਮ ਵਿਚ ਮੁੱਖ ਮਹਿਮਾਨ ਵਜੋਂ ਸਰਦਾਰ ਹਰਭਜਨ ਸਿੰਘ ਈ ਟੀ ਓ ਕੈਬਿਨਟ ਮੰਤਰੀ ਪੰਜਾਬ ਨੇ ਬੜੀ ਸਰਧਾ ਨਾਲ ਸ਼ਾਮਿਲ ਹੋ ਗੁਰੂ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸਮੂਹ ਜੈਨ ਸਮਾਜ ਵੱਲੋਂ ਕੈਬੀਨਟ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ। ਸ੍ਰੀ ਹਰਭਜਨ ਸਿੰਘ ਨੇ ਇਸ ਮੌਕੇ ਭਗਵਾਨ ਮਹਾਂਵੀਰ ਨੂੰ ਯਾਦ ਕਰਦੇ ਕਿਹਾ ਕਿ ਉਨਾਂ ਦੀ ਸਮਾਜ ਨੂੰ ਵੱਡੀ ਦੇਣ ਹੈ ਅਤੇ ਅੱਜ ਵੀ ਉਨਾਂ ਦੇ ਸ਼ਰਧਾਲੂ ਸਮਾਜ ਵਿਚ ਅਹਿੰਸਾ ਤੇ ਸਾਂਤੀ ਦਾ ਉਪਦੇਸ਼ ਵੰਡ ਰਹੇ ਹਨ। ਇਸ ਮੌਕੇ ਤੇ ਸਰਧਾਲੂਆਂ ਨੂੰ ਸੰਗਰਾਂਦ ਦਾ ਨਾਮ ਸੁਣਾਇਆ ਗਿਆ , ਜਿਸ ਵਿਚ ਪੂਰੇ ਭਾਰਤ ਤੋਂ ਆਏ ਗੁਰੂ ਭਗਤਾਂ ਨੇ ਜੰਡਿਆਲਾ ਗੁਰੂ ਵਿਖੇ ਆ ਕੇ ਆਪਣੀ ਹਾਜਰੀ ਲਗਵਾਈ। ਬਾਅਦ ਵਿੱਚ ਜੈਨ ਸਮਾਜ ਵੱਲੋਂ ਲੰਗਰ ਵਰਤਾਇਆ ਗਿਆ। ਇਸ ਮੌਕੇ ਜੰਡਿਆਲਾ ਗੁਰੁ ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਕੁਮਾਰ ਲਵਲੀ, ਐਸ ਐਸ ਐਸ ਜੈਨ ਸਭਾ ਦੇ ਪ੍ਰਧਾਨ ਸ੍ਰੀ ਸਤੀਸ ਜੈਨ, ਅਤੁਲ ਜੈਨ, ਅਜਾਦ ਜੈਨ, ਵਿਪਨ ਜੈਨ, ਪੁਨੀਤ ਜੈਨ, ਅਜੈ ਜੈਨ, ਹੇਮਰ ਜੈਨ ਬੰਟੀ ,ਸੰਯਮ ਜੈਨ,ਨੀਲ ਕਮਲ ਜੈਨ ,ਮੋਹਿਤ ਜੈਨ ਆਦਿ ਅਤੇ ਹੋਰ ਸਰਧਾਲੂਆਂ ਨੇ ਆਪਣੀ ਹਾਜਰੀ ਲਗਵਾਈ।
    ਕੈਪਸ਼ਨ:—ਮਹਾਂਵੀਰ ਜੈਅੰਤੀ ਸਬੰਧੀ ਕਰਵਾਏ ਸਮਾਗਮ ਵਿਚ ਹਾਜ਼ਰੀ ਭਰਦੇ ਸ੍ਰੀ ਹਰਭਜਨ ਸਿੰਘ ਈ ਟੀ ਓ ਅਤੇ ਹੋਰ ਸਖਸ਼ੀਅਤਾਂ।

    NO COMMENTS

    LEAVE A REPLY